
10 ਦਿਨ ਪਹਿਲਾਂ ਹੀ ਬਤੌਰ ਅਧਿਆਪਕਾ ਕੀਤਾ ਸੀ ਜੁਆਇਨ
ਮੋਗਾ: ਮੋਗਾ ਦੇ ਧਰਮਕੋਟ ਮੋਗਾ ਰੋਡ 'ਤੇ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਥੇ ਸਕੂਲੋਂ ਵਾਪਸ ਪਰਤ ਰਹੀਆਂ ਦੋ ਅਧਿਆਪਕਾਂ ਦੀ ਐਕਟਿਵਾ ਕਿਸੇ ਅਣਪਛਾਤੇ ਵਾਹਨ ਨਾਲ ਟਕਰਾ ਗਈ।
Jaspreet Kaur
ਇਸ ਹਾਦਸੇ ਵਿਚ ਇਕ ਅਧਿਆਪਿਕਾ ਦੀ ਮੌਤ ਹੋ ਗਈ ਜਦਕਿ ਇਕ ਅਧਿਆਪਿਕਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ। ਮ੍ਰਿਤਕ ਅਧਿਆਪਿਕਾ ਦੀ ਪਹਿਚਾਣ ਜਸਪ੍ਰੀਤ ਕੌਰ ਜਦੋਂਕਿ ਜਖਮੀ ਅਧਿਆਪਿਕਾ ਦੀ ਪਹਿਚਾਣ ਦਰਸ਼ਨਪਾਲ ਕੌਰ ਵਜੋਂ ਹੋਈ ਹੈ।
Accident
ਦੱਸਣਯੋਗ ਹੈ ਕਿ ਮ੍ਰਿਤਕ ਜਸਪ੍ਰੀਤ ਕੌਰ ਨੇ ਅਜੇ ਦਸ ਦਿਨ ਪਹਿਲਾਂ ਹੀ ਸਕੂਲ ਵਿਚ ਬਤੌਰ ਅਧਿਆਪਿਕਾ ਜੁਆਇਨ ਕੀਤਾ ਸੀ। ਘਟਨਾ ਦਾ ਪਤਾ ਚੱਲਦਿਆਂ ਹੀ ਵੱਡੀ ਗਿਣਤੀ ਵਿਚ ਟੀਚਰ ਸਿਵਲ ਹਸਪਤਾਲ ਮੋਗਾ ਪੁੱਜੇ। ਇਸ ਹਾਦਸੇ 'ਤੇ ਗਹਿਰਾ ਦੁੱਖ ਪ੍ਰਗਟ ਕੀਤਾ ।