
Punjab Rain Alert : ਠੰਡੀਆ ਹਵਾਵਾਂ ਚੱਲਣ ਤੇ ਹਲਕੀ ਬਰਸਾਤ ਨਾਲ ਲੋਕਾਂ ਦੇ ਚੇਹਰੇ ਖਿੜੇ
Punjab Rain Alert : ਅੰਮ੍ਰਿਤਸਰ - ਮੌਸਮ ਵਿਗਿਆਨੀਆਂ ਵੱਲੋਂ ਪਹਿਲਾਂ ਹੀ ਭਵਿੱਖਵਾਣੀ ਕੀਤੀ ਗਈ ਸੀ ਕਿ 19 ਜੂਨ ਨੂੰ ਪੰਜਾਬ ਦੇ ਵੱਖ-ਵੱਖ ਹਿੱਸਿਆਂ ’ਚ ਹਲਕੀ ਬਰਸਾਤ ਅਤੇ ਬੱਦਲਵਾਈ ਹੋ ਸਕਦੀ ਹੈ।
ਭਵਿੱਖਬਾਣੀ ਮੁਤਾਬਿਕ ਹੀ ਪੰਜਾਬ ਦੇ ਵੱਖ ਵੱਖ ਹਿੱਸਿਆਂ ’ਚ ਬੀਤੀ ਰਾਤ ਹੋਈ ਬਰਸਾਤ ਤੋਂ ਬਾਅਦ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ, ਕਿਉਂਕਿ ਤਾਪਮਾਨ ’ਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ ਜਿਸ ਨਾਲ ਗਰਮੀ ਦਾ ਪ੍ਰਕੋਪ ਘਟਿਆ ਹੈ।
ਜੰਡਿਆਲਾ ਗੁਰੂ ’ਚ ਮੌਸਮ ਨੇ ਬਦਲਿਆ ਮਿਜ਼ਾਜ ਅੱਤ ਦੀ ਗਰਮੀ ਤੋਂ ਬਾਅਦ ਠੰਡਿਆਂ ਹਵਾਵਾਂ ਚੱਲਣ ਨਾਲ ਲੋਕਾਂ ਨੇ ਗਰਮੀ ਤੋਂ ਰਾਹਤ ਪਾਈ ਹੈ। ਥੋੜੀ- ਥੋੜੀ ਕਿਣ ਮਿਣ ਸ਼ੁਰੂ ਹੋਈ ਹੈ ਜਿਸ ਨਾਲ ਲੋਕਾਂ ਦੇ ਚੇਹਰੇ ’ਤੇ ਥੋੜੀ ਖੁਸ਼ੀ ਦੇਖਣ ਨੂੰ ਮਿਲੀ ਹੈ।
(For more news apart from people got big relief from the heat, After light rain in Punjab News in Punjabi, stay tuned to Rozana Spokesman)