11 ਮੁਕੱਦਮਿਆਂ ਦੀ ਪੜਤਾਲ ਹੋਈ ਮੁਕੰਮਲ, ਜਲਦ ਹੋਣਗੀਆਂ ਗਿ੍ਰਫ਼ਤਾਰੀਆਂ
Published : Jul 20, 2021, 12:23 am IST
Updated : Jul 20, 2021, 12:23 am IST
SHARE ARTICLE
image
image

11 ਮੁਕੱਦਮਿਆਂ ਦੀ ਪੜਤਾਲ ਹੋਈ ਮੁਕੰਮਲ, ਜਲਦ ਹੋਣਗੀਆਂ ਗਿ੍ਰਫ਼ਤਾਰੀਆਂ

ਨਵੀਂ ਦਿੱਲੀ, 19 ਜੁਲਾਈ (ਸੁਖਰਾਜ ਸਿੰਘ): ਅੱਜ ਲੱਗ ਰਿਹਾ ਹੈ ਕਿ ਸਿੱਖ ਕਤਲੇਆਮ 1984 ਦੇ ਮਾਮਲੇ ਵਿਚ ਕੋਰਟ ਨੇ ਕੁੱਝ ਵਧੀਆ ਫ਼ੈਸਲਾ ਦਿਤਾ ਹੈ। ਦਰਅਸਲ ਸਿੱਖ ਵਿਰੋਧੀ ਕਤਲੇਆਮ 1984 ਦੇ ਮਾਮਲੇ ਵਿਚ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਲਗਭਗ 11 ਕੇਸਾਂ ਦੀ ਜਾਂਚ ਖ਼ਤਮ ਕਰ ਲਈ ਹੈ। ਇਸ ਲੰਮੀ ਜਾਂਚ ਵਿਚ ਘੱਟੋ ਘੱਟ 40 ਤੋਂ ਵੱਧ ਮੁਲਜ਼ਮਾਂ ਦੀ ਪਛਾਣ ਹੋਈ ਹੈ ਅਤੇ ਇਨ੍ਹਾਂ ਦੀ ਵੈਰੀਫ਼ੀਕੇਸ਼ਨ ਵੀ ਹੋ ਚੁੱਕੀ ਹੈ। ਇਸ ਵਿਚ ਸ਼ਹਿਰ ਦੇ 5 ਪੁਰਾਣੇ ਨਾਮੀ ਵਕੀਲ ਵੀ ਨਾਮਜ਼ਦ ਸਨ ਜੋ ਕਿ ਦੰਗਿਆਂ ਵਿਚ ਸ਼ਾਮਲ ਸਨ। ਇਸ ਸਬੰਧੀ ਐਸਆਈਟੀ ਕੋਲ ਲੋੜੀਂਦੇ ਸਬੂਤ ਮੌਜੂਦ ਹਨ। ਇਨ੍ਹਾਂ ਕੇਸਾਂ ਵਿਚ ਮੁਲਜ਼ਮਾਂ ਦੀ ਗਿ੍ਰਫ਼ਤਾਰੀ ਲਈ ਮਨਜ਼ੂਰੀ ਲੈਣ ਦੀ ਪ੍ਰਕਿਰਿਆ ਐਸਆਈਟੀ ਨੇ ਸ਼ੁਰੂ ਕਰ ਦਿਤੀ ਹੈ। ਇਕ ਤੋਂ ਦੋ ਮਹੀਨੇ ਦੇ ਅੰਦਰ ਮੁਲਜ਼ਮਾਂ ਦੀ ਗਿ੍ਰਫ਼ਤਾਰੀ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ।
ਦਸਣਯੋਗ ਹੈ ਕਿ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਦੇ ਵਿਰੋਧ ’ਚ ਕਾਨਪੁਰ ’ਚ ਸਿੱਖ ਵਿਰੋਧੀ ਦੰਗੇ ਹੋਏ ਸਨ, ਜਿਨ੍ਹਾਂ ਵਿਚ 127 ਲੋਕਾਂ ਦੀ ਮੌਤ ਹੋ ਗਈ ਸੀ। ਉਸ ਦੌਰਾਨ ਇਨ੍ਹਾਂ ਕਤਲ ਮਾਮਲਿਆਂ ਵਿਚ ਢਿੱਲੀ ਕਾਰਵਾਈ ਕੀਤੀ ਸੀ। ਲਿਹਾਜ਼ਾ ਫ਼ਰਵਰੀ 2019 ਵਿਚ ਸ਼ਾਸਨ ਨੇ ਇਸ ਦੀ ਜਾਂਚ ਲਈ ਐਸਆਈਟੀ ਦਾ ਗਠਨ ਕੀਤਾ। ਕੋਤਵਾਲੀ ਵਿਚ ਐਸਆਈਟੀ ਥਾਣਾ ਵੀ ਬਣਾਇਆ ਗਿਆ। ਜਿਨ੍ਹਾਂ 28 ਕੇਸਾਂ ਵਿਚ ਤਦ ਪੁਲਿਸ ਨੇ ਫ਼ਾਈਨਲ ਰਿਪੋਰਟ ਲਗਾ ਕੇ ਚਾਰਜਸ਼ੀਟ ਲਾਈ ਸੀ, ਉਨ੍ਹਾਂ ਵਿਚੋਂ ਐਸਆਈਟੀ ਨੇ 20 ਕੇਸਾਂ ਦੀ ਫ਼ਾਈਲ ਖੋਲ੍ਹੀ, ਜਿਨ੍ਹਾਂ ਵਿਚੋਂ 11 ਕੇਸਾਂ ਦੀ ਪੜਤਾਲ ਪੂਰੀ ਹੋ ਗਈ ਹੈ। ਦੋ ਕੇਸਾਂ ਵਿਚ ਸੱਭ ਤੋਂ ਵੱਧ 13-13 ਮੁਲਜ਼ਮ ਹਨ। ਕੁਲ ਮਿਲਾ ਕੇ ਇਨ੍ਹਾਂ ਸਾਰੇ ਕੇਸਾਂ ਵਿਚ 40 ਤੋਂ ਵੱਧ ਮੁਲਜ਼ਮ ਹਨ। ਪੰਜ ਮੁਲਜ਼ਮ ਅਜਿਹੇ ਹਨ, ਜੋ ਉਸ ਸਮੇਂ ਦੇ ਨਾਮੀ ਵਕੀਲ ਸਨ, ਜਿਨ੍ਹਾਂ ਦੇ ਤਤਕਾਲੀਨ ਸਰਕਾਰ ਦੇ ਨੇਤਾ, ਮੰਤਰੀਆਂ ਤੇ ਵਿਧਾਇਕਾਂ ਨਾਲ ਚੰਗੇ ਸਬੰਧ ਸਨ। ਉਨ੍ਹਾਂ ਦੇ ਨਾਮ ਤੇ ਪਤੇ ਵੀ ਵੈਰੀਫਾਈ ਕਰ ਲਏ ਗਏ ਹਨ। ਇਨ੍ਹਾਂ ਦੀ ਭੂਮਿਕਾ ਦੰਗਿਆਂ ਵਿਚ ਮਿਲੀ ਹੈ। ਐਸਆਈਟੀ ਨੇ ਇਨ੍ਹਾਂ ਸਾਰਿਆਂ ਵਿਰੁਧ ਸਬੂਤ ਇਕੱਠੇ ਕਰ ਲਏ ਹਨ, ਸਿਰਫ਼ ਗਿ੍ਰਫ਼ਤਾਰੀ ਬਾਕੀ ਹੈ। ਸ਼ਾਸਨ ਤੋਂ ਮਨਜ਼ੂਰੀ ਮਿਲਣ ਬਾਅਦ ਇਨ੍ਹਾਂ ਸਾਰੇ ਮੁਲਜ਼ਮਾਂ ਦੇ ਨਾਮ ਜਨਤਕ ਕੀਤੇ ਜਾਣਗੇ ਅਤੇ ਗਿ੍ਰਫ਼ਤਾਰੀਆਂ ਸ਼ੁਰੂ ਹੋਣਗੀਆਂ। 
ਇਸ ਸਬੰਧਤ ਮਾਮਲੇ ਵਿਚ ਅਖਿਲ ਭਾਰਤੀ ਦੰਗਾ ਪੀੜਤ ਰਾਹਤ ਕਮੇਟੀ ਦੇ ਪ੍ਰਧਾਨ ਜਥੇਦਾਰ ਕੁਲਦੀਪ ਸਿੰਘ ਨੇ ਦਸਿਆ,‘‘ਮੈਂ ਭਲਕੇ 22 ਜੁਲਾਈ ਨੂੰ ਕਾਨਪੁਰ ਪੁੱਜ ਕੇ ਇਸ ਮਸਲੇ ਵਿਚ ਹੋ ਰਹੀ ਦੇਰੀ ਬਾਰੇ ਆਹਲਾ ਅਫ਼ਸਰਾਂ ਵਿਚਾਰ ਚਰਚਾ ਕਰਾਂਗਾ। 
 

SHARE ARTICLE

ਏਜੰਸੀ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement