ਮਾਣ ਹੈ ਜਦੋਂ ਲਕੀਰ ਖਿੱਚੀ ਗਈ ਤਾਂ ਅਕਾਲੀ ਦਲ ਸਹੀ ਪਾਸੇ ਖੜਾ ਹੈ : ਬਾਦਲ
Published : Sep 20, 2020, 8:29 am IST
Updated : Sep 20, 2020, 8:29 am IST
SHARE ARTICLE
Parkash Singh Badal
Parkash Singh Badal

ਕਿਸਾਨਾਂ ਤੇ ਖੇਤ ਮਜ਼ਦੂਰਾਂ ਲਈ ਪਾਰਟੀ ਦਾ ਝੰਡਾ ਲਹਿਰਾਉਂਦਿਆਂ ਵੇਖ ਖ਼ੁਸ਼ੀ ਹੋਈ

ਚੰਡੀਗੜ੍ਹ: ਅਕਾਲੀ ਦਲ ਦੇ ਘਾਗ ਆਗੂ ਤੇ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ਅਤੇ ਦੇਸ਼ ਦੇ ਹੋਰ ਭਾਗਾਂ ਦੇ ਕਸੂਤੇ ਫਸੇ ਕਿਸਾਨਾਂ ਨੂੰ ਬਚਾਉਣ ਵਾਸਤੇ ਲਏ ਮਜ਼ਬੂਤ ਤੇ ਸਿਧਾਂਤਕ ਸਟੈਂਡ 'ਤੇ ਬੇਹੱਦ ਤਸੱਲੀ ਤੇ ਮਾਣ ਮਹਿਸੂਸ ਕੀਤਾ।

Parkash Singh Badal Parkash Singh Badal

ਇਕ ਬਿਆਨ ਵਿਚ ਸ. ਬਾਦਲ ਨੇ ਕਿਹਾ ਕਿ ਮੈਨੂੰ ਖ਼ੁਸ਼ੀ ਤੇ ਮਾਣ ਹੈ ਕਿ ਜਦੋਂ ਵੀ ਲੋੜ ਪਈ ਤਾਂ ਮੇਰੀ ਪਾਰਟੀ ਨੇ ਹਮੇਸ਼ਾ ਕਿਸਾਨਾਂ ਤੇ ਸਮਾਜ ਦੇ ਹੋਰ ਦਬੇ ਕੁਚਲੇ ਵਰਗਾਂ ਲਈ ਨਿਆਂ ਦਾ ਝੰਡਾ ਬੁਲੰਦ ਕੀਤਾ ਹੈ। ਇਹ ਝੰਡਾ ਅਕਾਲੀ ਦਲ ਦੇ ਸਭਿਆਚਾਰ ਤੇ ਮੁਹਿੰਮਾਂ ਦੀ ਪਛਾਣ ਹੈ ਤੇ ਇਹ ਹਮੇਸ਼ਾ  ਲਹਿਰਾਉਂਦਾ ਹੋਇਆ ਬਹੁਤ ਮਾਣਮੱਤਾ ਮਹਿਸੂਸ ਹੈ।

Farmers protestFarmers protest

ਸ. ਬਾਦਲ ਨੇ ਕਿਹਾ ਕਿ ਕਿਸਾਨਾਂ ਦੇ ਮੁੱਦੇ ਹਮੇਸ਼ਾ ਕੌਮੀ ਹਿਤਾਂ ਨਾਲ ਜੁੜੇ ਹੁੰਦੇ ਹਨ। ਖੇਤੀਬਾੜੀ ਸਾਡੇ ਅਰਥਚਾਰੇ ਦੀ ਰੀੜ੍ਹ ਦੀ ਹੱਡੀ ਹੈ। ਜੇਕਰ ਕਿਸਾਨ ਤੇ ਖੇਤੀਬਾੜੀ ਅਰਥਚਾਰਾ ਮਾਰ ਸਹਿੰਦਾ ਹੈ ਤਾਂ ਫਿਰ ਵਪਾਰ ਤੇ ਉਦਯੋਗ ਸਮੇਤ ਸਾਰਾ ਅਰਥਚਾਰਾ ਮਾਰ ਹੇਠ ਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਕਾਲੀਆਂ ਦਾ ਹਮੇਸ਼ਾ ਅਹੁਦਿਆਂ ਦੀ ਖਿੱਚ ਤਿਆਗਣ ਤੇ ਸਿਧਾਂਤਾਂ ਲਈ ਡੱਟਣ ਦਾ ਇਤਿਹਾਸ ਰਿਹਾ ਹੈ।  ਅਹੁਦਿਆਂ ਦੀ ਖਿੱਚ ਇਕ ਅਕਾਲੀ ਲਈ ਕੁੱਝ ਵੀ ਨਹੀਂ।

Parkash BadalParkash Badal

ਅਣਗਿਣਤ ਵਾਰ ਜਿਵੇਂ ਕਿ ਐਮਰਜੰਸੀ ਦੌਰਾਨ ਅਸੀਂ ਬੇਇਨਸਾਫ਼ੀ ਵਿਰੁਧ ਚੁੱਪ ਰਹਿਣ ਦੀ ਕੀਮਤ ਵਜੋਂ ਕੀਤੀ ਅਹੁਦਿਆਂ ਦੀ ਪੇਸ਼ਕਸ਼ ਹਮੇਸ਼ਾ ਠੁਕਰਾਈ ਹੈ। ਪਰ ਅਸੀਂ ਇਹ ਅਹੁਦੇ ਠੁਕਰਾ ਕੇ ਹਮੇਸ਼ਾ ਦੇਸ਼ ਤੇ ਸਿਧਾਂਤਾਂ ਲਈ ਡਟੇ ਹਾਂ ਤੇ ਇਸ ਲਈ ਜੇਲਾਂ ਵਿਚ ਡੱਕੇ ਗਏ ਹਾਂ। ਰਵਾਇਤ ਹਮੇਸ਼ਾ ਜਿਉਂਦੀ ਰਹਿੰਦੀ ਹੈ।

Farmer protest in Punjab against Agriculture OrdinanceFarmer protest 

ਬਾਦਲ ਨੇ ਕੇਂਦਰ ਸਰਕਾਰ ਵਿਚੋਂ ਬਾਹਰ ਆਉਣ ਤੇ ਕਿਸਾਨਾਂ ਲਈ ਡੱਟਣ ਦੇ ਫ਼ੈਸਲੇ ਨੂੰ ਪਾਰਟੀ ਦੇ ਸਿਧਾਂਤਾਂ ਲਈ ਡੱਟਣ ਦੇ ਲੰਬੇ ਇਤਿਹਾਸ ਦਾ ਇਕ ਮਾਣਮੱਤਾ ਤੇ ਇਤਿਹਾਸਕ ਪਲ ਕਰਾਰ ਦਿਤਾ ਤੇ ਕਿਹਾ ਕਿ ਜਦੋਂ ਵੀ ਲਕੀਰ ਖਿੱਚੀ ਜਾਂਦੀ ਹੈ ਤੇ ਪਾਰਟੀ ਹਮੇਸ਼ਾ ਲੋਕਾਂ ਵੱਲ ਹੁੰਦੀ ਹੈ।  ਅਕਾਲੀ ਆਗੂ ਨੇ ਕਿਹਾ ਕਿ ਕਿਸਾਨਾਂ ਦੀ ਦਸ਼ਾ ਬਹੁਤ ਤਰਸਯੋਗ ਬਣੀ ਹੋਈ ਹੈ।

ਸ.ਬਾਦਲ ਨੇ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਵਿਲੱਖਣ ਤੇ ਮਾਣ ਮੱਤਾ ਵਿਰਸਾ ਅੱਗੇ ਲਿਜਾਇਆ ਜਾਵੇਗਾ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰੀ ਮੰਤਰੀ ਮੰਡਲ ਵਿਚ ਇਕਲੌਤੀ ਪ੍ਰਤੀਨਿਧ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਦੇ ਅਸਤੀਫ਼ੇ ਨਾਲ ਸ਼੍ਰੋਮਣੀ ਅਕਾਲੀ ਦਲ ਨੇ ਇਕ ਵਾਰ ਫਿਰ ਸਾਬਤ ਕਰ ਦਿਤਾ ਹੈ ਕਿ ਉਸ ਲਈ ਕੋਈ ਵੀ ਚੀਜ਼ ਸਿਧਾਂਤਾਂ ਅਤੇ ਲੋਕਾਂ ਖ਼ਾਸ ਤੌਰ 'ਤੇ ਕਿਸਾਨਾਂ, ਖੇਤ ਮਜ਼ਬੂਤਾਂ ਤੇ ਹੋਰ ਗ਼ਰੀਬ ਵਰਗਾਂ, ਜੋ ਆਪਣੇ ਅਧਿਕਾਰਾਂ ਲਈ ਲੜ ਰਹੇ ਹਨ, ਦੇ ਹਿਤਾਂ ਨਾਲੋਂ ਵੱਧ ਕੇ ਨਹੀਂ ਹੈ।

ਉਨ੍ਹਾਂ ਕਿਹਾ ਕਿ ਮੇਰੇ ਕੋਲ ਇਹ ਦਸਣ ਲਈ ਸ਼ਬਦ ਨਹੀਂ ਹਨ ਕਿ ਮੇਰੀ ਪਾਰਟੀ ਦੇ ਇਸ ਫ਼ੈਸਲੇ ਤੋਂ ਮੈਂ ਕਿੰਨੀ ਖ਼ੁਸ਼ੀ ਤੇ ਮਾਣ ਮਹਿਸੂਸ ਕਰ ਰਿਹਾ ਹਾਂ। ਸ੍ਰੀ ਬਾਦਲ ਨੇ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੂੰ ਕਿਸਾਨਾਂ ਲਈ ਦਲੇਰੀ ਨਾਲ ਬੋਲਣ ਤੇ ਉਨ੍ਹਾਂ ਨਾਲ  ਉਹਨਾਂ ਦੀ 'ਭੈਣ ਤੇ ਧੀ' ਵਜੋਂ ਖੜੇ ਹੋਣ ਦਾ ਵਾਅਦਾ ਕਰਨ ਦੀ ਵੀ ਵਧਾਈ ਦਿਤੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement