
ਅੰਮ੍ਰਿਤਸਰ - ਬਠਿੰਡਾ - ਜਾਮਨਗਰ ਕੋਰੀਡੋਰ ਮੁਕੰਮਲ ਹੋਣ ’ਤੇ ਕੀਤਾ ਧੰਨਵਾਦ ਅਤੇ ਚੁੱਕੇ ਅੰਮ੍ਰਿਤਸਰ ਸਬੰਧੀ ਹੋਰ ਮੁੱਦੇ
ਨਵੀਂ ਦਿੱਲੀ: ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਅਤੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ ਹੈ। ਇਸ ਦੌਰਾਨ ਕਾਂਗਰਸੀ ਸੰਸਦ ਮੈਂਬਰਾਂ ਨੇ ਅੰਮ੍ਰਿਤਸਰ - ਬਠਿੰਡਾ - ਜਾਮਨਗਰ ਕੋਰੀਡੋਰ ਮੁਕੰਮਲ ਹੋਣ ’ਤੇ ਉਹਨਾਂ ਦਾ ਧੰਨਵਾਦ ਕੀਤਾ।
MP Gurjit Aujla and Ravneet Bittu met Union Transport Minister Nitin Gadkari
ਸੰਸਦ ਮੈਂਬਰਾਂ ਨੇ ਇਸ ਮੌਕੇ ਗੁਰੂ ਨਗਰੀ ਵਿਚ ਬਣਾਏ ਜਾ ਰਹੇ ਪੁਲਾਂ ਨੂੰ ਪਿੱਲਰ ਵਾਲੇ ਬਣਾਉਣ ਦੀ ਮੰਗ ’ਤੇ ਮੁੜ ਚਰਚਾ ਕੀਤੀ। ਇਸ ਤੋਂ ਇਲਾਵਾ ਅੰਮ੍ਰਿਤਸਰ ਵਿਚ ਅਹਿਮ ਰਸਤਿਆਂ ਤੋਂ ਲੰਘ ਰਹੀਆਂ ਰੇਲ ਪਟੜੀਆਂ ’ਤੇ ਪੁੱਲ (ROB) ਬਣਾਉਣ ਦੀ ਮੰਗ ਨੂੰ ਲੈ ਕੇ ਕੇਂਦਰੀ ਮੰਤਰੀ ਨੇ ਲੋੜ ਅਨੁਸਾਰ ਸੈਂਟਰਲ ਰੋਡ ਫੰਡ ਵਿਚੋਂ ਫੰਡ ਜਾਰੀ ਕਰਨ ’ਤੇ ਵੀ ਸਹਿਮਤੀ ਜਤਾਈ ਹੈ।