ਕਿਸਾਨਾਂ ਨਾਲ ਗੱਲਬਾਤ ਕਰਨ ਲਈ ਤਿਆਰ ਹੈ ਸਰਕਾਰ : ਰਾਜਨਾਥ ਸਿੰਘ
Published : Aug 20, 2021, 12:47 am IST
Updated : Aug 20, 2021, 12:47 am IST
SHARE ARTICLE
image
image

ਕਿਸਾਨਾਂ ਨਾਲ ਗੱਲਬਾਤ ਕਰਨ ਲਈ ਤਿਆਰ ਹੈ ਸਰਕਾਰ : ਰਾਜਨਾਥ ਸਿੰਘ


ਕਿਹਾ, ਇਨ੍ਹਾਂ ਕਾਨੂੰਨਾਂ ਨੂੰ  ਪੂਰੀ ਤਰ੍ਹਾਂ ਸਮਝਣ ਦੀ ਜ਼ਰੂਰਤ ਹੈ

ਪੰਚਕੂਲਾ, 19 ਅਗੱਸਤ : ਰਖਿਆ ਮੰਤਰੀ ਰਾਜਨਾਥ ਸਿੰਘ ਨੇ ਵੀਰਵਾਰ ਨੂੰ  ਕੇਂਦਰ ਦੇ ਤਿੰਨ ਵਿਵਾਦਪੂਰਨ ਖੇਤੀ ਕਾਨੂੰਨਾਂ ਦਾ ਬਚਾਅ ਕੀਤਾ ਪਰ ਨਾਲ ਹੀ ਕਿਹਾ ਕਿ ਜੇਕਰ ਕਿਸਾਨਾਂ ਨੂੰ  ਲਗਦਾ ਹੈ ਕਿ ਕਾਨੂੰਨਾਂ 'ਚ ਕੋਈ ਵੀ ਹਿੱਸਾ ਉਨ੍ਹਾਂ ਦੇ ਹਿੱਤਾਂ ਵਿਰੁਧ ਹੈ ਤਾਂ ਸਰਕਾਰ ਉਨ੍ਹਾਂ ਨਾਲ ਗੱਲ ਕਰਨ ਲਈ ਤਿਆਰ ਹੈ | ਇਨ੍ਹਾਂ ਕਾਨੂੰਨਾਂ ਨੂੰ  ਪੂਰੀ ਤਰ੍ਹਾਂ ਨਾਲ ਸਮਝਣ 'ਤੇ ਜ਼ੋਰ ਦਿੰਦੇ ਹੋਏ ਰਾਜਨਾਥ ਨੇ ਕਿਹਾ ਕਿ ਵਿਰੋਧ ਦਾ ਮਾਹੌਲ ਬਣਾਇਆ ਜਾ ਰਿਹਾ ਹੈ ਅਤੇ ਕਿਸਾਨਾਂ ਨੂੰ  ਇਸ ਨੂੰ  ਸਮਝਣਾ ਚਾਹੀਦਾ | 
ਜ਼ਿਕਰਯੋਗ ਹੈ ਕਿ ਪੰਜਾਬ, ਹਰਿਆਣਾ ਅਤੇ ਪਛਮੀ ਉੱਤਰ ਪ੍ਰਦੇਸ਼ ਦੇ ਕਿਸਾਨ ਇਨ੍ਹਾਂ ਕਾਨੂੰਨਾਂ ਨੂੰ  ਰੱਦ ਕਰਨ ਦੀ ਮੰਗ ਨੂੰ  ਲੈ ਕੇ ਪਿਛਲੇ ਸਾਲ ਨਵੰਬਰ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਡੇਰਾ ਲਾਈ ਬੈਠੇ ਹਨ | ਕਿਸਾਨ ਸਮੂਹਾਂ ਨੇ ਦੋਸ਼ ਲਗਾਇਆ ਕਿ ਇਨ੍ਹਾਂ ਕਾਨੂੰਨਾਂ ਤੋਂ ਮੰਡੀ ਅਤੇ ਘੱਟੋ-ਘੱਟ ਸਮਰਥਨ ਮੁੱਲ ਖ਼ਰੀਦ ਵਿਵਸਥਾ ਖ਼ਤਮ ਹੋ ਜਾਵੇਗੀ ਅਤੇ ਉਨ੍ਹਾਂ ਨੂੰ  ਵੱਡੇ ਕਾਰਪੋਰੇਟ ਘਰਾਣਿਆਂ ਦੀ ਦਯਾ 'ਤੇ ਛੱਡ ਦਿਤਾ ਜਾਵੇਗਾ |
ਰਾਜਨਾਥ ਸਿੰਘ ਨੇ ਗ਼ਰੀਬ ਕਲਿਆਣ ਅੰਨ ਯੋਜਨਾ ਦੇ ਅਧੀਨ ਰਾਜ ਪੱਧਰੀ ਅੰਨਪੂਰਨਾ ਪ੍ਰੋਗਰਾਮ ਲਈ ਵੀਰਵਾਰ ਨੂੰ  ਆਨਲਾਈਨ ਮਾਧਿਅਮ ਨਾਲ ਲੋਕਾਂ ਨੂੰ  ਸਬੋਧਨ ਕਰਦੇ ਹੋਏ ਕਿਸਾਨਾਂ ਦੇ ਕਲਿਆਣ 'ਚ ਕਦਮ ਚੁੱਕਣ ਲਈ ਨਰਿੰਦਰ ਮੋਦੀ ਸਰਕਾਰ ਦੀ ਤਾਰੀਫ਼ ਕੀਤੀ | ਸਿੰਘ ਨੇ ਕਿਹਾ,''ਸਾਡੀ ਸਰਕਾਰ ਤਿੰਨ ਖੇਤੀ ਕਾਨੂੰਨ ਲੈ ਕੇ ਆਈ ਪਰ ਮੈਨੂੰ ਲਗਦਾ ਹੈ ਕਿ ਇਨ੍ਹਾਂ ਕਾਨੂੰਨਾਂ ਨੂੰ  ਪੂਰੀ ਤਰ੍ਹਾਂ ਸਮਝਣ ਦੀ ਜ਼ਰੂਰਤ ਹੈ ਪਰ ਇਕ ਵਿਰੋਧ ਦਾ ਮਾਹੌਲ ਵੀ ਪੈਦਾ ਕੀਤਾ ਜਾ ਰਿਹਾ ਹੈ | 
ਮੈਨੂੰ ਲੱਗਦਾ ਹੈ ਕਿ ਕਿਸਾਨ ਭਰਾਵਾਂ ਨੂੰ  ਇਹ ਸਮਝਣਾ ਚਾਹੀਦਾ ਹੈ |'' ਉਨ੍ਹਾਂ ਕਿਹਾ,''ਘੱਟੋ-ਘੱਟ ਸਮਰਥਨ ਮੁੱਲ ਨੂੰ  ਲੈ ਕੇ ਭਰਮ ਪੈਦਾ ਕੀਤਾ ਗਿਆ | ਕਿਸਾਨਾਂ ਨੇ ਸੱਚ ਜਾਣਨਾ ਸ਼ੁਰੂ ਕਰ ਦਿਤਾ ਹੈ ਅਤੇ ਉਨ੍ਹਾਂ ਨੇ ਅਪਣੇ ਲਾਭ ਅਤੇ ਹਾਨੀ ਦੀ ਗਿਣਤੀ ਕਰਨੀ ਸ਼ੁਰੂ ਕਰ ਦਿਤੀ ਹੈ | ਮੈਂ ਖੇਤੀ ਕਾਨੂੰਨਾਂ ਨੂੰ  ਪੂਰੀ ਤਰ੍ਹਾਂ ਪੜਿ੍ਹਆ ਹੈ ਅਤੇ ਮੈਂ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਮੇਰੀ ਜਾਣਕਾਰੀ ਅਨੁਸਾਰ ਅਜਿਹਾ ਕੋਈ ਸੈਕਸ਼ਨ ਨਹੀਂ ਹੈ, ਜੋ ਸਾਡੇ ਕਿਸਾਨ ਭਰਾਵਾਂ ਦੇ ਹਿਤਾਂ ਵਿਰੁਧ ਹੋਵੇ |''  ਰਖਿਆ ਮੰਤਰੀ ਨੇ ਕਿਹਾ,''ਜੇਕਰ ਕਿਸੇ ਨੂੰ  ਲੱਗਦਾ ਹੈ ਕਿ ਇਨ੍ਹਾਂ ਕਾਨੂੰਨਾਂ 'ਚ ਅਜਿਹਾ ਕੋਈ ਸੈਕਸ਼ਨ ਨਹੀਂ ਹੈ ਜੋ ਕਿਸਾਨਾਂ ਦੇ ਹਿਤਾਂ 'ਤੇ ਅਸਰ ਪਾ ਸਕਦਾ ਹੈ ਤਾਂ ਮੈਂ ਪੂਰੇ ਵਿਸ਼ਵਾਸ ਨਾਲ ਕਹਿਣਾ ਚਾਹੁੰਦਾ ਹਾਂ ਕਿ ਅਸੀਂ ਕਿਸਾਨ ਭਰਾਵਾਂ ਨਾਲ ਬੈਠ ਕੇ ਗੱਲਬਾਤ ਕਰਨ ਲਈ ਤਿਆਰ ਹਾਂ |''     (ਏਜੰਸੀ)
 

SHARE ARTICLE

ਏਜੰਸੀ

Advertisement

Big Breaking: ਸ਼ੱਕੀ ਤਸਕਰਾਂ ਦੀ ਰਸੋਈ ਚ ਵੜ ਗਈ ਪੰਜਾਬ ਪੁਲਿਸ, 13 SHO ਸਣੇ 4 DSP ਨੇ ਮਾਰੀ ਥਾਂ ਥਾਂ ਰੇਡ |

13 Jun 2024 5:06 PM

Innova ਨੂੰ Ambulance ਬਣਾ ਕੇ ਘੁੰਮ ਰਹੇ Manali, ਪੁਲਿਸ ਦੇ ਚੜ੍ਹ ਗਏ ਅੜ੍ਹਿੱਕੇ, ਕੱਟਿਆ ਮੋਟਾ Challan

13 Jun 2024 4:10 PM

ਵੋਟਾਂ ਦੇ ਮਾਮਲੇ 'ਚ SAD ਕਿਉਂ ਰਹਿ ਗਿਆ ਸਾਰਿਆਂ ਤੋਂ ਪਿੱਛੇ? 13-0 ਦਾ ਦਾਅਵਾ ਕਰਦੀ AAP ਕਿਉਂ 3 ਸੀਟਾਂ 'ਤੇ ਸਿਮਟੀ?

13 Jun 2024 3:54 PM

ਸਿੱਖਾਂ ਦੀ ਸੇਵਾ ਭਾਵਨਾ ਤੋਂ ਪ੍ਰੇਰਿਤ ਹੋ ਕੇ ਯੂਪੀ ਦੇ ਇਸ ਹਿੰਦੂ ਵੀਰ ਨੇ ਅਪਣਾਇਆ ਸਿੱਖ ਧਰਮ ਸੁਣੋ ਰਾਜ ਕੁਮਾਰ ਤੋਂ

13 Jun 2024 1:42 PM

Motorcycles 'ਤੇ ਕੇਸਰੀ ਝੰਡੇ ਲਗਾ 17ਵੀਂ ਵਾਰ Hemkund Sahib ਦੀ ਯਾਤਰਾ ਕਰਕੇ ਮੁੜੇ ਨੌਜਵਾਨ ਸੁਣੋ ਯਾਤਰਾ ਦੌਰਾਨ...

13 Jun 2024 1:27 PM
Advertisement