
ਖ਼ੁਦ ਨੂੰ ਗੁਜ਼ਰੇ ਜ਼ਮਾਨੇ ਦਾ ਖਿਡਾਰੀ ਦਸਦਿਆਂ ਉਲੰਪਿਕ ਸੋਨ ਤਮਗ਼ਾ ਜੇਤੂ ਅਭਿਨਵ ਬਿੰਦਰਾ............
ਨਵੀਂ ਦਿੱਲੀ : ਖ਼ੁਦ ਨੂੰ ਗੁਜ਼ਰੇ ਜ਼ਮਾਨੇ ਦਾ ਖਿਡਾਰੀ ਦਸਦਿਆਂ ਉਲੰਪਿਕ ਸੋਨ ਤਮਗ਼ਾ ਜੇਤੂ ਅਭਿਨਵ ਬਿੰਦਰਾ ਨੇ ਕਿਹਾ ਕਿ ਦੇਸ਼ ਨੂੰ ਉਨ੍ਹਾਂ ਦੀ ਸਫ਼ਲਤਾ ਬਾਰੇ ਗੱਲ ਕਰਨ ਦੀ ਥਾਂ ਅਗਲੇ ਚੈਂਪੀਅਨ ਦੀ ਤਲਾਸ਼ ਕਰਨ 'ਤੇ ਧਿਆਨ ਦੇਣਾ ਚਾਹੀਦਾ ਹੈ। ਬਿੰਦਰਾ ਨੇ 2008 ਪੇਈਚਿੰਗ ਉਲੰਪਿਕ 'ਚ 10 ਮੀਟਰ ਏਅਰ ਰਾਈਫ਼ਲ ਮੁਕਾਬਲੇ 'ਚ ਵਿਅਕਤੀਗਤ ਤੌਰ 'ਤੇ ਸੋਨ ਤਮਗ਼ਾ ਜਿੱਤ ਕੇ ਇਤਿਹਾਸ ਰਚਿਆ ਸੀ।
ਜੇਐਸਡਬਲਿਊ ਦੇ ਇੰਸਪਾਇਰ ਇੰਸਟੀਚਿਊਟ ਆਫ਼ ਸਪੋਰਟਜ਼ (ਆਈਆਈਐਸ) ਦੇ ਉਦਘਾਟਨ ਮੌਕੇ ਉਨ੍ਹਾਂ ਕਿਹਾ ਕਿ ਖੇਡ 'ਚ ਗੁਜ਼ਰੇ ਸਮੇਂ ਦਾ ਮਹੱਤਵ ਨਹੀਂ ਹੁੰਦਾ। ਮੈਂ ਗੁਜ਼ਰੇ ਸਮੇਂ ਦਾ ਖਿਡਾਰੀ ਹਾਂ, ਜੋ ਅਗਲੇ ਉਲੰਪਿਕ ਚੈਂਪੀਅਨ ਨੂੰ ਲੱਭ ਰਿਹਾ ਹਾਂ। ਉਨ੍ਹਾਂ ਕਿਹਾ ਕਿ ਸਾਨੂੰ ਅਗਲੇ ਸੋਨ ਤਮਗ਼ਾ ਜੇਤੂ ਨੂੰ ਲੱਭਣ 'ਤੇ ਕੰਮ ਕਰਨਾ ਚਾਹੀਦਾ ਹੈ। ਇੱਥੇ ਜੋ ਸਹੂਲਤਾਂ ਹਨ, ਉਹ ਅਗਲੇ ਉਭਰਦੇ ਚੈਂਪੀਅਨ ਦੀ ਕਲਾ ਨੂੰ ਨਿਖਾਰਨ ਲਈ ਹਨ। (ਏਜੰਸੀ)