ਸੁਮੇਧ ਸੈਣੀ ਨੂੰ ਬਚਾਅ ਰਹੀ ਹੈ ਕਾਂਗਰਸ ਅਤੇ ਸਰਕਾਰੀ ਮਸ਼ੀਨਰੀ : ਪ੍ਰੋ. ਬਲਜਿੰਦਰ ਕੌਰ
Published : Aug 20, 2021, 4:59 pm IST
Updated : Aug 20, 2021, 5:00 pm IST
SHARE ARTICLE
Prof Baljinder Kaur
Prof Baljinder Kaur

ਸਾਬਕਾ DGP ਲਈ ਜਾਣਬੁੱਝ ਕੇ ਕਾਨੂੰਨੀ ਘੇਰਾ ਮੋਕਲਾ ਕਰ ਰਹੇ ਹਨ ਵਿਜੀਲੈਂਸ ਬਿਊਰੋ ਅਤੇ ਐਡਵੋਕੇਟ ਜਨਰਲ ਦਫਤਰ

ਆਪ' ਨੇ ਕੈਪਟਨ ਕੋਲੋਂ ਅਸਤੀਫਾ, ਵਿਜੀਲੈਂਸ ਚੀਫ ਅਤੇ ਏ.ਜੀ ਪੰਜਾਬ ਦੀ ਬਰਖਾਸਤਗੀ ਮੰਗੀ

ਚੰਡੀਗੜ੍ਹ - ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸਾਬਕਾ ਡੀ.ਜੀ.ਪੀ ਸੁਮੇਧ ਸੈਣੀ ਮਾਮਲੇ ਉਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਅਸਤੀਫਾ ਅਤੇ ਮੁੱਖ ਸਮੱਤਰ ਪੰਜਾਬ ਵਿੰਨੀ ਮਹਾਜਨ, ਵਿਜੀਲੈਂਸ ਚੀਫ ਡਾਇਰੈਕਟਰ ਬੀ.ਕੇ. ਉਪੱਲ ਅਤੇ ਐਡਵੋਕੇਟ ਜਨਰਲ ਪੰਜਾਬ ਅਤੁਲ ਨੰਦਾ ਨੂੰ ਤੁਰੰਤ ਅਹੁਦਿਆਂ ਤੋਂ ਹਟਾਉਣ ਦੀ ਮੰਗ ਕੀਤੀ ਹੈ। ਸੁੱਕਰਵਾਰ ਨੂੰ ਪਾਰਟੀ ਦਫਤਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੀ ਸੀਨੀਅਰ ਆਗੂ ਅਤੇ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਕਿਹਾ, 'ਸੱਤਾਧਾਰੀ ਕਾਂਗਰਸ ਅਤੇ ਸਮੁੱਚੀ ਸਰਕਾਰੀ ਮਸੀਨਰੀ ਸੁਮੇਧ ਸੈਣੀ ਨੂੰ ਹਰ ਹੀਲੇ ਬਚਾਉਣ 'ਤੇ ਲੱਗੀ ਹੋਈ ਹੈ।

Sumedh Singh SainiSumedh Singh Saini

ਹਰੇਕ ਕੰਮ 'ਚ ਅਣਗਿਣਤ ਚੋਰ- ਮੋਰੀਆਂ ਰੱਖ ਕੇ ਸੁਮੇਧ ਸੈਣੀ ਨੂੰ ਬਚ ਨਿਕਲਣ ਲਈ 'ਸੁਰੱਖਿਅਤ ਲਾਂਘਾ' ਦੇ ਦਿੱਤਾ ਜਾਂਦਾ ਹੈ। ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਉਣ ਲਈ ਖੇਡੀ ਜਾ ਰਹੀ ਖੇਡ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਜੋ ਵਿਜੀਲੈਂਸ ਅਤੇ ਗ੍ਰਹਿ ਵਿਭਾਗ ਦੇ ਮੁਖੀ ਹਨ, ਸਮੇਤ ਮੁੱਖ ਸਕੱਤਰ ਪੰਜਾਬ, ਵਿਜੀਲੈਂਸ ਚੀਫ, ਗ੍ਰਹਿ ਸਕੱਤਰ ਅਤੇ ਐਡਵੋਕੇਟ ਜਨਰਲ ਪੰਜਾਬ ਸਾਮਲ ਹਨ, ਜਿੰਨ੍ਹਾਂ ਨੂੰ ਆਪਣੇ ਅਹੁਦਿਆਂ 'ਤੇ ਬਣੇ ਰਹਿਣ ਦਾ ਕੋਈ ਹੱਕ ਨਹੀਂ।' ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਬਾਦਲਾਂ ਦੇ ਕਦਮ ਚਿੰਨ੍ਹਾਂ 'ਤੇ ਚਲਦਿਆਂ ਕੈਪਟਨ ਸਰਕਾਰ ਨੇ ਵੀ ਸੁਮੇਧ ਸੈਣੀ ਖਲਿਾਫ ਹਮੇਸਾ ਨਰਮੀ ਦਿਖਾਈ ਹੈ।

Beadbi Kand Beadbi Kand

ਬਰਗਾੜੀ ਅਤੇ ਬਹਿਬਲ ਕਲਾਂ ਕੇਸਾਂ ਸਮੇਤ ਸੁਮੇਧ ਸੈਣੀ ਖਲਿਾਫ ਕਦੇ ਵੀ ਠੋਸ ਤਰੀਕੇ ਨਾਲ ਕੇਸ ਨਹੀਂ ਬਣਾਇਆ ਗਿਆ, ਲੋਕਾਂ ਅਤੇ ਕਾਨੂੰਨ ਨੂੰ ਗੁੰਮਰਾਹ ਕਰਦਿਆਂ ਸਿਰਫ ਖਾਨਾਪੂਰਤੀ ਹੀ ਕੀਤੀ ਜਾਂਦੀ ਰਹੀ ਹੈ। ਪ੍ਰੋ. ਬਲਜਿੰਦਰ ਕੌਰ ਨੇ ਕਿਹਾ, ''ਬੇਅਦਬੀ ਅਤੇ ਬਹਿਬਲ ਕਲਾਂ ਸਮੇਤ ਸੁਮੇਧ ਸੈਣੀ ਖਲਿਾਫ ਜਿੰਨੇ ਵੀ ਨਵੇਂ- ਪੁਰਾਣੇ ਕੇਸ ਹਨ, ਜੇਕਰ ਸਰਕਾਰ ਨਿਰਪੱਖਤਾ ਅਤੇ ਠੋਸ ਇਰਾਦੇ ਨਾਲ ਕਾਰਵਾਈ ਕਰਦੀ ਤਾਂ ਸੁਮੇਧ ਸੈਣੀ ਕਦੋਂ ਦੇ ਸਲਾਖਾਂ ਪਿੱਛੇ ਹੁੰਦੇ। ਪ੍ਰੰਤੂ ਕੈਪਟਨ ਸਰਕਾਰ ਅਜਿਹਾ ਚਾਹੁੰਦੀ ਹੀ ਨਹੀਂ।

Sukhjinder Singh Randhawa Sukhjinder Singh Randhawa

ਸਾਡੇ ਇਹਨਾਂ ਦੋਸਾਂ ਦੀ ਪੁਸਟੀ ਸੱਤਾਧਾਰੀ ਕਾਂਗਰਸ ਦੇ ਸੀਨੀਅਰ ਆਗੂ ਅਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਸੁੱਖੀ ਰੰਧਾਵਾ ਨੇ ਤਾਜਾ ਟਵੀਟ ਰਾਹੀਂ ਕਰ ਦਿੱਤੀ ਹੈ।'' ਪ੍ਰੋ. ਬਲਜਿੰਦਰ ਕੌਰ ਨੇ ਸੱਤਾਧਾਰੀ ਕਾਂਗਰਸ ਕੋਲੋਂ ਸੁਮੇਧ ਸੈਣੀ ਖਲਿਾਫ ਸਾਰੇ ਨਵੇਂ- ਪੁਰਾਣੇ ਮਾਮਲਿਆਂ 'ਚ ਸਖਤ ਅਤੇ ਸਿੱਕੇਬੰਦ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਸਰਕਾਰੀ ਮਸੀਨਰੀ ਦੀ ਦੁਰਵਰਤੋਂ ਅਤੇ ਕਾਨੂੰਨੀ ਚੋਰ- ਮੋਰੀਆਂ ਰਾਹੀਂ ਅਜਿਹੇ ਬੇਹੱਦ ਗੰਭੀਰ ਅਤੇ ਸੰਵੇਦਨਸੀਲ ਮਾਮਲਿਆਂ 'ਚੋਂ ਸੁਮੇਧ ਸੈਣੀ ਵਰਗਾ ਰਸੂਖਦਾਰ ਦੋਸੀ ਬਚ ਨਿਕਲਦਾ ਹੈ ਤਾਂ ਆਮ ਲੋਕਾਂ ਦੇ ਸਰਕਾਰੀ ਤੰਤਰ ਅਤੇ ਕਾਨੂੰਨੀ ਪ੍ਰਬੰਧਨ ਪ੍ਰਤੀ ਭਰੋਸੇ ਨੂੰ ਸੱਟ ਵੱਜਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement