
ਚਾਰਾ ਲੈ ਕੇ ਘਰ ਜਾ ਰਿਹਾ ਸੀ ਮ੍ਰਿਤਕ ਕਿਸਾਨ
ਦੋਰਾਹਾ: ਦੋਰਾਹਾ ਤੋਂ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੋਂ ਦੇ ਨਜ਼ਦੀਕ ਪਿੰਡ ਜੈਪੁਰਾ ਦੇ ਰਹਿਣ ਵਾਲੇ ਬਜ਼ਰਗ ਕਿਸਾਨ ਦੀ ਟਰੈਕਟਰ ਹੇਠ ਆਉਣ ਕਾਰਨ ਮੌਤ ਹੋ ਗਈ।
PHOTO
ਮ੍ਰਿਤਕ ਦੀ ਪਹਿਚਾਣ ਪਲਮਿੰਦਰ ਸਿੰਘ ਵਜੋਂ ਹੋਈ ਹੈ। ਮ੍ਰਿਤਕ ਪਲਮਿੰਦਰ ਸਿੰਘ ਦੇ ਪੁੱਤਰ ਰਵੀਪਾਲ ਸਿੰਘ ਰਵੀ ਜੈਪੁਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸਦੇ ਪਿਤਾ ਟਰੈਕਟਰ ਤੇ ਚਾਰਾ ਲੈ ਕੇ ਆ ਰਹੇ ਸਨ ਕਿ ਬੈਟਰੀ ਨੂੰ ਅੱਗ ਲੱਗਣ ਕਰਕੇ ਟਰੈਕਟਰ ਬੰਦ ਹੋ ਗਿਆ ਜਦੋਂ ਉਹ ਬੈਟਰੀ ਦੀ ਅੱਗ ਬੁਝਾਉਣ ਲੱਗੇ ਤਾਂ ਟਰੈਕਟਰ ਅਚਾਨਕ ਸਟਾਟ ਹੋ ਗਿਆ ਤੇ ਟਰੈਕਟਰ ਦਾ ਟਾਇਰ ਉਸਦੇ ਪਿਤਾ ਦੇ ਉੱਪਰ ਤੋਂ ਲੰਘ ਗਿਆ।
DEATH
ਪਲਮਿੰਦਰ ਸਿੰਘ ਨੂੰ ਜ਼ਖ਼ਮੀ ਹਾਲਤ ਵਿੱਚ ਰਾਜਵੰਤ ਹਸਪਤਾਲ ਦੋਰਾਹਾ ਦਾਖਲ ਕਰਵਾਇਆ ਜਿਥੋਂ ਉਹਨਾਂ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਤੇ ਉਥੇ ਉਹਨਾਂ ਨੇ ਦਮ ਤੋੜ ਦਿੱਤਾ।