ਬੇਜ਼ੁਬਾਨ ਨੇ ਬਚਾਈ ਨਗਰ ਕੌਂਸਲ ਪ੍ਰਧਾਨ ਦੀ ਜਾਨ, ਗੱਡੀ 'ਚ ਸੱਪ ਜਾਂਦਾ ਦੇਖ ਭੌਂਕਣ ਲੱਗਿਆ ਕੁੱਤਾ
Published : Jul 20, 2023, 2:16 pm IST
Updated : Jul 20, 2023, 3:16 pm IST
SHARE ARTICLE
File Photo
File Photo

ਸਪੇਰੇ ਨੇ ਬੀਨ ਵਜਾਈ ਤਾਂ ਗੱਡੀ 'ਚੋਂ ਨਿਕਲੇ 3 ਸੱਪ 

ਖੰਨਾ - ਲੁਧਿਆਣਾ ਦੇ ਖੰਨਾ 'ਚ ਕੁੱਤੇ ਕਾਰਨ ਨਗਰ ਕੌਂਸਲ ਪ੍ਰਧਾਨ ਕਮਲਜੀਤ ਸਿੰਘ ਲੱਧੜ ਦੀ ਜਾਨ ਬਚ ਗਈ। ਸੱਪ ਨੂੰ ਕਾਰ 'ਚ ਜਾਂਦਾ ਦੇਖ ਕੇ ਨਜ਼ਦੀਕ ਖੜ੍ਹਾ ਕੁੱਤਾ ਲਗਾਤਾਰ ਭੌਂਕਦਾ ਰਿਹਾ। ਪਿੱਛਾ ਕਰਨ ਦੇ ਬਾਵਜੂਦ ਉਹ ਕਾਰ ਕੋਲੋਂ ਬਿਲਕੁਲ ਪਿੱਛੇ ਨਹੀਂ ਹਟਿਆ। ਇਸ ਨਾਲ ਸਾਰਿਆਂ ਨੂੰ ਸ਼ੱਕ ਹੋ ਗਿਆ ਕਿ ਕਾਰ 'ਚ ਕੁੱਝ ਗੜਬੜ ਹੈ।  ਉਹਨਾਂ ਨੂੰ ਕਾਰ ਵਿਚ ਸੱਪ ਹੋਣ ਦਾ ਸ਼ੱਕ ਹੋਇਆਜਿਸ ਤੋਂ ਬਾਅਦ ਸਪੇਰੇ ਨੂੰ ਬੁਲਾਇਆ ਗਿਆ। ਜਿਸ ਤੋਂ ਬਾਅਦ ਸਪੇਰੇ ਨੇ ਬੀਨ ਵਜਾਈ ਤੇ ਗੱਡੀ ਵਿਚੋਂ 3 ਸੱਪ ਨਿਕਲੇ। 

ਜਾਣਕਾਰੀ ਅਨੁਸਾਰ ਕੌਂਸਲ ਪ੍ਰਧਾਨ ਲੱਧੜ ਬੈਂਕ ਕਲੋਨੀ ਇਲਾਕੇ ਵਿਚ ਸਥਿਤ ਈ.ਓ ਦੀ ਸਰਕਾਰੀ ਰਿਹਾਇਸ਼ ’ਤੇ ਗਏ ਹੋਏ ਸਨ। ਉੱਥੇ ਇੱਕ ਸਰਕਾਰੀ ਇਨੋਵਾ ਗੱਡੀ ਖੜ੍ਹੀ ਸੀ। ਜਿਸ ਤੋਂ ਬਾਅਦ ਉਹ ਅੰਦਰ ਚਲਾ ਗਿਆ। ਕੁਝ ਦੇਰ ਬਾਅਦ ਕੁੱਤਾ ਘਰ ਦੇ ਅੰਦਰ ਖੜ੍ਹ ਕੇ ਭੌਂਕਣ ਲੱਗਾ। ਜਦੋਂ ਉਹ ਕੁੱਤੇ ਦੇ ਭੌਂਕਣ ਦੀ ਆਵਾਜ਼ ਸੁਣ ਕੇ ਬਾਹਰ ਆਏ ਤਾਂ ਕੁੱਤਾ ਕਾਰ ਦੇ ਆਲੇ-ਦੁਆਲੇ ਘੁੰਮਦਾ ਰਿਹਾ। ਕੁੱਤਾ ਕਿਸੇ ਨੂੰ ਵੀ ਕਾਰ ਵਿਚ ਬੈਠਣ ਨਹੀਂ ਦੇ ਰਿਹਾ ਸੀ।

ਸ਼ੱਕ ਜਤਾਇਆ ਗਿਆ ਕਿ  ਬਰਸਾਤ ਦਾ ਮੌਸਮ ਹੈ ਜਿਸ ਕਰ ਕੇ ਕਾਰ ਵਿਚ ਸੱਪ ਹੋ ਸਕਦਾ ਹੈ। ਜਿਸ ਤੋਂ ਬਾਅਦ ਅਮਲੋਹ ਰੋਡ ਤੋਂ ਰਾਂਝਾ ਨਾਂ ਦੇ ਸਪੇਰੇ ਨੂੰ ਬੁਲਾਇਆ ਗਿਆ। ਜਦੋਂ ਸਪੇਰੇ ਨੇ ਬੀਨ ਵਜਾਉਣੀ ਸ਼ੁਰੂ ਕੀਤੀ ਤਾਂ ਇੱਕ ਤੋਂ ਬਾਅਦ ਇੱਕ ਪੰਜ ਸੱਪ ਬਾਹਰ ਆਏ। ਸਰਕਾਰੀ ਗੱਡੀ 'ਚੋਂ 3 ਸੱਪ ਨਿਕਲੇ ਅਤੇ ਈਓ ਦੇ ਘਰੋਂ 2 ਸੱਪ ਨਿਕਲੇ। ਇਸ ਤੋਂ ਬਾਅਦ ਗੱਡੀ ਦੀ ਬਾਰੀਕੀ ਨਾਲ ਜਾਂਚ ਕਰਨ ਤੋਂ ਬਾਅਦ ਕੌਂਸਲ ਪ੍ਰਧਾਨ ਉਥੋਂ ਚਲਾ ਗਿਆ। 

ਇਸ ਸਬੰਧੀ ਨਗਰ ਕੌਂਸਲ ਪ੍ਰਧਾਨ ਕਮਲਜੀਤ ਲੱਧੜ ਨੇ ਕਿਹਾ ਕਿ ਅੱਜ ਤਾਂ ਸੱਚਮੁੱਚ ਜਾਨ ਬਚ ਗਈ। ਉਹਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਕਾਰ ਵਿਚ ਸੱਪ ਹੋਣਗੇ। ਡਰਾਈਵਰ ਨੇ ਕਾਰ ਬਾਹਰ ਖੜ੍ਹੀ ਕਰ ਦਿੱਤੀ ਸੀ। ਇਸ ਦੌਰਾਨ ਜਦੋਂ ਕੁੱਤਾ ਭੌਂਕਦਾ ਰਿਹਾ ਤਾਂ ਡਰਾਈਵਰ ਅਤੇ ਹੋਰ ਲੋਕਾਂ ਨੂੰ ਸ਼ੱਕ ਹੋਇਆ ਕਿ ਕਾਰ ਵਿਚ ਸੱਪ ਹੋ ਸਕਦਾ ਹੈ। ਜਾਣੇ ਅਣਜਾਣੇ ਵਿਚ ਜੇਕਰ ਉਹ ਗੱਡੀ ਵਿਚ ਸਵਾਰ ਹੋ ਜਾਂਦਾ ਤਾਂ ਨੁਕਸਾਨ ਹੋ ਸਕਦਾ ਸੀ। ਉਹਨਾਂ ਨੇ ਕਿਹਾ ਕਿ ਰੱਬ ਦਾ ਸ਼ੁਕਰ ਹੈ ਕਿ ਸਾਰੇ ਸੁਰੱਖਿਅਤ ਹਨ। ਦੂਜੇ ਪਾਸੇ ਈਓ ਦੀ ਕੋਠੀ ਵਿਚੋਂ ਵੀ 2 ਸੱਪ ਨਿਕਲੇ। ਇਹ ਸੱਪ ਘਰ ਦੇ ਅੰਦਰ ਵੀ ਨੁਕਸਾਨ ਪਹੁੰਚਾ ਸਕਦੇ ਹਨ। 


 

SHARE ARTICLE

ਏਜੰਸੀ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement