ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ ਦੇ ਨਵੇਂ ਮੁਖੀ ਵਜੋਂ ਮਨੋਜ ਕੁਮਾਰ ਨੇ ਸੰਭਾਲਿਆ ਅਹੁਦਾ
ਨਵੀਂ ਦਿੱਲੀ, 19 ਜੁਲਾਈ : ਖਾਦੀ ਅਤੇ ਗਾ੍ਰਮ ਉਦਯੋਗ ਕਮਿਸ਼ਨ (ਕੇਵੀਆਈਸੀ) ਦੇ ਨਵੇਂ ਮੁਖੀ ਮਨੋਜ ਕੁਮਾਰ ਨੇ 15 ਜੁਲਾਈ 2022 ਨੂੰ ਅਹੁਦਾ ਸੰਭਾਲਿਆ।
ਅਹੁਦਾ ਸੰਭਾਲਣ ਬਾਅਦ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਤਰਜੀਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਆਤਮਨਿਰਭਰ ਭਾਰਤ’ ਦੇ ਸੁਪਨੇ ਨੂੰ ਪੂਰਾ ਕਰਨਾ ਹੈ ਅਤੇ ਜ਼ਮੀਨੀ ਪੱਧਰ ’ਤੇ ਵਧ ਤੋਂ ਵਧ ਸੂਖਮ, ਛੋਟ ਤੇ ਮੱਧਮ ਇਕਾਈਆਂ ਦੀ ਸਥਾਪਨਾ ਕਰ ਕੇ ਕੇਵੀਆਈਸੀ ਦੀ ਵੱਖ ਵੱਖ ਯੋਜਨਾਵਾਂ ਰਾਹੀਂ ਦੇਸ਼ ’ਚ ਵਾਧੂ ਰੁਜ਼ਗਾਰ ਦੇ ਨਾਲ ਨਾਲ ਆਤਮਨਿਰਭਰ ਭਾਰਤ ਦੇ ਨਿਰਮਾਣ ’ਚ ਅਹਿਮ ਯੋਗਦਾਨ ਦੇਣਾ ਹੈ। ਕੇਵੀਆਈਸੀ ਪ੍ਰਧਾਨ ਮੰਤਰੀ ਮੋਦੀ ਦੇ ਵਿਜ਼ਨ ’ਤੇ ਕੰਮ ਕਰੇਗਾ, ਜਿਸ ਦੇ ਤਹਿਤ ਸਾਡੇ ਨੌਜਵਾਨ ਨੌਕਰੀ ਲੱਭਣ ਵਾਲੇ ਨਹੀਂ, ਬਲਕਿ ਨੌਕਰੀ ਦੇਣ ਵਾਲੇ ਬਣਨਗੇ।
ਮਨੋਜ ਕੁਮਾਰ ਮੁਤਾਬਕ ਉਨ੍ਹਾਂ ਦੀ ਕੋਸ਼ਿਸ਼ ਹੋਵੇਗੀ ਕਿ ਕੇਵੀਆਈਸੀ ਨਾਲ ਜੁੜੇ ਜ਼ਿਆਦਾ ਤੋਂ ਜ਼ਿਆਦਾ ਕਾਰੀਗਰਾਂ ਦੇ ਹੱਥਾਂ ’ਚ ਪੈਸੇ ਪਹੁੰਚਣ ਤਾਕਿ ਉਨ੍ਹਾਂ ਦੀ ਆਮਦਨ ਦੇ ਸਰੋਤ ਵਧਣ, ਜਿਸ ਨਾਲ ਸਮਾਜ ਦੇ ਅੰਤਮ ਪਾਏਦਾਨ ’ਤੇ ਖੜੇ ਕਾਰੀਗਰਾਂ ਦਾ ਆਰਥਕ ਵਿਕਾਸ ਹੋਵੇ ਅਤੇ ਉਨ੍ਹਾਂ ਨੂੰ ਆਤਮ ਨਿਰਭਰ ਬਣਾਇਆ ਜਾ ਸਕੇ। ਕਮਿਸ਼ਨ ਦੀ ਕੋਸ਼ਿਸ਼ ਹੋਵੇਗੀ ਕਿ ਹਰ ਹੱਥ ਨੂੰ ਕੰਮ ਅਤੇ ਕੰਮ ਦੀ ਵਾਜਬ ਕੀਮਤ ਮਿਲੇ। (ਏਜੰਸੀ)