
ਬਠਿੰਡਾ 'ਚ ਮਿਲਿਆ ਲੁਧਿਆਣਾ ਤੋਂ ਅਗ਼ਵਾ ਹੋਇਆ 3 ਮਹੀਨੇ ਦਾ ਬੱਚਾ
ਬੱਚਾ ਚੋਰ ਗਰੋਹ ਦਾ ਪੁਲਿਸ ਨੇ ਕੀਤਾ ਪਰਦਾਫ਼ਾਸ਼
ਲੁਧਿਆਣਾ, 19 ਅਗੱਸਤ (ਸਹਿਗਲ) : ਸ਼ਹੀਦ ਭਗਤ ਸਿੰਘ ਨਗਰ ਵਿਖੇ ਵੀਰਵਾਰ ਨੂੰ ਇਕ ਪ੍ਰਵਾਸੀ ਮਜ਼ਦੂਰ ਪਰਵਾਰ ਦਾ ਤਿੰਨ ਮਹੀਨਿਆਂ ਦੇ ਮਾਸੂਮ ਬੱਚੇ ਨੂੰ ਤਿੰਨ ਅਣਪਛਾਤੇ ਵਿਅਕਤੀਆਂ ਵਲੋਂ ਅਗ਼ਵਾ ਕਰ ਲਿਆ ਗਿਆ ਸੀ | ਪੁਲਿਸ ਨੇ 24 ਘੰਟਿਆਂ ਵਿਚ ਇਕ ਵੱਡੇ ਅੰਤਰਰਾਜੀ ਬੱਚਾ ਚੋਰ ਗਰੋਹ ਦਾ ਪਰਦਾਫ਼ਾਸ਼ ਕਰਦਿਆਂ ਉਕਤ ਬੱਚੇ ਨੂੰ ਸਹੀ ਸਲਾਮਤ ਬਰਾਮਦ ਕਰ ਲਿਆ |
ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਸਿਰਸਾ ਦੇ ਇਕ ਜੋੜੇ ਦੇ ਦੋਵੇਂ ਪੁੱਤਰਾਂ ਦੀ ਮੌਤ ਹੋ ਗਈ ਹੈ | ਜੋ ਇਕ ਬੱਚਾ ਚਾਹੁੰਦਾ ਸੀ | ਲੁਧਿਆਣਾ ਦੇ ਸ਼ਹੀਦ ਭਗਤ ਸਿੰਘ ਨਗਰ ਇਲਾਕੇ ਤੋਂ ਅਗ਼ਵਾ ਹੋਇਆ ਤਿੰਨ ਮਹੀਨੇ ਦਾ ਬੱਚਾ ਉਸ ਜੋੜੇ ਨੂੰ ਦਿਤਾ ਜਾਣਾ ਸੀ, ਜਿਸ ਨੂੰ ਪੁਲਿਸ ਨੇ 24 ਘੰਟਿਆਂ ਵਿਚ ਬਠਿੰਡਾ ਤੋਂ ਸੁਰੱਖਿਅਤ ਬਰਾਮਦ ਕਰ ਲਿਆ | ਮਾਮਲੇ 'ਚ 9 ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਇਹ ਬੱਚਾ 4.5 ਲੱਖ ਰੁਪਏ ਵਿਚ ਵੇਚਿਆ ਜਾਣਾ ਸੀ, ਜੋ ਇਹ ਰਕਮ ਅੱਗੇ ਕਈ ਹਿੱਸਿਆਂ 'ਚ ਵੰਡੀ ਜਾਣੀ ਸੀ | ਇਸ ਮਾਮਲੇ ਵਿਚ ਲੁਧਿਆਣੇ ਦੀ ਰਹਿਣ ਵਾਲੀ ਇਕ ਅÏਰਤ ਬਠਿੰਡਾ ਵਿਚ ਰਹਿੰਦੇ ਅਪਣੇ ਰਿਸ਼ਤੇਦਾਰ ਨੂੰ ਜਾਣਦੀ ਸੀ, ਜਿਸ ਉਤੇ ਪਹਿਲਾਂ ਵੀ ਦੇਹ ਵਪਾਰ ਦਾ ਮਾਮਲਾ ਦਰਜ ਹੈ | ਜੋ ਬੱਚੇ ਦੀ ਭਾਲ ਕਰ ਰਹੇ ਸਨ ਅਤੇ ਇਸ ਕੰਮ ਵਿਚ ਹੋਰ ਲੋਕ ਵੀ ਸ਼ਾਮਲ ਸਨ, ਜਿਨ੍ਹਾਂ ਵਿਚ ਸ਼ਹੀਦ ਭਗਤ ਸਿੰਘ ਨਗਰ ਵਿਚ ਰਹਿਣ ਵਾਲਾ ਇਕ ਕਬਾੜੀਆ ਵੀ ਸ਼ਾਮਲ ਸੀ | ਜੋ ਪੀੜਤ ਪਰਵਾਰ ਨੂੰ ਵੀ ਜਾਣਦਾ ਸੀ, ਜਿਸ ਨੇ ਬੱਚੇ ਨੂੰ ਸ਼ਗਨ ਦੇਣ ਦੇ ਬਹਾਨੇ ਫ਼ੋਟੋ ਖਿਚਵਾਈ ਅਤੇ ਅੱਗੇ ਉਹ
ਫ਼ੋਟੋ ਸਬੰਧਤ ਜੋੜੇ ਨੂੰ ਭੇਜ ਦਿਤੀ |
ਇਸੇ ਲੜੀ ਤਹਿਤ ਬੀਤੇ ਦਿਨ 5 ਦੋਸ਼ੀਆਂ ਨੇ ਦੋ ਮੋਟਰ ਸਾਈਕਲਾਂ 'ਤੇ ਸਵਾਰ ਹੋ ਕੇ ਬੱਚੇ ਨੂੰ ਘਰੋਂ ਅਗਵਾ ਕਰ ਲਿਆ | ਇਹ ਲੋਕ ਡੇਹਲੋਂ ਵਿੱਚ ਇਕੱਠੇ ਹੋਏ ਅਤੇ ਉਥੋਂ ਰਾਏਕੋਟ ਹੁੰਦੇ ਹੋਏ ਅੱਗੇ ਬਠਿੰਡਾ ਚਲੇ ਗਏ | ਇਸ ਦੌਰਾਨ ਪੁਲੀਸ ਟੀਮਾਂ ਨੇ 9 ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਕੇ ਬੱਚਾ ਬਰਾਮਦ ਕਰ ਲਿਆ | ਜਿਸ ਨੂੰ ਪੁਲਿਸ ਨੇ ਉਸਦੇ ਮਾਪਿਆਂ ਹਵਾਲੇ ਕਰ ਦਿਤਾ |
Ldh_Sehgal_19_01