
ਚਮਕੌਰ ਸਾਹਿਬ ਦੀ ਰਣਜੀਤਗੜ੍ਹ ਕਲੋਨੀ ਤੋਂ ਪਿਛਲੇ 15 ਅਗਸਤ ਨੂੰ ਸ਼ੱਕੀ ਹਾਲਾਤ 'ਚ ਲਾਪਤਾ ਹੋਏ ਬਿਹਾਰ ਦੇ ਇਕ ਮਜਦੂਰ ਦਾ ਸ਼ਨਿਚਰਵਾਰ ਦੀ ਦੇਰ ਸ਼ਾਮ ਨੂੰ ਲਾਸ਼ ਮਿਲਣ ਤੋਂ...
ਰੂਪਨਗਰ : ਚਮਕੌਰ ਸਾਹਿਬ ਦੀ ਰਣਜੀਤਗੜ੍ਹ ਕਲੋਨੀ ਤੋਂ ਪਿਛਲੇ 15 ਅਗਸਤ ਨੂੰ ਸ਼ੱਕੀ ਹਾਲਾਤ 'ਚ ਲਾਪਤਾ ਹੋਏ ਬਿਹਾਰ ਦੇ ਇਕ ਮਜਦੂਰ ਦਾ ਸ਼ਨਿਚਰਵਾਰ ਦੀ ਦੇਰ ਸ਼ਾਮ ਨੂੰ ਲਾਸ਼ ਮਿਲਣ ਤੋਂ ਬਾਅਦ ਤੋਂ ਲੋਕਾਂ ਵਿਚ ਗਹਿਰਾ ਰੋਸ਼ ਹੈ। ਇਸ ਮਜਦੂਰ ਦੀ ਲਾਸ਼ ਮਾਛੀਵਾੜਾ ਕੋਲ ਸਰਹਿੰਦ ਨਹਿਰ ਤੋਂ ਬਰਾਮਦ ਕੀਤਾ ਗਿਆ ਹੈ। ਲਾਸ਼ ਮਿਲਣ ਤੋਂ ਬਾਅਦ ਅੱਜ ਸਵੇਰੇ ਤੋਂ ਹੀ ਲੋਕਾਂ ਅਤੇ ਮ੍ਰਿਤਕ ਦੇ ਪਰਵਾਰ ਅਤੇ ਉਸ ਦੇ ਸਾਥੀ ਮਜਦੂਰਾਂ ਨੇ ਵੱਡੀ ਗਿਣਤੀ ਵਿਚ ਇਕੱਠਾ ਹੁੰਦੇ ਹੋਏ ਰੂਪਨਗਰ - ਚਮਕੌਰ ਸਾਹਿਬ ਰਸਤੇ 'ਤੇ ਧਰਨਾ ਦਿੰਦੇ ਹੋਏ ਜਾਮ ਲਗਾ ਦਿਤਾ।
Death in Sirhind canal
ਇਸ ਮੌਕੇ ਲੋਕਾਂ ਦਾ ਕਹਿਣਾ ਸੀ ਕਿ ਜਿਸ ਪਵਨ ਸਾਹਿਨੀ ਪੁੱਤ ਮਹਿੰਦਰ ਸਾਹਿਨੀ ਵਾਸੀ ਰਣਜੀਤਗੜ੍ਹ ਜੋ ਕਿ ਮੂਲ ਰੂਪ ਤੋਂ ਬਿਹਾਰ ਦਾ ਰਹਿਣ ਵਾਲਾ ਸੀ ਦੀ ਲਾਸ਼ ਸਰਹਿੰਦ ਨਹਿਰ ਤੋਂ ਬਰਾਮਦ ਕੀਤੀ ਗਈ ਹੈ, ਉਸ ਦੀ ਹੱਤਿਆ ਕੀਤੀ ਗਈ ਹੈ ਜਿਸ ਤੋਂ ਬਾਅਦ ਉਸ ਨੂੰ ਨਹਿਰ ਵਿਚ ਸੁੱਟ ਦਿਤਾ ਗਿਆ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਹੱਤਿਆ ਕਰਨ ਵਾਲਿਆਂ ਵਿਰੁਧ ਛੇਤੀ ਤੋਂ ਛੇਤੀ ਮਾਮਲਾ ਦਰਜ ਕਰਦੇ ਹੋਏ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਇਸ ਮੌਕੇ 'ਤੇ ਲੋਕਾਂ ਨੇ ਪੁਲਿਸ ਵਿਰੁਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਜਦਕਿ ਮੌਕੇ 'ਤੇ ਅਮਰਜੀਤ ਅਤੇ ਪਰਵਾਰਕ ਮੈਂਬਰਾਂ ਨੇ ਦੱਸਿਆ ਕਿ ਜਿਸ ਰਾਤ ਪਵਨ ਸਾਹਿਨੀ ਲਾਪਤਾ ਹੋਇਆ ਸੀ ਉਸੀ ਦਿਨ ਪੁਲਿਸ ਨੂੰ ਸੂਚਨਾ ਦਿਤੀ ਗਈ ਸੀ।
Death in Sirhind canal
ਉਨ੍ਹਾਂ ਨੇ ਪੁਲਿਸ ਨੂੰ ਦੱਸਿਆ ਕਿ ਪਵਨ ਜਿੱਥੇ ਕੰਮ ਕਰਦਾ ਹੈ ਉੱਥੇ ਪੈਸੇ ਮੰਗਣ ਲਈ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਉੱਥੇ ਉਸ ਨੂੰ ਕਮਰੇ ਵਿਚ ਬੰਦ ਕਰ ਲਿਆ ਗਿਆ ਸੀ ਜਿਸ ਤੋਂ ਬਾਅਦ ਉਸ ਦੇ ਬਾਰੇ ਕੁੱਝ ਖ਼ਬਰ ਨਹੀਂ ਸੀ ਜਦਕਿ ਸ਼ਨਿਚਰਵਾਰ ਦੀ ਦੇਰ ਸ਼ਾਮ ਉਸ ਦੀ ਲਾਸ਼ ਸਰਹਿੰਦ ਨਹਿਰ ਵਿਚ ਮਿਲੀ ਹੈ। ਹਾਲਾਂਕਿ ਇਸ ਮੌਕੇ ਪਹੁੰਚੀ ਪੁਲਿਸ ਨੇ ਲੋਕਾਂ ਤੋਂ ਜਾਮ ਖੋਲ੍ਹਣ ਦੀ ਵਾਰ ਵਾਰ ਅਪੀਲ ਕੀਤੀ ਪਰ ਲੋਕ ਇਸ ਗੱਲ 'ਤੇ ਫਸੇ ਰਹੇ ਕਿ ਜਦੋਂ ਤੱਕ ਮੁਲਜ਼ਮਾਂ ਵਿਰੁਧ ਮਾਮਲਾ ਦਰਜ ਨਹੀਂ ਹੋਵੇਗਾ ਉਸ ਸਮੇਂ ਤੱਕ ਜਾਮ ਨਹੀਂ ਖੋਲ੍ਹਿਆ ਜਾਵੇਗਾ।
Death in Sirhind canal
ਜਾਣਕਾਰੀ ਮੁਤਾਬਕ ਮਜਦੂਰ ਦੀ ਲਾਸ਼ ਮਿਲਦੇ ਹੀ ਸੱਭ ਤੋਂ ਪਹਿਲਾਂ ਲੋਕ ਮ੍ਰਿਤਕ ਦੇ ਪਰਵਾਰ ਨਾਲ ਥਾਣੇ ਵਿਚ ਗਏ ਸਨ ਅਤੇ ਮੰਗ ਕੀਤੀ ਸੀ ਕਿ ਮਾਮਲਾ ਹੱਤਿਆ ਦਾ ਹੈ ਇਸ ਲਈ ਦੋਸ਼ੀਆਂ ਵਿਰੁਧ ਮਾਮਲਾ ਦਰਜ ਕਰਦੇ ਹੋਏ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਲੋਕਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੀ ਸੁਣਵਾਈ ਨਹੀਂ ਹੋਈ ਤਾਂ ਉਨ੍ਹਾਂ ਨੇ ਅਮਰਜੀਤ ਅਤੇ ਇੰਦਰਜੀਤ ਦੀ ਅਗਵਾਈ ਵਿਚ ਰੂਪਨਗਰ - ਚਮਕੌਰ ਸਾਹਿਬ ਰੋਡ 'ਤੇ ਜਾਮ ਲਗਾ ਦਿਤਾ ਜਿਸ ਵਿਚ ਮਜਦੂਰਾਂ ਦੇ ਪਰਵਾਰ ਦੀਆਂ ਔਰਤਾਂ ਅਤੇ ਬੱਚੇ ਸ਼ਾਮਿਲ ਹੋਏ।
Death of children
ਇਸ ਤੋਂ ਬਾਅਦ ਪੁਲਿਸ ਨੇ ਲੋਕਾਂ ਤੋਂ ਬਿਆਨ ਦੇਣ ਦੀ ਗੱਲ ਕਹੀ ਜਿਸ ਤੋਂ ਬਾਅਦ ਮਜਦੂਰਾਂ ਨੇ ਧਰਨਾ ਅਤੇ ਜਾਮ ਖ਼ਤਮ ਕੀਤਾ ਜਦਕਿ ਮ੍ਰਿਤਕ ਮਜਦੂਰ ਦੀ ਪਤਨੀ ਸ਼ਾਂਤੀ ਦੇਵੀ ਦੇ ਬਿਆਨਾਂ ਉਤੇ ਪੁਲਿਸ ਨੇ ਦੀਪਇੰਦਰ ਸਿੰਘ ਉਸ ਦੀ ਪਤਨੀ ਨਰਿੰਦਰ ਕੌਰ ਅਤੇ ਪੁੱਤ ਭਗਵੰਤ ਸਿੰਘ ਤੋਂ ਇਲਾਵਾ ਇੱਕ ਅਣਪਛਾਲੇ ਵਿਅਕਤੀ ਵਿਰੁਧ ਆਈਪੀਸੀ ਦੀ ਧਾਰਾ 342, 302 ਅਤੇ 34 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਦੀ ਪਤਨੀ ਸ਼ਾਂਤੀ ਦੇਵੀ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਪਤੀ ਪਵਨ ਸਾਹਿਨੀ ਇਥੇ ਦੀਪਇੰਦਰ ਸਿੰਘ ਕੋਲ ਮਜਦੂਰੀ ਦਾ ਕੰਮ ਕਰਦਾ ਸੀ ਅਤੇ ਉਸ ਦੀ ਮਜਦੂਰੀ ਦਾ ਦਸ ਹਜ਼ਾਰ ਰੂਪਏ ਦੀਪਇੰਦਰ ਸਿੰਘ ਵਲੋਂ ਬਾਕੀ ਸੀ ਜਿਸ ਨੂੰ ਪਵਨ ਲੈਣ ਗਿਆ ਸੀ ਜਿਸ ਤੋਂ ਬਾਅਦ ਉਸ ਦੀ ਲਾਸ਼ ਸਰਹਿੰਦ ਨਹਿਰ ਵਿਚ ਤੈਰਦੀ ਬਰਾਮਦ ਕੀਤੀ ਗਈ ਹੈ।
dead body
ਉਸ ਨੇ ਮੰਗ ਦੀ ਕਿ ਉਸ ਦੇ ਪਤੀ ਦੇ ਦੋਸ਼ੀਆਂ ਨੂੰ ਛੇਤੀ ਗ੍ਰਿਫ਼ਤਾਰ ਕੀਤਾ ਜਾਵੇ। ਇਸ ਬਾਰੇ ਥਾਣਾ ਪ੍ਰਭਾਰੀ ਸੁਖਬੀਰ ਸਿੰਘ ਨੇ ਦੱਸਿਆ ਕਿ ਲਾਸ਼ ਬਰਾਮਦ ਕਰਨ ਤੋਂ ਬਾਅਦ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਉਤੇ ਚਾਰ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਜਦਕਿ ਦੋਸ਼ੀਆਂ ਦੀ ਤਲਾਸ਼ ਜਾਰੀ ਹੈ। ਉਨ੍ਹਾਂ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ਵਿਚ ਲੈਂਦੇ ਹੋਏ ਰੂਪਨਗਰ ਸਿਵਲ ਹਸਪਤਾਲ ਦੇ ਮੁਰਦਾ ਘਰ ਵਿਚ ਰਖਿਆ ਗਿਆ ਹੈ ਜਿਸ ਦਾ ਸੋਮਵਾਰ ਨੂੰ ਪੋਸਟਮਾਰਟਮ ਕਰਵਾਇਆ ਜਾਵੇਗਾ।