ਪੰਜਾਬੀ ਯੂਨੀਵਰਿਸਟੀ 4 ਦਿਨ ਰਹੇਗੀ ਬੰਦ

ਸਪੋਕਸਮੈਨ ਸਮਾਚਾਰ ਸੇਵਾ
Published Sep 20, 2018, 1:59 pm IST
Updated Sep 20, 2018, 1:59 pm IST
ਪਿਛਲੇ ਦਿਨੀ ਹੀ ਪੰਜਾਬੀ ਯੂਨੀਵਰਸਿਟੀ ਪਟਿਆਲਾ ’ਚ ਦੋ ਵਿਦਿਆਰਥੀ ਗੁੱਟਾਂ
Punjabi Uni Patiala
 Punjabi Uni Patiala

ਪਟਿਆਲਾ : ਪਿਛਲੇ ਦਿਨੀ ਹੀ ਪੰਜਾਬੀ ਯੂਨੀਵਰਸਿਟੀ ਪਟਿਆਲਾ ’ਚ ਦੋ ਵਿਦਿਆਰਥੀ ਗੁੱਟਾਂ ਵਿਚਾਲੇ ਹਿੰਸਕ ਝਗੜੇ ਦੇ ਕਾਰਨ 20 ਤੇ 21 ਸਤੰਬਰ ਨੂੰ ਦੋ ਦਿਨਾਂ ਲਈ ਯੂਨੀਵਰਸਿਟੀ ਬੰਦ ਕਰ ਦਿੱਤੀ ਹੈ। ਨਾਲ ਹੀ ਇਹ ਵੀ ਦਸਿਆ ਜਾ ਰਿਹਾ ਹੈ ਕਿ 22 ਤੇ 23 ਨੂੰ ਸ਼ਨੀਵਾਰ ਤੇ ਐਤਵਾਰ ਦੀ ਛੁੱਟੀ ਹੋਣ ਕਰਕੇ ਯੂਨੀਵਰਸਿਟੀ ਲਗਾਤਾਰ ਚਾਰ ਦਿਨ ਬੰਦ ਰਹੇਗੀ।

ਤੁਹਨੋ ਦਸ ਦੇਈਏ ਕਿ ਯੂਨੀਵਰਸਿਟੀ ਪ੍ਰਬੰਧਕਾਂ ਦਾ ਦਾਅਵਾ ਹੈ ਕਿ ਅਮਨ-ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਲਈ ਅਜਿਹਾ ਕਦਮ ਚੁੱਕਿਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ  ਡੈਮੋਕ੍ਰੈਟਿਕ ਸਟੂਡੈਂਟਸ ਆਰਗੇਨਾਈਜ਼ੇਸ਼ਨ (ਡੀਐਸਓ) ਨੇ ਮੰਗਲਵਾਰ ਨੂੰ ਵੀਸੀ ਦਫ਼ਤਰ ਅੱਗੇ ਧਰਨਾ ਦੇ ਕੇ ਮੰਗ ਕੀਤੀ ਸੀ ਕਿ ਗਰਲਜ਼ ਹੋਸਟਲ ’ਚ ਆਉਣ-ਜਾਣ ਲਈ ਵਿਦਿਆਰਥਣਾਂ ਨੂੰ ਸਮੇਂ ਦੀ ਕੋਈ ਬੰਦਿਸ਼ ਨਾ ਹੋਵੇ।

Advertisement

ਅਜਿਹੇ ’ਚ ਦਿਨ ਵੇਲੇ ਯੂਨੀਵਰਸਿਟੀ ਪ੍ਰਸ਼ਾਸਨ ਨੇ ਵਿਦਿਆਰਥੀ ਧਿਰ ਨਾਲ ਗੱਲਬਾਤ ਕਰਕੇ ਕਮੇਟੀ ਬਣਾਈ ਸੀ, ਇਸ ਦੌਰਾਨ ਡੀਐਸਓ ਕਾਰਕੁਨਾਂ ਦੀ ਦੂਜੀ ਵਿਦਿਆਰਥੀ ਧਿਰ ਸੈਪ ‘ਭਲਵਾਨ ਗਰੁੱਪ’ ਦੇ ਦੋ ਕਾਰਕੁਨਾਂ ਨਾਲ ਬਹਿਸ ਮਗਰੋਂ ਲੜਾਈ ਹੋ ਗਈ। ਜਾਣਕਾਰੀ ਮੁਤਾਬਕ ‘ਸੈਪ’ ਦੇ ਹਰਵਿੰਦਰ ਸਿੰਘ ਤੇ ਜਤਿਨ ਵਰਮਾ ਦੀ ਕਾਫ਼ੀ ਕੁੱਟਮਾਰ ਕੀਤੀ ਗਈ।

ਇਸ ਮਗਰੋਂ ਅੱਧੀ ਰਾਤ ਵੇਲੇ ਸੈਪ ਗਰੁੱਪ ਦੇ ਤਿੰਨ-ਚਾਰ ਦਰਜਨ ਦੇ ਕਰੀਬ ਕਾਰਕੁਨ ਧਰਨਾਕਾਰੀਆਂ ਕੋਲ ਆਏ ਤੇ ਉਨ੍ਹਾਂ ਲੜਕੀਆਂ ਸਮੇਤ ਵਿਦਿਆਰਥੀਆਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਜਿਸ ਦੌਰਾਨ ਕਾਫੀ ਵਿਦਿਆਰਥੀ ਜਖ਼ਮੀ  ਵੀ ਹੋ ਗਏ ਜਿਸ ਦੌਰਾਨ ਉਹਨਾਂ ਨੂੰ ਨੇੜੇ ਦੇ ਹਸਪਤਾਲ `ਚ ਇਲਾਜ ਲਈ ਭਰਤੀ ਵੀ ਕਰਵਾਇਆ ਗਿਆ। ਇਸ ਦੌਰਾਨ ਯੂਨੀਵਰਿਸਟੀ ਪ੍ਰਸ਼ਾਸਨ ਨੇ ਕੈਪਸ `ਚ ਅਮਨ ਅਤੇ ਸ਼ਾਂਤੀ ਦਾ ਮਾਹੌਲ ਬਣਾਉਣ ਲਈ 4 ਦਿਨ ਲਈ ਯੂਨੀ ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ।

Advertisement

 

Advertisement
Advertisement