'ਗਦਰ 2' ਸਟਾਰ ਸੰਨੀ ਦਿਓਲ ਦੇ ਮੁੰਬਈ ਵਾਲੇ ਬੰਗਲੇ ਦੀ ਹੋਵੇਗੀ ਨਿਲਾਮੀ, ਨਹੀਂ ਚੁਕਾਇਆ ਕਰਜ਼ਾ

By : GAGANDEEP

Published : Aug 20, 2023, 1:15 pm IST
Updated : Aug 20, 2023, 1:15 pm IST
SHARE ARTICLE
photo
photo

ਹੁਣ ਬੈਂਕ ਵਸੂਲੇਗਾ 56 ਕਰੋੜ ਰੁਪਏ

 

 ਮੁੰਬਈ : ਸੰਨੀ ਦਿਓਲ ਇਨ੍ਹੀਂ ਦਿਨੀਂ ਹਰ ਪਾਸੇ ਚਰਚਾ 'ਚ ਹੈ। ਉਨ੍ਹਾਂ ਦੀ ਨਵੀਂ ਫਿਲਮ 'ਗਦਰ 2' ਸਿਨੇਮਾਘਰਾਂ 'ਚ ਧਮਾਲ ਮਚਾ ਰਹੀ ਹੈ। ਪਿਛਲੇ ਹਫਤੇ ਸਿਨੇਮਾਘਰਾਂ 'ਚ ਰਿਲੀਜ਼ ਹੋਈ ਇਸ ਫਿਲਮ ਨੇ ਸਿਰਫ 9 ਦਿਨਾਂ 'ਚ ਇੰਨੀ ਕਮਾਈ ਕਰ ਲਈ ਹੈ ਕਿ ਇਹ ਬਾਲੀਵੁੱਡ ਦੀਆਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫਿਲਮਾਂ ਦੀ ਸੂਚੀ 'ਚ ਸ਼ਾਮਲ ਹੋ ਗਈ ਹੈ। ਸੰਨੀ, ਜੋ 90 ਦੇ ਦਹਾਕੇ ਵਿਚ ਬਾਲੀਵੁੱਡ ਦੇ ਸਭ ਤੋਂ ਵੱਡੇ ਸਿਤਾਰਿਆਂ ਵਿਚੋਂ ਇੱਕ ਸੀ, ਨੂੰ ਮੱਧ ਦੋ ਦਹਾਕਿਆਂ ਵਿੱਚ ਬਹੁਤ ਸੰਘਰਸ਼ ਕਰਨਾ ਪਿਆ ਅਤੇ ਉਸ ਦੀਆਂ ਫਿਲਮਾਂ ਬਾਕਸ ਆਫਿਸ 'ਤੇ ਕਮਾਲ ਨਹੀਂ ਕਰ ਸਕੀਆਂ।

ਇਹ ਵੀ ਪੜ੍ਹੋ: 'ਚੀਨ ਨੇ ਸਾਡੀ ਜ਼ਮੀਨ 'ਤੇ ਕਬਜ਼ਾ ਕੀਤਾ, PM ਸੱਚ ਨਹੀਂ ਬੋਲ ਰਹੇ', ਲੱਦਾਖ ਪਹੁੰਚੇ ਰਾਹੁਲ ਗਾਂਧੀ ਨੇ ਮੋਦੀ ਸਰਕਾਰ ਨੂੰ ਘੇਰਿਆ

ਹੁਣ ਆਖਰਕਾਰ 'ਗਦਰ 2' ਨੇ ਉਸ ਨੂੰ ਉਹ ਸ਼ਾਨਦਾਰ ਸਫਲਤਾ ਦਿਖਾਈ ਹੈ, ਜਿਸ ਦੀ ਉਹ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਹੋਣਗੇ ਪਰ ਇਕ ਪਾਸੇ ਜਿੱਥੇ ਸੰਨੀ ਦੀ ਫਿਲਮ ਸਿਨੇਮਾਘਰਾਂ 'ਚ ਜ਼ਬਰਦਸਤ ਕਮਾਈ ਕਰ ਰਹੀ ਹੈ ਤਾਂ ਦੂਜੇ ਪਾਸੇ ਅਸਲ ਜ਼ਿੰਦਗੀ 'ਚ ਉਨ੍ਹਾਂ ਦੀ ਇਕ ਵੱਡੀ ਜਾਇਦਾਦ ਦੀ ਨਿਲਾਮੀ ਦਾ ਖ਼ਤਰਾ ਹੈ। ਸੰਨੀ 'ਤੇ ਇਕ ਬੈਂਕ ਤੋਂ ਬਹੁਤ ਵੱਡਾ ਕਰਜ਼ਾ ਸੀ, ਜਿਸ ਦੀ ਵਸੂਲੀ ਲਈ ਬੈਂਕ ਨੇ ਹੁਣ ਉਸ ਦੀ ਮੁੰਬਈ ਜਾਇਦਾਦ ਦੀ ਨਿਲਾਮੀ ਲਈ ਇਕ ਇਸ਼ਤਿਹਾਰ ਕੱਢਿਆ ਹੈ।

ਇਹ ਵੀ ਪੜ੍ਹੋ: ਅੰਮ੍ਰਿਤਸਰ : ਹੁਣ ਤਿੰਨ ਬੱਚਿਆਂ ਦੀ ਮਾਂ ਨੂੰ ਹੋਇਆ ਪਾਕਿਸਤਾਨੀ ਵਿਅਕਤੀ ਨਾਲ ਪਿਆਰ 

ਬੈਂਕ ਆਫ ਬੜੌਦਾ ਨੇ ਸੰਨੀ ਦਿਓਲ ਦੇ ਵਿਲਾ ਦੀ ਨਿਲਾਮੀ ਲਈ ਇਸ਼ਤਿਹਾਰ ਜਾਰੀ ਕੀਤਾ ਹੈ। ਸੰਨੀ ਨੇ ਬੈਂਕ ਤੋਂ ਵੱਡੀ ਰਕਮ ਦਾ ਕਰਜ਼ਾ ਲਿਆ ਸੀ। ਇਸ ਕਰਜ਼ੇ ਲਈ ਉਸ ਨੇ ਮੁੰਬਈ ਦੇ ਜੁਹੂ ਇਲਾਕੇ 'ਚ ਸਥਿਤ 'ਸੰਨੀ ਵਿਲਾ' ਨਾਂ ਦਾ ਆਪਣਾ ਵਿਲਾ ਗਿਰਵੀ 'ਤੇ ਦਿਤਾ ਸੀ। ਇਸ ਦੀ ਬਜਾਏ ਉਸ ਨੇ ਬੈਂਕ ਨੂੰ ਲਗਭਗ 56 ਕਰੋੜ ਰੁਪਏ ਦੇਣੇ ਸਨ, ਜੋ ਅਜੇ ਤੱਕ ਅਦਾ ਨਹੀਂ ਕੀਤੇ ਗਏ।

ਇਸ ਕਰਜ਼ੇ ਅਤੇ ਇਸ 'ਤੇ ਵਸੂਲੇ ਜਾਣ ਵਾਲੇ ਵਿਆਜ ਦੀ ਵਸੂਲੀ ਲਈ ਬੈਂਕ ਨੇ ਇਸ ਜਾਇਦਾਦ ਦੀ ਨਿਲਾਮੀ ਕਰਨ ਦਾ ਫੈਸਲਾ ਕੀਤਾ ਹੈ। ਬੈਂਕ ਦੇ ਇਸ਼ਤਿਹਾਰ 'ਚ ਕਿਹਾ ਗਿਆ ਹੈ ਕਿ 'ਸੰਨੀ ਵਿਲਾ' ਦੀ ਨਿਲਾਮੀ 25 ਸਤੰਬਰ ਨੂੰ ਹੋਵੇਗੀ। ਇਸ ਨਿਲਾਮੀ ਲਈ ਜਾਇਦਾਦ ਦੀ ਰਾਖਵੀਂ ਕੀਮਤ 51.43 ਕਰੋੜ ਰੁਪਏ ਰੱਖੀ ਗਈ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement