
ਪੱਤਰਕਾਰ ਰਾਜੀਵ ਸ਼ਰਮਾ ਨੇ ਚੀਨ ਨੂੰ ਮੁਹਈਆ ਕਰਵਾਏ ਦੇਸ਼ ਨਾਲ ਜੁੜੇ ਗੁਪਤ ਦਸਤਾਵੇਜ਼, ਪੁਛਗਿਛ 'ਚ ਹੋਇਆ ਪ੍ਰਗਟਾਵਾ
ਰਾਜੀਵ ਸ਼ਰਮਾ, ਚੀਨ ਦੀ ਬੀਬੀ ਕਿੰਗ ਸ਼ੀ ਤੇ ਨੇਪਾਲੀ ਨਾਗਰਿਕ ਸ਼ੇਰ ਸਿੰਘ ਗ੍ਰਿਫ਼ਤਾਰ
ਨਵੀਂ ਦਿੱਲੀ, 19 ਸਤੰਬਰ : ਦੇਸ਼ ਦੀ ਰਖਿਆ ਨਾਲ ਜੁੜੇ ਗੁਪਤ ਦਸਤਾਵੇਜ਼ਾਂ ਨਾਲ ਗ੍ਰਿਫ਼ਤਾਰ ਆਜ਼ਾਦ ਪੱਤਰਕਾਰ ਰਾਜੀਵ ਸ਼ਰਮਾ ਨੂੰ ਲੈ ਕੇ ਦਿੱਲੀ ਪੁਲਿਸ ਨੇ ਸਨਸਨੀਖੇਜ਼ ਖੁਲਾਸਾ ਕੀਤਾ ਹੈ। ਪੁਛਗਿਛ 'ਤੇ ਜਾਂਚ ਦੇ ਆਧਾਰ 'ਤੇ ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਪੱਤਰਕਾਰ ਰਾਜੀਵ ਸ਼ਰਮਾ ਨੇ ਚੀਨੀ ਖ਼ੁਫ਼ੀਆ ਏਜੰਸੀ ਨੂੰ ਸੰਵਦੇਸ਼ਨਸ਼ੀਲ ਜਾਣਕਾਰੀ ਮੁਹੱਈਆ ਕਰਵਾਈ ਹੈ। ਇਸ ਮਾਮਲੇ 'ਚ ਇਕ ਚੀਨੀ ਮਹਿਲਾ ਤੇ ਉਸ ਦੇ ਨੇਪਾਲੀ ਸਾਥੀਆਂ ਨੂੰ ਵੀ ਕੰਪਨੀਆਂ ਰਾਹੀਂ ਵੱਡੀ ਮਾਤਰਾ 'ਚ ਪੈਸੇ ਦੇਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਲੋਕਾਂ ਤੋਂ ਵੀ ਪੁਛਗਿਛ ਕੀਤੀ ਜਾ ਰਹੀ ਹੈ।
ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਦੇਸ਼ ਦੀ ਰਖਿਆ ਨਾਲ ਜੁੜੇ ਗੁਪਤ ਦਸਤਾਵੇਜ਼ਾਂ ਨਾਲ ਸਵਤੰਤਰ ਪੱਤਰਕਾਰ ਰਾਜੀਵ ਸ਼ਰਮਾ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਵਿਰੁਧ ਆਫ਼ਿਸ਼ਿਅਲ ਸੀਕ੍ਰੇਟ ਐਕਟ ਤਹਿਤ ਕਾਰਵਾਈ ਕੀਤੀ ਗਈ ਹੈ। ਸ਼ੱਕੀ ਗਤੀਵਿਧੀ ਦੀ ਸੂਚਨਾ 'ਤੇ ਪੁਲਿਸ ਲੰਮੇ ਸਮੇਂ ਤੋਂ ਰਾਜੀਵ ਨਾਲ ਫ਼ੋਨ ਦੀ ਕਾਲ ਡਿਟੇਲ ਰਿਕਾਰਡ ਜੁਟਾ ਰਹੀ ਸੀ। 14 ਸਤੰਬਰ ਨੂੰ ਗ੍ਰਿਫ਼ਤਾਰ ਰਾਜੀਵ ਨੂੰ 15 ਸਤੰਬਰ ਨੂੰ ਮਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ, ਜਿਥੇ ਉਸ ਨੂੰ 6 ਦਿਨ ਦੀ ਪੁਲਿਸ ਰਿਮਾਂਡ 'ਤੇ ਭੇਜ ਦਿਤਾ ਗਿਆ ਹੈ।
ਸਪੈਸ਼ਲ ਸੈਲ 'ਤੇ ਹੋਰ ਸੁੱਰਖਿਆ ਤੇ ਖ਼ੁਫ਼ੀਆ ਏਜੰਸੀਆਂ ਉਸ ਤੋਂ ਪੁਛਗਿਛ ਕਰ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਦੇਸ਼ 'ਚ ਰੱਖਿਆ ਨਾਲ ਜੁੜੇ ਗੁਪਤ ਦਸਤਾਵੇਜ਼ ਜੁਟਾਉਣ ਦੀ ਉਸ ਦੀ imageਮਨਸ਼ਾ ਕੀ ਸੀ? ਉਕਤ ਦਸਤਾਵੇਜ਼ ਉਸ ਨੂੰ ਕਿਸ ਨੇ ਮੁਹੱਈਆ ਕਰਵਾਇਆ ਤੇ ਉਨ੍ਹਾਂ ਦਸਤਾਵੇਜ਼ਾਂ ਨੂੰ ਕਿਸ ਨੂੰ ਸੌਂਪਿਆ ਜਾਣਾ ਸੀ? ਖ਼ੈਰ, ਹੁਣ ਖੁਲਾਸਾ ਹੋ ਗਿਆ ਹੈ ਕਿ ਇਨ੍ਹਾਂ ਦਸਤਾਵੇਜ਼ਾਂ ਨੂੰ ਚੀਨੀ ਖ਼ੁਫ਼ੀਆ ਨੂੰ ਮੁਹੱਈਆ ਕਰਵਾਇਆ ਗਿਆ। (ਏਜੰਸੀ)
ਰਾਜੀਵ ਸ਼ਰਮਾ ਨੂੰ 6 ਦਿਨਾਂ ਪੁਲਿਸ ਰਿਮਾਂਡ 'ਤੇ ਭੇਜਿਆ