
ਪਰ ਹੁਣ ਕੁੱਝ ਨਰਸਾਂ ਅਪਣੇ ਹੀ ਡਾਕਟਰਾਂ ਖਿਲਾਫ...
ਅੰਮ੍ਰਿਤਸਰ: ਬੀਤੇ ਦਿਨੀਂ ਇਕ ਖਬਰ ਸਾਹਮਣੇ ਆਈ ਸੀ ਜਿਸ ਵਿਚ ਮੈਡੀਕਲ ਸਟਾਫ ਦੀ ਅਣਗਿਹਲੀ ਵਿਖਾਈ ਗਈ ਸੀ। ਹੁਸ਼ਿਆਰ ਦੀ ਮ੍ਰਿਤਕ ਲਾਸ਼ ਨੂੰ ਅੰਮ੍ਰਿਤਸਰ ਭੇਜਿਆ ਗਿਆ ਤੇ ਅੰਮ੍ਰਿਤਸਰ ਦੀ ਲਾਸ਼ ਹੁਸ਼ਿਆਰਪੁਰ ਭੇਜੀ ਗਈ। ਇਹ ਲਾਸ਼ਾਂ ਕੋਰੋਨਾ ਪੀੜਤ ਸਨ। ਜਿਸ ਨੇ ਇਹ ਗਲਤੀ ਕੀਤੀ ਸੀ ਉਸ ਨੂੰ ਮੈਡੀਕਲ ਸੁਪਰੀਡੈਂਟ ਵੱਲੋਂ ਸਸਪੈਂਡ ਵੀ ਕਰ ਦਿੱਤਾ ਗਿਆ ਸੀ।
Nurses
ਪਰ ਹੁਣ ਕੁੱਝ ਨਰਸਾਂ ਅਪਣੇ ਹੀ ਡਾਕਟਰਾਂ ਖਿਲਾਫ ਪ੍ਰਦਰਸ਼ਨ ਕਰ ਰਹੀਆਂ ਹਨ। ਲਖਵਿੰਦਰ ਕੌਰ ਨਰਸਿੰਗ ਯੂਨੀਅਨ ਦੀ ਮੈਂਬਰ ਨੇ ਦਸਿਆ ਕਿ ਅਜੇ ਤਕ ਇਹ ਕਲੀਅਰ ਨਹੀਂ ਹੋਇਆ ਕਿ ਅਜਿਹਾ ਕਰਨ ਵਿਚ ਕਿਸ ਦੀ ਗਲਤੀ ਹੈ। ਕਿਉਂ ਕਿ ਇਸ ਵਿਚ ਕਈ ਲੋਕ ਕੰਮ ਕਰਦੇ ਹਨ। ਇਕ ਸਟਾਫ ਨਰਸ ਦੀ ਜਿੰਮੇਵਾਰੀ ਇੰਨੀ ਹੁੰਦੀ ਹੈ ਕਿ ਡਾਕਟਰ ਜੋ ਵੀ ਆਰਡਰ ਦੇਣਗੇ ਉਹ ਉਹੀ ਪੂਰਾ ਕਰਨਗੇ।
Staff
ਕੋਈ ਵੀ ਮਰੀਜ਼ ਦੀ ਹਾਲਤ ਜ਼ਿਆਦਾ ਗੰਭੀਰ ਹੋ ਜਾਂਦੀ ਹੈ ਤਾਂ ਡਾਕਟਰ ਵੱਲੋਂ ਕਹੇ ਜਾਣ ਤੇ ਹੀ ਉਹ ਉਸ ਨੂੰ ਐਮਰਜੈਂਸੀ ਦਵਾਈ ਦੇਣਗੇ। ਜਿਹੜੇ ਕੋਰੋਨਾ ਦੇ ਮਰੀਜ਼ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਨੂੰ ਟੈਗ ਲਗਵਾਉਣਾ, ਡੈਥ ਡਿਕਲੇਅਰ, ਸਭ ਕੁੱਝ ਡਾਕਟਰ ਦੀ ਨਿਗਰਾਨੀ ਵਿਚ ਹੁੰਦਾ ਹੈ ਤੇ ਇਸ ਦਾ ਜ਼ਿੰਮਾ ਵੀ ਡਾਕਟਰ ਨੂੰ ਹੀ ਜਾਂਦਾ ਹੈ।
Nurses
ਜਦੋਂ ਕੋਈ ਗਿਫ਼ਟ ਲੈਣੇ ਹੁੰਦੇ ਹਨ ਉਦੋਂ ਤਾਂ ਡਾਕਟਰ ਕੈਮਰੇ ਸਾਹਮਣੇ ਹੁੰਦੇ ਹਨ ਪਰ ਜਦੋਂ ਕੋਈ ਗਲਤੀ ਹੋ ਜਾਂਦੀ ਹੈ ਤਾਂ ਉਹ ਸਟਾਫ ਤੇ ਮੜ੍ਹ ਦਿੱਤੀ ਜਾਂਦੀ ਹੈ। ਉਹਨਾਂ ਇਹੀ ਮੰਗ ਕੀਤੀ ਹੈ ਕਿ ਜਿੰਨੀ ਵੀ ਘਟਨਾ ਹੋਈ ਹੈ ਉਸ ਦੀ ਪੂਰਨ ਤੌਰ ਤੇ ਪਾਰਦਰਸ਼ੀ ਤਰੀਕੇ ਨਾਲ ਜਾਂਚ ਕੀਤੀ ਜਾਵੇ।
Nurses
ਉਹਨਾਂ ਦੀ ਜ਼ਿੰਮੇਵਾਰੀ ਸਿਰਫ ਇੰਨੀ ਹੁੰਦੀ ਹੈ ਕਿ ਮਰੀਜ਼ ਜਦੋਂ ਤਕ ਜਿਊਂਦਾ ਹੈ ਉਸ ਦੀ ਦੇਖ-ਭਾਲ ਕਰਨੀ ਜਦੋਂ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਉਹਨਾਂ ਦਾ ਕੋਈ ਰੋਲ ਨਹੀਂ ਰਹਿ ਜਾਂਦਾ, ਨਾ ਹੀ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਲਾਸ਼ ਨੂੰ ਕਿੱਥੇ ਲਿਜਾਇਆ ਗਿਆ ਹੈ।
Nurse
ਉਹਨਾਂ ਨੂੰ ਇੰਝ ਲਗਦਾ ਹੈ ਕਿ ਜਾਂਚ ਹੋਣ ਤੋਂ ਪਹਿਲਾਂ ਹੀ ਉਹਨਾਂ ਤੇ ਪਰਚਾ ਦਰਜ ਕੀਤਾ ਗਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਤੇ ਝੂਠੇ ਇਲਜ਼ਾਮ ਲਗਾਏ ਜਾ ਰਹੇ ਹਨ ਇਸ ਲਈ ਇਸ ਦੀ ਸਹੀ ਤਰੀਕੇ ਨਾਲ ਜਾਂਚ ਹੋਣੀ ਚਾਹੀਦੀ ਹੈ। ਸੋ ਦੇਖਣਯੋਗ ਗੱਲ ਇਹੀ ਹੋਵੇਗੀ ਕਿ ਆਖਰਕਾਰ ਕਿਸ ਤੇ ਕਾਰਵਾਈ ਹੁੰਦੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।