
ਸਿੰਘਾਪੁਰ ਦੀ ਤਰਜ਼ 'ਤੇ ਕੱਢੀ ਸਕੀਮ
ਚੰਡੀਗੜ੍ਹ (ਸਰਬਜੀਤ ਢਿਲੋ) : ਯੂ.ਟੀ. ਪ੍ਰਸ਼ਾਸਨ ਚੰਡੀਗੜ੍ਹ ਸਮਾਰਟ ਸਿਟੀ ਪ੍ਰੋਜੈਕਟ ਅਧੀਨ ਸਾਈਕਲਾਂ ਦੇ ਨਾਲ ਨਾਲ ਪੈਦਲ ਚੱਲਣ ਵਾਲਿਆਂ ਲਈ ਵੱਖਰੇ ਟਰੈਕ ਬਨਾਉਣ ਜਾ ਰਿਹਾ ਹੈ। ਸੂਤਰਾਂ ਅਨੁਸਾਰ ਸੜਕ ਹਾਦਸਿਆਂ 'ਚ ਜ਼ਿਅਦਾਤਰ ਫੱਟੜ ਹੋ ਕੇ ਮੌਤ ਦੇ ਮੂੰਹ ਵਿਚ ਜਾਣ ਵਾਲੇ ਪੈਦਲ ਚੱਲਣ ਵਾਲੇ 20 ਫ਼ੀ ਸਦੀ ਰਾਹੀ ਹੀ ਹਨ। ਇਨ੍ਹਾਂ ਵਿਚ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿਚ ਜਾਣ ਵਾਲੇ ਬੱਚਿਆਂ ਦੀ ਗਿਣਤੀ 1000 ਤੋਂ ਵੱਧ ਦੱਸੀ ਜਾਂਦੀ ਹੈ ਜਦੋਂਕਿ ਕੁੱਲ ਬੱਚੇ 3,000 ਤੋਂ ਵੀ ਘੱਟ ਹਨ ਜਿਹੜੇ ਸਾਈਕਲਾਂ ਤੇ ਪੈਦਲ ਸਕੂਲ ਤਕ ਅਪਣਾ ਰੋਜ਼ਾਨਾ ਪੈਂਡਾ ਤੈਅ ਕਰਦੇ ਹਨ।
Different Cycle Tracks For The Children
ਪ੍ਰਸ਼ਾਸਨ ਦਾ ਇਹ ਪ੍ਰੋਜੈਕਟ ਸਿੰਘਾਪੁਰ ਦੀ ਤਰਜ਼ 'ਤੇ ਤਿਆਰ ਕੀਤੇ ਜਾਣ ਦੀ ਉਮੀਦ ਹੈ। ਚੰਡੀਗੜ੍ਹ ਪ੍ਰਸ਼ਾਸਨ ਦੇ ਵਿੱਤ ਸਕੱਤਰ ਅਜੌਏ ਸਿਨਹਾਂ ਆਈ.ਏ.ਐਸ. ਤੇ ਇੰਜੀਨੀਅਰ ਵਿੰਗ ਵਿਭਾਗ ਦੇ ਅਫ਼ਸਰਾਂ ਦੀ ਮੀਟਿੰਗ ਵਿਚ ਪਿਛਲੇ ਹਫ਼ਤੇ ਇਹ ਫ਼ੈਸਲਾ ਲਿਆ ਗਿਆ ਹੈ। ਚੰਡੀਗੜ੍ਹ ਪ੍ਰਸ਼ਾਸਨ ਵਲੋਂ ਆਮ ਲੋਕਾਂ ਲਈ ਪੂਰੇ ਸ਼ਹਿਰ ਵਿਚ ਲੱਗਭਗ 100 ਕਿਲੋਮੀਟਰ ਦੇ ਕਰੀਬ ਵੱਡੀਆਂ ਅਤੇ ਭੀੜੀਆਂ ਸੜਕਾਂ ਦੇ ਨਾਲ ਨਾਲ ਚੱਲਣ ਲਈ ਸਾਈਕਲ ਟਰੈਕ ਬਣਾਏ ਗਏ ਹਨ ਅਤੇ ਕਈ ਥਾਵਾਂ 'ਤੇ ਇਨ੍ਹਾਂ ਦਾ ਅਪਸੀ ਲਿੰਕ ਨਹੀਂ ਹੈ
Different Cycle Tracks For The Children
ਜਿਸ ਨਾਲ ਕਈ ਵਾਰ ਛੋਟੇ ਛੋਟੇ ਬੱਚਿਆਂ ਲਈ ਸੜਕ ਦੁਰਘਟਨਾਵਾਂ ਦੇ ਸ਼ਿਕਾਰ ਹੋਣ ਦੇ ਆਸਾਰ ਬਣ ਜਾਂਦੇ ਹਨ। ਸੂਤਰਾਂ ਅਨੁਸਾਰ ਚੰਡੀਗੜ੍ਹ ਟਰੈਫ਼ਿਕ ਪੁਲਿਸ ਵਲੋਂ ਭਾਵੇਂ ਸਾਈਕਲ ਟਰੈਕ 'ਤੇ ਚੱਲਣ ਲਈ ਕਾਫ਼ੀ ਸਖ਼ਤੀ ਵਰਤੀ ਜਾਂਦੀ ਹੈ। ਸਾਈਕਲ ਟਰੈਕਾਂ 'ਤੇ ਕੋਈ ਵੱਡਾ 2 ਪਹੀਆ ਜਾਂ 4 ਪਹੀਆ ਵਾਹਨ ਨਹੀਂ ਚਲਾ ਸਕਦਾ ਪ੍ਰੰਤੂ ਫਿਰ ਵੀ ਮਨ ਚਲੀ ਮੁਢੀਰ ਆਮ ਤੌਰ 'ਤੇ ਸਾਈਕਲ ਟਰੈਕਾਂ 'ਤੇ ਲੰਘਦੀ ਵੇਖੀ ਜਾ ਸਕਦੀ ਹੈ। ਚੰਡੀਗੜ੍ਹ ਪ੍ਰਸ਼ਾਸਕ ਸ੍ਰੀ ਵੀ.ਪੀ. ਸਿੰਘ ਬਦਨੌਰ ਵਲੋਂ ਉੱਚ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਦਿਤੀਆਂ ਹਨ।