ਪਤਨੀ ਦਾ ਘਿਰਾਓ ਹੋਣ 'ਤੇ ਭੜਕੇ ਰਾਜਾ ਵੜਿੰਗ, ਫੇਸਬੁੱਕ 'ਤੇ ਲਾਈਵ ਹੋ ਕੱਢਿਆ ਗੁੱਸਾ 
Published : Aug 20, 2021, 1:06 pm IST
Updated : Aug 20, 2021, 1:06 pm IST
SHARE ARTICLE
Raja Warring
Raja Warring

ਦਿੱਲੀ 'ਚ ਚਲ ਰਹੇ ਕਿਸਾਨੀ ਅੰਦੋਲਨ ਦੇ ਉਹ ਹਮੇਸ਼ਾ ਹੀ ਹਮਾਇਤੀ ਰਹੇ ਹਨ।

 

ਸ੍ਰੀ ਮੁਕਤਸਰ ਸਾਹਿਬ (ਸੋਨੂੰ ਖੇੜਾ) - ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ (Raja Warring) ਦਾ ਕੋਟਭਾਈ ਨੇੜੇ ਕੋਠੇ ਦਸਮੇਸ਼ ਨਗਰ 'ਚ ਕਿਸਾਨਾਂ ਵੱਲੋਂ ਘਿਰਾਓ ਕੀਤਾ ਗਿਆ। ਉਹਨਾਂ ਤੋਂ ਕਿਸਾਨਾਂ ਨੇ ਕਈ ਤਿੱਖੇ ਸਵਾਲ ਕੀਤੇ। ਇਸ ਮਾਮਲੇ 'ਚ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਗੁੱਸ 'ਚ ਫੇਸਬੁੱਕ 'ਤੇ ਲਾਈਵ ਹੋ ਗਏ ਅਤੇ ਇਸ ਨੂੰ ਗਲਤ ਦੱਸਿਆ।

ਇਹ ਵੀ ਪੜ੍ਹੋ - ਦੇਸ਼ ’ਚ 3 ਕਰੋੜ ਤੋਂ ਵੱਧ ਲੋਕਾਂ ਨੇ ਸਮੇਂ ਦੀ ਮਿਆਦ ਅੰਦਰ ਕੋਵਿਡ ਟੀਕਿਆਂ ਦੀ ਦੂਜੀ ਖ਼ੁਰਾਕ ਨਹੀਂ ਲਈ    

Photo

ਰਾਜਾ ਵੜਿੰਗ ਨੇ ਕਿਹਾ ਕਿ ਕੁਝ ਲੋਕ ਕਿਸਾਨੀ ਅੰਦੋਲਨ ਨੂੰ ਬਦਨਾਮ ਕਰ ਰਹੇ ਹਨ। ਲੋਕ ਉਹਨਾਂ ਤੋਂ ਸਵਾਲ ਕਰਨ ਪਰ ਅੱਜ ਜਦ ਉਹਨਾਂ ਦੀ ਪਤਨੀ ਅੰਮ੍ਰਿਤਾ ਵੜਿੰਗ ਹਲਕੇ ਦੇ ਕੁੱਝ ਪਿੰਡਾਂ 'ਚ ਕੁਝ ਪਰਿਵਾਰ ਜਿਨ੍ਹਾਂ 'ਚ ਬੀਤੇ ਦਿਨੀਂ ਮੌਤਾਂ ਹੋਈਆਂ ਹਮ ਉੱਥੇ ਦੁੱਖ ਪ੍ਰਗਟ ਕਰਨ ਜਾ ਰਹੇ ਸਨ ਤਾਂ ਕੁਝ ਲੋਕਾਂ ਨੇ ਉਹਨਾਂ ਦਾ ਘਿਰਾਓ ਕੀਤਾ।

ਰਾਜਾ ਵੜਿੰਗ ਨੇ ਕਿਹਾ ਕਿ ਉਹਨਾਂ ਹਮੇਸ਼ਾਂ ਕਿਸਾਨੀ ਸੰਘਰਸ਼ ਦਾ ਸਾਥ ਦਿੱਤਾ ਜੋ ਹੁਕਮ ਕਿਸਾਨ ਜਥੇਬੰਦੀਆ ਨੇ ਦਿੱਤਾ ਉਹ ਮੰਨਿਆ ਵੀ ਗਿਆ ਪਰ ਕੁਝ ਲੋਕ ਅਜਿਹਾ ਕਰਕੇ  ਕਿਸਾਨੀ ਅੰਦੋਲਨ ਨੂੰ ਬਦਨਾਮ ਕਰ ਰਹੇ ਹਨ। ਉਹਨਾਂ ਕਿਹਾ ਕਿ ਉਹ ਦਿੱਲੀ 'ਚ ਚਲ ਰਹੇ ਕਿਸਾਨੀ ਅੰਦੋਲਨ ਦੇ ਹਮੇਸ਼ਾ ਹੀ ਹਮਾਇਤੀ ਰਹੇ ਹਨ।

SHARE ARTICLE

ਏਜੰਸੀ

Advertisement

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM
Advertisement