
ਜਥੇਦਾਰ ਅਕਾਲ ਤਖ਼ਤ ਵਲੋਂ ਜੋ ਬਾਬਾ ਜੀਤ ਸਿੰਘ ਤੇ ਬਾਬਾ ਜਸਪਾਲ ਸਿੰਘ ਨਿਰਮਲ ਕੁਟੀਆ, ਜੌਹਲਾਂ ਦਾ ਆਪਸੀ ਵਾਦ-ਵਿਵਾਦ ਚਲ ਰਿਹਾ ਸੀ................
ਅੰਮ੍ਰਿਤਸਰ : ਜਥੇਦਾਰ ਅਕਾਲ ਤਖ਼ਤ ਵਲੋਂ ਜੋ ਬਾਬਾ ਜੀਤ ਸਿੰਘ ਤੇ ਬਾਬਾ ਜਸਪਾਲ ਸਿੰਘ ਨਿਰਮਲ ਕੁਟੀਆ, ਜੌਹਲਾਂ ਦਾ ਆਪਸੀ ਵਾਦ-ਵਿਵਾਦ ਚਲ ਰਿਹਾ ਸੀ, ਉਸ ਨੂੰ ਸੁਲਝਾਉਣ ਸਬੰਧੀ ਪੰਜ ਮੈਂਬਰੀ ਕਮੇਟੀ ਬਣਾਈ ਗਈ ਸੀ। ਅੱਜ ਪੰਜ ਮੈਂਬਰੀ ਕਮੇਟੀ ਵਲੋਂ ਬਾਬਾ ਗੁਰਚਰਨ ਸਿੰਘ ਪ੍ਰਧਾਨ ਦੁਆਬਾ ਨਿਰਮਲ ਮੰਡਲ, ਸੰਤ ਹਰਕ੍ਰਿਸ਼ਨ ਸਿੰਘ ਪ੍ਰਧਾਨ ਨਿਰਮਲਾ ਸੰਤ ਮੰਡਲ ਪੰਜਾਬ ਦੁਆਰਾ ਰੀਪੋਰਟ ਸਕੱਤਰੇਤ ਅਕਾਲ ਤਖ਼ਤ ਸਾਹਿਬ ਵਿਖੇ ਸੌਂਪੀ ਗਈ ਹੈ।
ਰੀਪੋਰਟ ਸੌਂਪਣ ਉਪਰੰਤ ਪੰਜ ਮੈਂਬਰੀ ਕਮੇਟੀ ਵਲੋਂ ਆਏ ਸੰਤਾਂ ਨੇ 'ਜਥੇਦਾਰ' ਅਕਾਲ ਤਖ਼ਤ ਸਾਹਿਬ ਦਾ ਧਨਵਾਦ ਕਰਦਿਆਂ ਕਿਹਾ ਕਿ ਸਾਡੇ ਕੋਲੋਂ ਇਹ ਸੇਵਾ ਲੈਣ ਲਈ 'ਜਥੇਦਾਰ' ਨੇ ਸਾਡੇ ਉਪਰ ਵਿਸ਼ਵਾਸ ਕਰਦਿਆਂ ਇਹ ਸੇਵਾ ਸੌਂਪੀ ਸੀ ਜਿਸ ਨੂੰ ਅਸੀ ਪੂਰੀ ਤਨਦੇਹੀ ਨਾਲ ਨਿਭਾ ਕੇ ਅਪਣਾ ਫ਼ਰਜ਼ ਅਦਾ ਕਰਦਿਆਂ ਅੱਜ ਰੀਪੋਰਟ ਦਫ਼ਤਰ ਅਕਾਲ ਤਖ਼ਤ ਸਾਹਿਬ ਵਿਖੇ ਸੌਂਪ ਦਿਤੀ ਹੈ।