
ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦਿਕਸ਼ਿਤ ਦੀ ਅੱਜ ਹੋਈ ਮੌਤ ‘ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ...
ਸੰਗਰੂਰ: ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦਿਕਸ਼ਿਤ ਦੀ ਅੱਜ ਹੋਈ ਮੌਤ ‘ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁੱਖ ਪ੍ਰਗਟਾਇਆ ਹੈ। ਅਪਣੇ ਫੇਸਬੁੱਖ ਅਕਾਉਂਟ ਉਤੇ ਕੈਪਟਨ ਅਮਰਿੰਦਰ ਸਿੰਘ ਨੇ ਸ਼ੀਲਾ ਦਿਕਸ਼ਿਤ ਉਨ੍ਹਾਂ ਦੀ ਭੈਣ ਦੇ ਬਰਾਬਰ ਸੀ ਅਤੇ ਹਮੇਸ਼ਾ ਮੈਨੂੰ ਮੁਸ਼ਕਿਲ ਦੇ ਸਮੇਂ ‘ਚ ਸਹੀ ਰਾਸਤਾ ਦਿਖਾਇਆ ਅਤੇ ਹਰ ਵਾਰ ਮੇਰੇ ਨਾਲ ਖੜ੍ਹੇ ਰਹੇ। ਉਨ੍ਹਾਂ ਨੇ ਲਿਖਿਆ ਕਿ ਉਨ੍ਹਾਂ ਦੀ ਮੌਤ ਦੀ ਖ਼ਬਰ ਸੁਣ ਕੇ ਮਨ ਕਾਫ਼ੀ ਨਿਰਾਸ਼ ਹੋਇਆ ਹੈ ਅਤੇ ਸ਼ੀਲਾ ਦਿਕਸ਼ਿਤ ਦੇ ਚਲੇ ਜਾਣ ਨਾਲ ਇਕ ਸਿਆਸੀ ਯੁਗ ਦਾ ਅੰਤ ਹੋ ਗਿਆ।
ਜ਼ਿਕਰਯੋਗ ਹੈ ਕਿ ਸ਼ੀਲਾ ਦਿਕਸ਼ਿਤ ਦਾ ਅੱਜ ਲੰਬੀ ਬੀਮਾਰੀ ਦੇ ਚਲਦੇ ਦਿੱਲੀ ਦੇ ਫੋਰਟਿਸ ਹਸਪਤਾਲ ਵਿਚ ਦੇਹਾਂਤ ਹੋ ਗਿਆ। ਸ਼ੀਲਾ ਦਿਕਸ਼ਿਤ 81 ਸਾਲ ਦੇ ਸੀ ਅਤੇ ਉਨ੍ਹਾਂ ਦਾ ਜਨਮ 31 ਮਾਰਚ 1938 ਨੂੰ ਪੰਜਾਬ ਦੇ ਕਪੂਰਥਲਾ ਵਿਚ ਹੋਇਆ ਸੀ। ਸ਼ੀਲਾ 1998 ਤੋਂ 2013 ਤੱਕ ਦਿੱਲੀ ਦੀ ਮੁੱਖ ਮੰਤਰੀ ਰਹਿ ਚੁੱਕੀ ਹੈ। ਉਨ੍ਹਾਂ ਨੇ ਅਪਣੇ ਕਾਰਜਕਾਲ ਵਿਚ ਦਿੱਲੀ ਲਈ ਕਈਂ ਵੱਡੇ ਕੰਮ ਕੀਤੇ ਹਨ।