ਦੇਸ਼ ’ਚ ਤਿੰਨ ਕਰੋੜ ਤੋਂ ਵੱਧ ਲੋਕਾਂ ਨੇ ਸਮੇਂ ਦੀ ਮਿਆਦ ਅੰਦਰ ਕੋਵਿਡ ਟੀਕਿਆਂ ਦੀ ਦੂਜੀ ਖ਼ੁਰਾਕ ਨਹੀਂ
Published : Aug 20, 2021, 12:40 am IST
Updated : Aug 20, 2021, 12:40 am IST
SHARE ARTICLE
image
image

ਦੇਸ਼ ’ਚ ਤਿੰਨ ਕਰੋੜ ਤੋਂ ਵੱਧ ਲੋਕਾਂ ਨੇ ਸਮੇਂ ਦੀ ਮਿਆਦ ਅੰਦਰ ਕੋਵਿਡ ਟੀਕਿਆਂ ਦੀ ਦੂਜੀ ਖ਼ੁਰਾਕ ਨਹੀਂ ਲਈ

ਨਵੀਂ ਦਿੱਲੀ, 19 ਅਗੱਸਤ : ਦੇਸ਼ ਭਰ ’ਚ 3.86 ਕਰੋੜ ਤੋਂ ਵੱਧ ਲੋਕਾਂ ਨੇ ਤੈਅ ਸਮੇਂ ਮਿਆਦ ਅੰਦਰ ਕੋਰੋਨਾ ਟੀਕਿਆਂ ਕੋਵਿਸ਼ੀਲਡ ਅਤੇ ਕੋਵੈਕਸੀਨ ਦੀ ਦੂਜੀ ਖ਼ੁਰਾਕ ਨਹੀਂ ਲਈ ਹੈ। ਸਰਕਾਰ ਨੇ ਸੂਚਨਾ ਦਾ ਅਧਿਕਾਰ ਐਕਟ ਦੇ ਅਧੀਨ ਪੁੱਛੇ ਗਏ ਸਵਾਲ ’ਚ ਇਹ ਜਾਣਕਾਰੀ ਦਿਤੀ ਹੈ। ਕੋਵਿਨ ਪੋਰਟਲ ’ਤੇ ਮੌਜੂਦ ਸੂਚਨਾ ਅਨੁਸਾਰ ਵੀਰਵਾਰ ਦੁਪਹਿਰ ਤਕ 44,22,85,854 ਲੋਕਾਂ ਨੂੰ ਪਹਿਲੀ ਖ਼ੁਰਾਕ, ਜਦੋਂ ਕਿ 12,59,07,443 ਲੋਕਾਂ ਨੂੰ ਦੂਜੀ ਖ਼ੁਰਾਕ ਦਿਤੀ ਜਾ ਚੁਕੀ ਹੈ। ਵਰਕਰ ਰਮਨ ਸ਼ਰਮਾ ਨੇ ਸੂਚਨਾ ਦਾ ਅਧਿਕਾਰ ਐਕਟ ਦੇ ਅਧੀਨ ਸਰਕਾਰ ਤੋਂ ਇਹ ਜਾਣਨਾ ਚਾਹਿਆ ਸੀ ਕਿ ਦੇਸ਼ ’ਚ ਅਜਿਹੇ ਕਿੰਨੇ ਲੋਕ ਹਨ, ਜਿਨ੍ਹਾਂ ਨੇ ਕੋਵਿਸ਼ੀਲਡ ਅਤੇ ਕੋਵੈਕਸੀਨ ਦੀ ਪਹਿਲੀ ਖੁਰਾਕ ਲੈ ਲਈ ਹੈ ਪਰ ਤੈਅ ਸਮੇਂ ਮਿਆਦ ਅੰਦਰ ਦੂਜੀ ਖੁਰਾਕ ਨਹੀਂ ਲਈ ਹੈ। 
ਇਸ ਸਵਾਲ ਦੇ ਜਵਾਬ ’ਚ, ਕੇਂਦਰੀ ਸਿਹਤ ਮੰਤਰਾਲਾ ਦੇ ਕੋਵਿਡ-19 ਟੀਕਾ ਪ੍ਰਸ਼ਾਸਨ ਸੈਲ ਨੇ ਕਿਹਾ ਕਿ ਇਸ ਨੇ ਕੋਵਿਸ਼ੀਲਡ ਦੀ ਦੂਜੀ ਖੁਰਾਕ 84-112 ਦਿਨਾਂ ਅੰਦਰ, ਜਦੋਂ ਕਿ ਕੋਵੈਕਸੀਨ ਦੀ ਦੀ ਦੂਜੀ ਖ਼ੁਰਾਕ 28-42 ਦਿਨਾਂ ਅੰਦਰ ਲੈਣ ਦੀ ਸਿਫਾਰਿਸ਼ ਕੀਤੀ ਹੈ। 
ਜਵਾਬ ’ਚ ਕਿਹਾ ਗਿਆ ਹੈ ਕਿ ਟੀਕੇ ਦੀ ਪਹਿਲੀ ਖ਼ੁਰਾਕ ਲੈਣ ਤੋਂ ਬਾਅਦ ਭਾਰਤ ਸਰਕਾਰ ਵਲੋਂ ਤੈਅ ਸਮੇਂ ਮਿਆਦ ਅੰਦਰ ਕੋਵਿਸ਼ੀਲਡ ਦੀ ਦੂਜੀ ਖ਼ੁਰਾਕ ਨਹੀਂ ਲੈਣ ਵਾਲੇ ਲੋਕਾਂ ਦੀ ਗਿਣਤੀ 17 ਅਗੱਸਤ 2021 ਤਕ ਕੋਵਿਨ ਪੋਰਟਲ ਅਨੁਸਾਰ 3,40,72,993 ਹੈ। ਇਸ ’ਚ ਇਹ ਵੀ ਕਿਹਾ ਗਿਆ ਹੈ ਕਿ ਕੋਵਿਨ ਪੋਰਟਲ ਅਨੁਸਾਰ 17 ਅਗੱਸਤ ਤਕ ਤੈਅ ਸਮੇਂ ਮਿਆਦ ਦੇ ਅੰਦਰ ਕੋਵੈਕਸੀਨ ਦੀ ਦੂਜੀ ਖ਼ੁਰਾਕ ਨਹੀਂ ਲੈਣ ਵਾਲੇ ਲੋਕਾਂ ਦੀ ਗਿਣਤੀ 46,78,406 ਹੈ। ਇਸ ’ਚ ਕਿਹਾ ਗਿਆ ਹੈ,‘‘ਟੀਕਿਆਂ ਦੀ ਪਹਿਲੀ ਖ਼ੁਰਾਕ ਲੈ ਚੁਕੇ ਲੋਕਾਂ ਨੂੰ ਤੈਅ ਸਮੇਂ ਮਿਆਦ ਅੰਦਰ ਦੂਜੀ ਖ਼ੁਰਾਕ ਲੈਣ ਲਈ ਸਿਫਾਰਿਸ਼ ਕੀਤੀ ਜਾ ਚੁਕੀ ਹੈ।’’ ਇਸ ’ਚ ਇਹ ਵੀ ਕਿਹਾ ਗਿਆ ਹੈ ਕਿ ਇਕ ਹੀ ਟੀਕੇ ਦੀ ਦੋਵੇਂ ਖ਼ੁਰਾਕਾਂ ਜ਼ਰੂਰੀ ਹਨ।        (ਏਜੰਸੀ)
 

SHARE ARTICLE

ਏਜੰਸੀ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement