'ਔਰਤਾਂ ਦੇ ਟੁਕੜੇ ਕਰ ਕੇ ਖੁਆਏ ਜਾਂਦੇ ਹਨ ਕੁੱਤਿਆਂ ਨੂੰ '
Published : Aug 20, 2021, 12:46 am IST
Updated : Aug 20, 2021, 12:46 am IST
SHARE ARTICLE
image
image

'ਔਰਤਾਂ ਦੇ ਟੁਕੜੇ ਕਰ ਕੇ ਖੁਆਏ ਜਾਂਦੇ ਹਨ ਕੁੱਤਿਆਂ ਨੂੰ '


ਤਾਲਿਬਾਨਾਂ ਹੱਥੋਂ ਬਚ ਕੇ ਆਈ ਔਰਤ ਨੇ ਦੱਸੀ ਸਚਾਈ

ਕਾਬੁਲ, 19 ਅਗੱਸਤ : ਪਿਛਲੇ ਸਾਲ ਗਜ਼ਨੀ ਪ੍ਰਾਂਤ ਵਿਚ ਇਕ 33 ਸਾਲਾ ਖਤੇਰਾ ਨਾਮ ਦੀ ਮਹਿਲਾ ਨੂੰ  ਗੋਲੀ ਮਾਰ ਦਿਤੀ ਗਈ ਸੀ ਪਰ ਉਹ ਇਸ ਹਮਲੇ ਵਿਚ ਵਾਲ-ਵਾਲ ਬਚ ਗਈ | ਖਤੇਰਾ ਕਹਿੰਦੀ ਹੈ ਕਿ ਤਾਲਿਬਾਨ ਦੀ ਨਜ਼ਰ 'ਚ ਔਰਤਾਂ ਸਿਰਫ਼ ਮਾਸ ਦਾ ਪੁਤਲਾ ਹਨ ਜਿਸ ਵਿਚ ਜਾਨ ਨਹੀਂ ਹੁੰਦੀ | ਉਸ ਦੇ ਸਰੀਰ ਨਾਲ ਕੱੁਝ ਵੀ ਕੀਤਾ ਜਾ ਸਕਦਾ ਹੈ | ਉਸ ਨੂੰ  ਸਿਰਫ਼ ਕੁੱਟਿਆ ਜਾ ਸਕਦਾ ਹੈ | ਦਸਣਯੋਗ ਹੈ ਕਿ 20 ਸਾਲਾਂ ਬਾਅਦ ਅਫ਼ਗ਼ਾਨਿਸਤਾਨ ਉਤੇ ਕਬਜ਼ਾ ਹਾਸਲ ਕਰਨ ਤੋਂ ਬਾਅਦ ਭਾਵੇਂ ਤਾਲਿਬਾਨ ਨੇ ਕਿਹਾ ਹੈ ਕਿ ਉਹ ਔਰਤਾਂ ਪ੍ਰਤੀ ਨਰਮ ਰਹਿਣਗੇ | ਪਰ ਅਸਲੀਅਤ ਕੱੁਝ ਹੋਰ ਹੀ ਲੱਗ ਰਹੀ ਹੈ | ਇਕ ਔਰਤ ਜੋ ਹਮਲੇ ਵਿਚ ਵਾਲ-ਵਾਲ ਬਚ ਗਈ, ਨੇ ਤਾਲਿਬਾਨ ਦੀ ਬੇਰਹਿਮੀ ਨੂੰ  ਦੁਨੀਆਂ ਦੇ ਸਾਹਮਣੇ ਰੱਖ ਦਿਤਾ ਹੈ | ਔਰਤ ਨੇ ਦਸਿਆ ਕਿ ਸਜ਼ਾ ਵਜੋਂ ਪਹਿਲਾਂ ਅਫ਼ਗ਼ਾਨ ਔਰਤਾਂ ਨਾਲ ਦੁਰਵਿਵਹਾਰ ਕੀਤਾ ਜਾਂਦਾ ਹੈ, ਫਿਰ ਉਨ੍ਹਾਂ ਨੂੰ  ਕੱਟ ਕੇ ਕੁੱਤਿਆਂ ਨੂੰ  ਖੁਆਇਆ ਜਾਂਦਾ ਹੈ | 
   ਨਿਊਯਾਰਕ ਟਾਈਮਜ਼ ਦੀ ਰਿਪੋਰਟ ਅਨੁਸਾਰ, 33 ਸਾਲਾ ਖਤੇਰਾ ਨੂੰ  ਪਿਛਲੇ ਸਾਲ ਗਜ਼ਨੀ ਪ੍ਰਾਂਤ ਵਿੱਚ ਗੋਲੀ ਮਾਰੀ ਗਈ ਸੀ | 

ਪਰ ਉਹ ਇਸ ਹਮਲੇ ਵਿੱਚ ਵਾਲ -ਵਾਲ ਬਚ ਗਈ | ਤਾਲਿਬਾਨ ਨੇ ਖਤੇਰਾ ਦੀਆਂ ਅੱਖਾਂ ਕੱਢ ਦਿਤੀਆਂ ਸਨ | ਵਰਤਮਾਨ ਵਿਚ ਉਹ 2020 ਤੋਂ ਇਲਾਜ ਲਈ ਅਪਣੇ ਪਤੀ ਅਤੇ ਬੱਚੇ ਦੇ ਨਾਲ ਨਵੀਂ ਦਿੱਲੀ ਵਿਚ ਰਹਿ ਰਹੀ ਹੈ | 
   ਖਤੇਰਾ ਨੇ ਦਸਿਆ ਕਿ ਮੇਰੇ ਪਿਤਾ ਇਕ ਤਾਲਿਬਾਨ ਲੜਾਕੂ ਸਨ | ਉਨ੍ਹਾਂ ਮੈਨੂੰ ਮਾਰਨ ਦੀ ਸਾਜ਼ਿਸ਼ ਰਚੀ ਸੀ | ਮੈਂ ਅਫ਼ਗ਼ਾਨਿਸਤਾਨ ਪੁਲਿਸ ਵਿਚ ਨੌਕਰੀ ਕਰਦੀ ਸੀ | ਜਦੋਂ ਮੈਂ 2 ਮਹੀਨਿਆਂ ਦੀ ਗਰਭਵਤੀ ਸੀ ਤਾਂ ਮੈਨੂੰ ਮਾਰ ਦਿਤਾ ਸੀ | ਉਸ ਘਟਨਾ ਨੂੰ  ਯਾਦ ਕਰਦਿਆਂ ਖਤੇਰਾ ਕਹਿੰਦੀ ਹੈ ਕਿ ਮੈਂ ਨੌਕਰੀ ਤੋਂ ਪਰਤ ਰਹੀ ਸੀ ਤਾਂ ਰਸਤੇ ਵਿੱਚ ਤਾਲਿਬਾਨ ਲੜਾਕਿਆਂ ਨੇ ਮੈਨੂੰ ਘੇਰ ਲਿਆ | ਪਹਿਲਾਂ ਮੇਰੀ ਆਈਡੀ ਦੀ ਜਾਂਚ ਕੀਤੀ ਅਤੇ ਫਿਰ ਗੋਲੀ ਮਾਰ ਦਿਤੀ | ਮੇਰੇ ਸਰੀਰ ਦੇ ਉਪਰਲੇ ਹਿੱਸੇ ਵਿੱਚ 8 ਗੋਲੀਆਂ ਲੱਗੀਆਂ ਸਨ | ਲੜਾਕਿਆਂ ਨੇ ਚਾਕੂਆਂ ਨਾਲ ਕਈ ਵਾਰ ਵੀ ਕੀਤੇ | ਰਿਪੋਰਟ ਅਨੁਸਾਰ, ਜਦੋਂ ਖਤੇਰਾ ਬੇਹੋਸ਼ ਹੋ ਗਈ, ਤਾਲਿਬਾਨ ਲੜਾਕਿਆਂ ਨੇ ਉਸਦੀ ਅੱਖ ਵਿਚ ਚਾਕੂ ਨਾਲ ਵਾਰ ਕੀਤਾ ਸੀ | 
   ਖਤੇਰਾ ਦਸਦੀ ਹੈ ਕਿ ਤਾਲਿਬਾਨ ਅਪਣੀ ਬੇਰਹਿਮੀ ਦਿਖਾਉਣ ਲਈ ਪਹਿਲਾਂ ਕੁੜੀਆਂ ਨਾਲ ਦੁਰਵਿਹਾਰ ਕਰਦਾ ਹੈ | ਉਨ੍ਹਾਂ ਨਾਲ ਬਲਾਤਕਾਰ ਕਰਦਾ ਹੈ ਫਿਰ ਮਾਰਦਾ ਹੈ | ਕੁੜੀਆਂ ਦੀਆਂ ਲਾਸ਼ਾਂ ਦੇ ਟੁਕੜੇ ਕੀਤੇ ਜਾਂਦੇ ਹਨ ਅਤੇ ਕੁੱਤਿਆਂ ਨੂੰ  ਖੁਆਏ ਜਾਂਦੇ ਹਨ | ਮੈਂ ਖੁਸ਼ਕਿਸਮਤ ਸੀ ਕਿ ਮੈਂ ਬਚ ਗਈ | 
 ਖਤੇਰਾ ਅੱਗੇ ਦਸਦੀ ਹੈ ਕਿ ਮੇਰੇ ਲਈ ਕਾਬੁਲ ਅਤੇ ਫਿਰ ਦਿੱਲੀ ਆਉਣਾ ਸੌਖਾ ਸੀ | ਕਿਉਂਕਿ ਮੇਰੇ ਕੋਲ ਪੈਸੇ ਸਨ ਪਰ ਅਜਿਹਾ ਹਰ ਕਿਸੇ ਨਾਲ ਨਹੀਂ ਹੋਵੇਗਾ | ਇਹ ਸੋਚਣਾ ਮੁਸ਼ਕਲ ਹੈ ਕਿ ਅਫ਼ਗ਼ਾਨਿਸਤਾਨ ਵਿਚ ਤਾਲਿਬਾਨ ਦੇ ਆਉਣ ਨਾਲ ਹੁਣ ਔਰਤਾਂ, ਲੜਕੀਆਂ ਅਤੇ ਬੱਚਿਆਂ ਦਾ ਕੀ ਹੋਵੇਗਾ? (ਏਜੰਸੀ)


 

SHARE ARTICLE

ਏਜੰਸੀ

Advertisement

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM
Advertisement