ਭੈਣ ਅਤੇ ਦੋਹਤਾ-ਦੋਹਤੀ ਦਾ ਕਤਲ ਕਰਨ ਵਾਲਾ ਕਾਬੂ
Published : Aug 20, 2018, 3:40 pm IST
Updated : Aug 20, 2018, 3:40 pm IST
SHARE ARTICLE
Police officer during giving information
Police officer during giving information

ਸ਼ਹਿਰ 'ਚ ਹੋਏ ਤੀਹਰੇ ਕਤਲ-ਕਾਂਡ ਜਿਸੇ 'ਚ ਨਾਨੀ ਸਮੇਤ ਦੋ ਮਾਸੂਮ ਬੱਚਿਆ ਨੂੰ ਮੌਤ ਦੇ ਘਾਟ ਉਤਾਰ ਦਿਤਾ ਸੀ ਦੇ ਦੋਸ਼ੀ ਨੂੰ ਅੱਜ ਪੁਲਿਸ ਵਲੋਂ ਗ੍ਰਿਫ਼ਤਾਰ ਕਰ ਲਿਆ..........

ਲੁਧਿਆਣਾ : ਸ਼ਹਿਰ 'ਚ ਹੋਏ ਤੀਹਰੇ ਕਤਲ-ਕਾਂਡ ਜਿਸੇ 'ਚ ਨਾਨੀ ਸਮੇਤ ਦੋ ਮਾਸੂਮ ਬੱਚਿਆ ਨੂੰ ਮੌਤ ਦੇ ਘਾਟ ਉਤਾਰ ਦਿਤਾ ਸੀ ਦੇ ਦੋਸ਼ੀ ਨੂੰ ਅੱਜ ਪੁਲਿਸ ਵਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ 3 ਅਗੱਸਤ ਨੂੰ ਕਿਸ਼ੌਰ ਨਗਰ ਦੇ ਰਹਿਣ ਵਾਲੇ  ਗ੍ਰੰਥੀ ਦਵਿੰਦਰ ਸਿੰਘ ਦੀ ਪਤਨੀ ਗੁਰਵਿੰਦਰ ਕੋਰ (55) ਦੋਹਤੀ ਮਨਦੀਪ ਕੌਰ (8) ਦੋਹਤਾ ਰਿਤਕ (6) ਦਾ ਕਤਲ ਕਰ ਦਿਤਾ ਗਿਆ ਸੀ। ਇਸ ਸਬੰਧੀ ਪੁਲਿਸ ਨੇ ਦੋਸ਼ੀ ਰਾਜਵਿੰਦਰ ਸਿੰਘ ਪੱਤਰ ਅਜੀਤ ਸਿੰਘ ਨੂੰ ਸੰਗਰੂਰ ਦੀ ਇਕ ਧਰਮਸ਼ਾਲਾ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ੀ ਨੇ ਦਸਿਆ ਕੀ ਮ੍ਰਿਤਕਾ ਗੁਰਵਿੰਦਰ ਕੌਰ ਉਸਦੀ ਭੂਆਂ ਦੀ ਬੇਟੀ ਸੀ ।

ਦੋਸ਼ੀ ਦੇ ਦੋ ਵਿਆਹ ਹੋਏ ਸਨ। ਜਿਸਦਾ ਕੀ ਪਹਿਲੇ ਵਿਆਹ ਦਾ ਕੇਸ ਚੱਲਦਾ ਸੀ। ਜਿਸ ਕੇਸ ਵਿਚੋਂ ਦੋਸ਼ੀ ਭਗੌੜਾ ਸੀ। ਫਿਰ ਉਸਨੇ ਅਪਣਾ ਨਾਮ ਬਦਲ ਕੇ ਦੂਜਾ ਵਿਆਹ ਕਰਵਾ ਲਿਆ ਸੀ। ਜੋ ਵਿਆਹ ਕਰਵਾਕੇ ਪਹਿਲਾ ਦਿਲੀ ਤੇ ਫਿਰ ਮੁੰਬਾਈ ਚਲਾ ਗਿਆ ਸੀ। ਜਿਥੇ ਉਸਦੀ ਦੂਜੀ ਘਰਵਾਲੀ ਨੂੰ ਉਸਦੇ ਪਹਿਲੇ ਵਿਆਹ ਦਾ ਪਤਾ ਲੱਗਾ ਤਾਂ ਉਹ ਉਸਨੂੰ ਛੱਡ ਕੇ ਚੱਲੀ ਗਈ। ਜਿਸਤੋ ਦੋਸ਼ੀ ਨੂੰ ਲੱਗਾ ਕਿ ਗੁਰਵਿੰਦਰ ਕੌਰ ਨੇ ਹੀ ਉਸਦੀ ਪਤਨੀ ਨੂੰ ਪਹਿਲੇ ਵਿਆਹ ਬਾਰੇ ਦਸਿਆ ਜਿਸਦੀ ਰੰਜਿਸ਼ ਰੱਖਦਿਆਂ ਬਦਲਾ ਲੈਣ ਲਈ ਉਹ ਪਿਛਲੇ ਦੋ ਸਾਲਾ ਤੋਂ ਯੋਜਨਾ ਬਣਾ ਰਿਹਾ ਸੀ

ਤੇ ਇਸੇ ਬਦਲੇ ਦੀ ਭਾਵਨਾ ਨਾਲ ਉਹ ਕੁਝ ਸਮਾਂ ਪਹਿਲਾ ਲੁਧਿਆਣਾ ਆ ਗਿਆ ਸੀ ਤੇ ਪਿਛਲੇ 4 ਮਹੀਨੇ ਤੋਂ ਰੋਜ਼ ਦਾਤਰ, ਮਿਰਚਾ ਤੇ ਕੱਟਰ ਲੈ ਕੇ ਇਨ੍ਹਾਂ ਦੇ ਘਰ ਜਾਂਦਾ ਸੀ ਪਰ ਹਰ ਵਾਰ ਵਾਪਸ ਆ ਜਾਂਦਾ ਸੀ। ਦੋਸ਼ੀ ਨੇ ਦੱਸਿਆ ਕੀ 3 ਅਗੱਸਤ ਨੂੰ ਵੀ ਉਹ ਗੁਰਵਿੰਦਰ ਕੌਰ ਤੇ ਦਵਿੰਦਰ ਸਿੰਘ ਨੂੰ ਹੀ ਮਾਰਨ ਹੀ ਗਿਆ ਸੀ ਪਰ ਦਵਿੰਦਰ ਸਿੰਘ ਘਰ ਨਾ ਮਿਲਿਆਂ ਤੇ ਅਪਣੀ ਭੈਣ ਗੁਰਵਿੰਦਰ ਕੌਰ ਨੂੰ ਹਥੋੜੇ ਨਾਲ ਮਾਰ ਦਿਤਾ ਤੇ ਫਿਰ ਖ਼ੂਨ ਸਾਫ਼ ਕਰਨ ਲੱਗ ਪਿਆ ਜਿਸ ਦੌਰਾਨ 6 ਸਾਲਾ ਰਿਤਕ ਘਰ ਆ ਗਿਆ ਤਾਂ ਦੋਸ਼ੀ ਨੇ ਅਪਣੇ ਆਪ ਨੂੰ ਫਸਦਾ ਦੇਖ ਕੇ ਉਸਦਾ ਵੀ ਕਟਰ ਤੇ ਹਥੌੜੇ ਨਾਲ ਕਤਲ ਕਰ ਦਿਤਾ ਸੀ

ਤੇ ਉਸ ਤੋਂ ਬਾਅਦ ਮਾਸੂਮ ਦੋਹਤੀ ਮਨਦੀਪ ਨੂੰ ਵੀ ਮੌਤ ਦੇ ਘਾਟ ਉਤਾਰ ਦਿਤਾ ਸੀ। ਇਸ ਸਬੰਧੀ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਦਸਿਆਂ ਕੀ ਦੋਸ਼ੀ ਕਤਲ ਕਰਨ ਤੋਂ ਬਾਅਦ ਅੰਮ੍ਰਿਤਸਰ ਚਲਾ ਗਿਆ ਸੀ ਜਿਥੋਂ ਉਹ ਹਨੁਮਾਨਗੜ੍ਹ ਤੇ ਉਸ ਤੋ ਬਾਅਦ ਲਗਾਤਾਰ ਅਪਣੇ ਜਗਾਂ ਬਦਲਦਾ ਰਿਹਾ। ਇਸ ਸਬੰਧੀ ਦੋਸ਼ੀ ਦਾ ਰਿਮਾਂਡ ਲੈ ਕੇ ਇਸ ਕੇਸ ਦੀ ਡੂੰਘਾਈ ਨਾਲ ਜਾਚ ਕੀਤੀ ਜਾਵੇਗੀ

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement