
ਜਖ਼ਮੀਆਂ ਨੂੰ ਮੈਡੀਕਲ ਕਾਲਜ ਫ਼ਰੀਦਕੋਟ ਰੈਫ਼ਰ ਕੀਤਾ ਗਿਆ ਹੈ
ਫ਼ਿਰੋਜ਼ਪੁਰ - ਫ਼ਿਰੋਜ਼ਪੁਰ ਦੇ ਪਿੰਡ ਭਾਲਾ ਫਰਾਏ ਮੱਲ 'ਚ ਗੋਲੀਆਂ ਚੱਲਣ ਦੀ ਖ਼ਬਰ ਮਿਲੀ ਹੈ ਤੇ ਇਸ ਗੋਲੀਬਾਰੀ ਵਿਚ ਇਕ ਦੀ ਮੌਤ ਵੀ ਹੋਈ ਹੈ ਜਦਕਿ ਤਿੰਨ ਜ਼ਖ਼ਮੀ ਹਨ। ਜਖ਼ਮੀਆਂ ਨੂੰ ਮੈਡੀਕਲ ਕਾਲਜ ਫ਼ਰੀਦਕੋਟ ਰੈਫ਼ਰ ਕੀਤਾ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨੀਂ ਹੋਈ ਭਾਰੀ ਬਾਰਿਸ਼ ਕਰ ਕੇ ਖੇਤਾਂ ਵਿਚ ਪਾਣੀ ਖੜ੍ਹ ਗਿਆ ਸੀ ਜਿਸ ਨੂੰ ਕੱਢਣ ਨੂੰ ਲੈ ਕੇ ਇਹ ਲੜਾਈ ਹੋਈ ਹੈ ਤੇ ਲੜਾਈ ਇੰਨੀ ਵਧ ਗਈ ਕਿ ਉੱਥੇ ਗੋਲੀ ਵੀ ਚੱਲੀ ਜਿਸ ਵਿਚ 1 ਦੀ ਮੌਤ ਹੋ ਗਈ ਤੇ 3 ਜਖ਼ਮੀ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਗੋਲੀਬਾਰੀ 12 ਬੋਰ ਨਾਲ ਚਲਾਈ ਗਈ ਹੈ ਤੇ ਮ੍ਰਿਤਕ ਦੀ ਪਹਿਚਾਣ ਜਸਵੰਤ ਸਿੰਘ ਵਜੋਂ ਹੋਈ ਹੈ।