ਮੈਰਾਥਨ ਦੌੜਾਕ Athlete Fauja Singh ਪੰਜ ਤੱਤਾਂ 'ਚ ਹੋਏ ਵਿਲੀਨ 
Published : Jul 20, 2025, 1:47 pm IST
Updated : Jul 20, 2025, 2:13 pm IST
SHARE ARTICLE
Marathon Runner Athlete Fauja Singh Merges into Five Elements Latest News in Punjabi
Marathon Runner Athlete Fauja Singh Merges into Five Elements Latest News in Punjabi

ਫ਼ੌਜਾ ਸਿੰਘ ਦੇ ਅੰਤਮ ਸਸਕਾਰ ਤੋਂ ਪਹਿਲਾ ਪੁੱਤਰ ਦੇ ਭਾਵੁਕ ਬੋਲ

Marathon Runner Athlete Fauja Singh Merges into Five Elements Latest News in Punjabi ਜਲੰਧਰ : ਦੁਨੀਆਂ ਦੇ ਸੱਭ ਤੋਂ ਬਜ਼ੁਰਗ ਮੈਰਾਥਨ ਦੌੜਾਕ ਐਥਲੀਟ ਫ਼ੌਜਾ ਸਿੰਘ (114) ਅੱਜ ਪੰਜ ਤੱਤਾਂ ’ਚ ਹੋਏ ਵਿਲੀਨ ਹੋ ਗਏ ਹਨ। ਉਨ੍ਹਾਂ ਦਾ ਅੰਤਮ ਸਸਕਾਰ ਪੰਜਾਬ ਦੇ ਜਲੰਧਰ ਸਥਿਤ ਉਨ੍ਹਾਂ ਦੇ ਜੱਦੀ ਪਿੰਡ ‘ਬਿਆਸ ਪਿੰਡ’ ਵਿਚ ਕੀਤਾ ਗਿਆ। 

ਪੰਜਾਬ ਰਾਜਪਾਲ ਗੁਲਾਬ ਚੰਦ ਕਟਾਰੀਆ ਤੇ ਮੁੱਖ ਮੰਤਰੀ ਭਗਵੰਤ ਮਾਨ ਵੀ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੇ। ਪ੍ਰਧਾਨ ਮੰਤਰੀ ਦਫ਼ਤਰ ਤੋਂ ਪਰਵਾਰ ਨੂੰ ਸੋਗ ਸੰਦੇਸ਼ ਦੇ ਰੂਪ ’ਚ ਇਕ ਪੱਤਰ ਭੇਜਿਆ ਗਿਆ ਤੇ ਇਸ ਤੋਂ ਇਲਾਵਾ ਉਨ੍ਹਾਂ ਦੇ ਅੰਤਮ ਸੰਸਕਾਰ ਮੌਕੇ ਕਈ ਰਾਜਨੀਤਕ, ਸਮਾਜਕ ਤੇ ਧਾਰਮਕ ਸ਼ਖ਼ਸੀਅਤਾਂ ਵਲੋਂ ਅੰਤਮ ਵਿਦਾਇਗੀ ਦਿਤੀ ਗਈ। 

ਫ਼ੌਜਾ ਸਿੰਘ ਦੇ ਅੰਤਮ ਸਸਕਾਰ ਤੋਂ ਪਹਿਲਾ ਪੁੱਤਰ ਸੁਖਜਿੰਦਰ ਸਿੰਘ ਕਾਫ਼ੀ ਭਾਵੁਕ ਸਨ। ਉਨ੍ਹਾਂ ਦੀਆਂ ਯਾਦਾਂ ਤੇ ਪ੍ਰਾਪਤੀਆਂ ਨੂੰ ਉਨ੍ਹਾਂ ਨੇ ਸ਼ਬਦਾਂ ਰਾਹੀਂ ਬਿਆਨ ਕੀਤਾ। ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪਿਤਾ ਜੀ ਨੇ ਉਨ੍ਹਾਂ ਨੂੰ ਆਖ਼ਰੀ ਸਮੇਂ ਕਿਹਾ ਸੀ ਕਿ ਮੇਰੀ ਚਿਖਾ ਨੂੰ ਅਗਨੀ ਤੂੰ ਦਈਂ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਉਨ੍ਹਾਂ ਦੀਆਂ ਪ੍ਰਾਪਤੀਆਂ ਨੌਜਵਾਨਾਂ ਲਈ ਸਦਾ ਪ੍ਰੇਰਣਾਸਰੋਤ ਰਹਿਣਗੀਆਂ।

ਫ਼ੌਜਾ ਸਿੰਘ ਦੀ ਪੋਤੀ ਜਿਨ੍ਹਾਂ ਦਾ ਉਨ੍ਹਾਂ ਕਾਫ਼ੀ ਲਗਾਵ ਸੀ, ਨੂੰ ਵੀ ਆਖ਼ਰੀ ਦਰਸ਼ਨਾਂ ਦੌਰਾਨ ਰੋਂਦੇ ਹੋਏ ਦੇਖਿਆ ਗਿਆ। ਅੰਤਮ ਸਸਕਾਰ ਵਿਚ ਕਾਂਗਰਸ ਵਿਧਾਇਕ ਪ੍ਰਗਟ ਸਿੰਘ, ਲਾਡੋ ਸ਼ੇਰੋਵਾਲੀਆ, ਸੁਖਵਿੰਦਰ ਸਿੰਘ ਕੋਟਲੀ, ਆਮ ਆਦਮੀ ਪਾਰਟੀ ਦੇ ਵਿਧਾਇਕ ਬਲਕਾਰ ਸਿੰਘ ਅਤੇ ਮੰਤਰੀ ਮਹਿੰਦਰ ਭਗਤ ਮੌਜੂਦ ਰਹੇ।

ਦੱਸ ਦਈਏ ਕਿ 114 ਸਾਲਾ ਐਥਲੀਟ ਫ਼ੌਜਾ ਸਿੰਘ ਨੂੰ ਅਪਣੇ ਘਰ ਤੋਂ 120 ਮੀਟਰ ਦੂਰ ਹਾਈਵੇਅ ਪਾਰ ਕਰਦੇ ਸਮੇਂ ਐਨ.ਆਰ.ਆਈ. ਅੰਮ੍ਰਿਤਪਾਲ ਸਿੰਘ ਢਿੱਲੋਂ (27) ਦੁਆਰਾ ਚਲਾਈ ਗਈ ਫਾਰਚੂਨਰ ਨੇ ਟੱਕਰ ਮਾਰ ਦਿਤੀ ਸੀ। ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਸਨ ਅਤੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ ਸੀ।

(For more news apart from Marathon Runner Athlete Fauja Singh Merges into Five Elements Latest News in Punjabi stay tuned to Rozana Spokesman.) 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੈਕਟਾਂ ਵਾਲੇ ਖਾਣੇ ਨੂੰ ਕਿਉਂ ਤਰਜ਼ੀਹ?... ਬਿਮਾਰੀਆਂ ਨੂੰ ਖੁਦ ਸੱਦਾ ਦੇਣਾ ਕਿੰਨਾ ਸਹੀ?...

18 Jul 2025 9:08 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 18/07/2025

18 Jul 2025 9:06 PM

ਭੀਖ ਮੰਗਣ ਵਾਲੇ ਨਿਆਣਿਆਂ ਤੇ ਉਨ੍ਹਾਂ ਦੇ ਮਾਪਿਆਂ ਦਾ ਰੈਸਕਿਊ, ਪੂਰੇ ਪੰਜਾਬ 'ਚ ਭਿਖਾਰੀਆਂ ਦੇ ਕੀਤੇ ਜਾਣਗੇ DNA ਟੈਸਟ

17 Jul 2025 7:49 PM

ਕਿਸਾਨ ਲੈਣਗੇ ਸਿਆਸਤਦਾਨਾਂ ਦੀ ਕਲਾਸ, ਸੱਦ ਲਈ ਸਭ ਤੋਂ ਵੱਡੀ ਬੈਠਕ, ਜ਼ਮੀਨ ਦੀ ਸਰਕਾਰੀ ਖ਼ਰੀਦ ਖ਼ਿਲਾਫ਼ ਲਾਮੰਬਦੀ

17 Jul 2025 7:47 PM

'Punjab 'ਚ ਚਿੱਟਾ ਲਿਆਉਣ ਵਾਲੇ ਹੀ ਅਕਾਲੀ ਨੇ' ਅਕਾਲ ਤਖ਼ਤ ਸਾਹਿਬ 'ਤੇ Sukhbir ਨੇ ਕਿਉਂ ਕਬੂਲੀ ਸੀ ਬੇਅਦਬੀ ਦੀ ਗੱਲ ?

17 Jul 2025 5:24 PM
Advertisement