
ਯੂਨਾਇਟੇਡ ਸਿੱਖ ਮੂਵਮੈਂਟ ਦੇ ਨੇਤਾ ਡਾ. ਭਗਵਾਨ ਸਿੰਘ ਅਤੇ ਕੈਪਟਨ ਚੰਨਣ ਸਿੰਘ ਸਿੱਧੂ...
ਚੰਡੀਗੜ੍ਹ: ਯੂਨਾਇਟੇਡ ਸਿੱਖ ਮੂਵਮੈਂਟ ਦੇ ਨੇਤਾ ਡਾ. ਭਗਵਾਨ ਸਿੰਘ ਅਤੇ ਕੈਪਟਨ ਚੰਨਣ ਸਿੰਘ ਸਿੱਧੂ ਨੇ ਸੰਯੁਕਤ ਬਿਆਨ ‘ਚ ਕਿਹਾ ਕਿ ਬਾਦਲਾਂ ਅਤੇ ਕੈਪਟਨ ਅਮਰਿੰਦਰ ਦੀ ਮਿਲੀਭੁਗਤ ਨਾਲ ਸੀਬੀਆਈ ਬਰਗਾੜੀ ਬੇਅਦਬੀ ਕੇਸ ਨੂੰ ਪੱਕੇ ਤੌਰ ‘ਤੇ ਖ਼ਤਮ ਕਰਨ ਜਾ ਰਹੀ ਹੈ। ਬਾਦਲ ਪਿਤਾ-ਪੁੱਤਰ ਨੇ ਅਪਣੇ ਰਾਜ ਦੇ ਸਮੇਂ ਬੇਅਦਬੀ ਘਟਨਾਵਾਂ ‘ਤੇ ਰੋਸ ‘ਚ ਆਏ ਸਿੱਖਾਂ ਤੋਂ ਡਰ ਕੇ ਪੂਰੇ ਮਾਮਲੇ ਨੂੰ ਧੂੜ ਵਿਚ ਮਿਲਾਉਣ ਦੀ ਨੀਅਤ ਨਾਲ ਤਿੰਨ ਕੇਸ,
Kotakpura Firing
ਐਫ਼ਆਈਆਰ ਨੰ. 63/15, 117, 118/15 ਸੀਬੀਆਈ ਦੇ ਹਵਾਲੇ ਕਰ ਦਿੱਤੇ ਸੀ। ਉਸ ਸਮੇਂ ਬੇਅਦਬੀ ਮਾਮਲੇ ਨਾਲ ਬਾਦਲਾਂ ਦੀ ਪੁਲਿਸ ਵੱਲੋਂ ਫੜੇ ਸਾਰੇ ਸਿੱਖ ਦੁਹਾਈ ਦਿੰਦੇ ਹੋਏ ਦਿੰਦੇ ਰਹੇ ਕਿ ਬਰਗਾੜੀ ਵਿਚ ਦੁਕਾਨ ਕਰਨ ਵਾਲੇ ਬਲਦੇਵ ਪ੍ਰੇਮੀ ਨੂੰ ਫੜ੍ਹ ਲਓ, ਸਾਰੇ ਕੇਸ ਹੱਲ ਹੋ ਜਾਵੇਗਾ। ਬਾਅਦ ਵਿਚ ਉਸਦਾ ਕਤਲ ਹੋ ਗਿਆ ਜੋ ਹੁਣ ਤੱਕ ਇਕ ਪਹੇਲੀ ਹੈ।
Capt. Amrinder singh and Badal
ਉਨ੍ਹਾਂ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਮਹਿੰਦਰਪਾਲ ਬਿੱਟੂ ਜਿਸਨੇ ਅਪਣੀ ਮਰਜ਼ੀ ਨਾਲ ਜੇਲ੍ਹ ਸੁਪਰਡੈਂਟ ਨੂੰ ਪੱਤਰ ਲਿਖ ਮੈਜਿਸਟ੍ਰੇਟ ਦੇ ਕੋਲ ਇਕਬਾਲੀਆ ਬਿਆਨ ਦਰਜ ਕਰਵਾਇਆ ਸੀ। ਸੀਬੀਆਈ ਰਿਮਾਂਡ ਲੈ ਕੇ ਵੀ ਕੁਝ ਨਹੀਂ ਕਰ ਸਕੀ ਅਤੇ ਬਿੱਟੂ ਦੀ ਜੇਲ੍ਹ ਵਿਚ ਹੱਤਿਆ ਕਰ ਦਿੱਤੀ ਗਈ।