
ਬੀਤੇ ਦਿਨ ਟਰੱਕ ਦੇ ਖੱਡ 'ਚ ਡਿੱਗਣ ਕਾਰਨ ਸ਼ਹੀਦ ਹੋਏ 9 ਜਵਾਨਾਂ ’ਚ ਫਰੀਦਕੋਟ ਦਾ ਰਮੇਸ਼ ਲਾਲ ਵੀ ਸੀ ਸ਼ਾਮਲ
ਫਰੀਦਕੋਟ: ਲੱਦਾਖ ਦੇ ਲੇਹ ਜ਼ਿਲ੍ਹੇ ਵਿਚ ਸ਼ਨੀਵਾਰ ਨੂੰ ਹੋਏ ਇਕ ਵੱਡੇ ਹਾਦਸੇ ਵਿਚ ਫੌਜ ਦੇ 9 ਜਵਾਨ ਸ਼ਹੀਦ ਹੋ ਗਏ। ਇਸ ਦਰਦਨਾਕ ਹਾਦਸੇ 'ਚ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਰਮੇਸ਼ ਲਾਲ ਵੀ ਸ਼ਹੀਦ ਹੋ ਗਏ। ਰਮੇਸ਼ ਰੈੱਡ ਆਰਮੀ ਵਿਚ ਜੇਸੀਓ ਵਜੋਂ ਤਾਇਨਾਤ ਸਨ। ਉਹ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਸਿਰਸੜੀ ਦਾ ਵਸਨੀਕ ਸੀ। 41 ਸਾਲਾ ਰਮੇਸ਼ ਲਾਲ ਪਿਛਲੇ 24 ਸਾਲਾਂ ਤੋਂ ਫੌਜ ਵਿਚ ਸੇਵਾ ਕਰ ਰਿਹਾ ਸੀ।
ਇਹ ਵੀ ਪੜ੍ਹੋ: ਨਸ਼ੇ ਨੇ ਉਜਾੜਿਆ ਇਕ ਹੋਰ ਘਰ, ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਗਈ ਜਾਨ
ਹਾਦਸੇ ਦੀ ਖ਼ਬਰ ਮਿਲਦਿਆਂ ਹੀ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ। ਰਮੇਸ਼ ਆਪਣੇ ਪਿੱਛੇ ਪਤਨੀ ਅਤੇ ਦੋ ਬੱਚੇ ਛੱਡ ਗਏ ਹਨ। ਅਧਿਕਾਰੀਆਂ ਨੇ ਦਸਿਆ ਕਿ ਇਹ ਹਾਦਸਾ ਦੱਖਣੀ ਲੱਦਾਖ ਦੇ ਨਯੋਮਾ ਦੇ ਕਿਆਰੀ ਨੇੜੇ ਸ਼ਨੀਵਾਰ ਸ਼ਾਮ ਨੂੰ ਵਾਪਰਿਆ। ਹਾਦਸੇ ਵਿਚ ਮਾਰੇ ਗਏ ਜਵਾਨਾਂ ਵਿੱਚ ਅੱਠ ਜਵਾਨ ਅਤੇ ਇਕ ਜੇਸੀਓ (ਜੂਨੀਅਰ ਕਮਿਸ਼ਨਡ ਅਫਸਰ) ਸ਼ਾਮਲ ਹਨ। ਭਾਰਤੀ ਫੌਜ ਦੇ ਅਧਿਕਾਰੀਆਂ ਨੇ ਦਸਿਆ ਕਿ ਫੌਜ ਦੇ ਜਵਾਨਾਂ ਦਾ ਟਰੱਕ ਖੱਡ ਵਿਚ ਡਿੱਗ ਗਿਆ। ਇਸ ਹਾਦਸੇ ਵਿਚ 9 ਜਵਾਨ ਸ਼ਹੀਦ ਹੋ ਗਏ ਸਨ।
ਇਹ ਵੀ ਪੜ੍ਹੋ: 'ਗਦਰ 2' ਸਟਾਰ ਸੰਨੀ ਦਿਓਲ ਦੇ ਮੁੰਬਈ ਵਾਲੇ ਬੰਗਲੇ ਦੀ ਹੋਵੇਗੀ ਨਿਲਾਮੀ, ਨਹੀਂ ਚੁਕਾਇਆ ਕਰਜ਼ਾ