ਕਾਂਗਰਸ ਵਲੋਂ ਦੂਲੋ ਦੀ ਕੋਠੀ ਦਾ ਘਿਰਾਉ ਅਤੇ ਜੰਮ ਕੇ ਕੀਤੀ ਗਈ ਨਾਹਰੇਬਾਜ਼ੀ
Published : Aug 20, 2020, 11:38 am IST
Updated : Aug 20, 2020, 11:38 am IST
SHARE ARTICLE
pic
pic

ਕਾਂਗਰਸ ਵਲੋਂ ਦੂਲੋ ਦੀ ਕੋਠੀ ਦਾ ਘਿਰਾਉ ਅਤੇ ਜੰਮ ਕੇ ਕੀਤੀ ਗਈ ਨਾਹਰੇਬਾਜ਼ੀ


ਖੰਨਾ, 19 ਅਗੱਸਤ (ਅਦਰਸ਼ਜੀਤ ਸਿੰਘ ਖੰਨਾ) : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਵਲੋਂ ਅਪਣੀ ਹੀ ਪਾਰਟੀ ਦੀ ਸਰਕਾਰ ਵਿਰੁਧ ਜ਼ਹਿਰੀਲੀ ਸ਼ਰਾਬ ਨੂੰ ਲੈ ਕੇ ਚੁਕੇ ਜਾ ਰਹੇ ਸਵਾਲਾਂ ਨੂੰ ਲੈ ਕੇ ਰਾਏਕੋਟ ਕਾਂਗਰਸ ਵਲੋਂ ਅੱਜ ਉਨ੍ਹਾਂ ਦੀ ਕੋਠੀ ਦਾ ਘਿਰਾਉ ਕੀਤਾ ਗਿਆ, ਜਿਸ ਵਿਚ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਪ੍ਰਦੀਪ ਪ੍ਰਭਦੀਪ ਸਿੰਘ ਗਰੇਵਾਲ ਅਤੇ ਰਾਏਕੋਟ ਇਲਾਕੇ ਦੇ ਸਰਪੰਚਾਂ-ਪੰਚਾਂ ਤੇ ਵਰਕਰਾਂ ਨੇ ਹਿੱਸਾ ਲਿਆ।

ਕਾਂਗਰਸੀ ਵਰਕਰਾਂ ਵਲੋਂ ਸਮਰਾਲਾ ਚੌਕ ਤੋਂ ਲੈ ਕੇ ਸ਼ਮਸ਼ੇਰ ਸਿੰਘ ਦੂਲੋ ਦੀ ਕੋਠੀ ਤਕ ਰੋਸ ਮਾਰਚ ਕੀਤਾ ਗਿਆ ਅਤੇ ਉਨ੍ਹਾਂ ਦੇ ਘਰ ਦਾ ਘਿਰਾਉ ਕੀਤਾ ਗਿਆ। ਇਸ ਮੌਕੇ ਪ੍ਰਭਦੀਪ ਸਿੰਘ ਗਰੇਵਾਲ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਸ਼ਮਸ਼ੇਰ ਸਿੰਘ ਦੂਲੋ ਪਾਰਟੀ ਪ੍ਰਤੀ ਬੜੀ ਮਾੜੀ ਅਤੇ ਭੱਦੀ ਸ਼ਬਦਾਵਲੀ ਦੀ ਵਰਤੋਂ ਕਰ ਰਹੇ ਹਨ, ਜੋ ਉਨ੍ਹਾਂ ਨੂੰ ਸ਼ੋਭਾ ਨਹੀਂ ਦਿੰਦੀ। ਉਨ੍ਹਾਂ ਕਿਹਾ ਕਿ 2007 ਤੋਂ ਲੈ ਕੇ ਦੋ 2017 ਦੌਰਾਨ ਜਦੋਂ ਪੰਜਾਬ 'ਚ ਅਕਾਲੀ ਦਲ ਦੀ ਸਰਕਾਰ ਸੀ ਅਤੇ ਚਿੱਟੇ ਅਤੇ ਰੇਤੇ ਦਾ ਵਪਾਰ ਚਲ ਰਿਹਾ ਸੀpicpic

, ਉਸ ਸਮੇਂ ਦੂਲੋ ਨੇ ਕਿਉਂ ਨਹੀਂ ਆਵਾਜ਼ ਉਠਾਈ। ਇਸੇ ਦੌਰਾਨ ਜ਼ਿਲ੍ਹਾ ਯੂਥ ਕਾਂਗਰਸ ਖੰਨਾ ਦੇ ਪ੍ਰਧਾਨ ਅਮਿਤ ਤਿਵਾੜੀ ਨੇ ਕਿਹਾ ਕਿ ਦੂਲੋ ਸਾਹਿਬ ਪਹਿਲਾਂ ਅਪਣੀ ਮੰਜੀ ਥੱਲੇ ਸੋਟਾ ਫੇਰਨ ਕਿ ਉਨ੍ਹਾਂ 2007 ਤੋਂ ਲੈ ਕੇ 2017 ਤਕ ਪੰਜਾਬ 'ਚ ਚੋਣਾਂ ਦੌਰਾਨ ਕਾਂਗਰਸ ਨਾਲ ਕਿਹੜੀ ਸਟੇਜ ਸਾਂਝੀ ਕੀਤੀ ਹੈ। ਕਾਂਗਰਸੀ ਵਰਕਰਾਂ ਨੇ ਸਮਸ਼ੇਰ ਸਿੰਘ ਦੂਲੋ ਵਿਰੁਧ ਜਮ ਕੇ ਨਾਹਰੇਬਾਜ਼ੀ ਵੀ ਕੀਤੀ। ਇਸ ਮੌਕੇ ਬਲਾਕ ਕਾਂਗਰਸ ਖੰਨਾ ਦੇ ਪ੍ਰਧਾਨ ਜਤਿੰਦਰ ਪਾਠਕ, ਬਲਾਕ ਸੰਮਤੀ ਰਾਏਕੋਟ ਦੇ ਚੇਅਰਮੈਨ ਕਿਰਪਾਲ ਸਿੰਘ ਨੱਥੋਵਾਲ, ਵਾਈਸ ਚੇਅਰਮੈਨ ਸੰਦੀਪ ਸਿੰਘ ਸਿੱਧੂ, ਬਲਜੀਤ ਸਿੰਘ ਹਲਵਾਰਾ, ਬਲਾਕ ਸੰਮਤੀ ਪੱਖੋਵਾਲ ਮੇਜਰ ਸਿੰਘ, ਸਰਪੰਚ ਧੂਰਕੋਟ, ਨਵਰਾਜ ਸਿੰਘ ਪ੍ਰਧਾਨ ਗਰਜਾ ਸਿੰਘ ਰਾਏਕੋਟ, ਜਸਪ੍ਰੀਤ ਸਰਪੰਚ ਹਿੱਸੋਵਾਲ, ਮਨਜੀਤ ਸਿੰਘ ਸਰਪੰਚ ਦੁੱਗਲ, ਰਵਿੰਦਰ ਸਰਪੰਚ ਅੱਬੂਵਾਲ, ਸੁਰਜੀਤ ਨਵਾਂ ਅਕਾਲਗੜ੍ਹ ਅਤੇ ਬਲਜੀਤ ਸਿੰਘ ਰਾਜਾ ਆਦਿ ਮੌਜੂਦ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM
Advertisement