ਰੰਧਾਵਾ ਦੇ ਨਾਂ 'ਤੇ ਸਹਿਮਤੀ ਦੇ ਬਾਵਜੂਦ ਸਿੱਧੂ ਦੇ ਸੁਝਾਅ ਬਾਅਦ ਆਖਰੀ 
Published : Sep 20, 2021, 6:31 am IST
Updated : Sep 20, 2021, 6:31 am IST
SHARE ARTICLE
image
image

ਰੰਧਾਵਾ ਦੇ ਨਾਂ 'ਤੇ ਸਹਿਮਤੀ ਦੇ ਬਾਵਜੂਦ ਸਿੱਧੂ ਦੇ ਸੁਝਾਅ ਬਾਅਦ ਆਖਰੀ 

ਸਮੇਂ 'ਤੇ ਨਾਟਕੀ ਸਥਿਤੀਆਂ ਦੇ ਚਲਦੇ ਹੋਇਆਂ ਚੰਨੀ ਦੇ ਨਾਂ ਉਪਰ ਫ਼ੈਸਲਾ

ਚੰਡੀਗੜ੍ਹ, 20 ਸਤੰਬਰ (ਗੁਰਉਪਦੇਸ਼ ਭੁੱਲਰ): ਆਖਰ ਅੱਜ ਸ਼ਾਮ ਬੜੀਆਂ ਹੀ ਨਾਟਕੀ ਸਥਿਤੀਆਂ ਬਾਅਦ ਕਾਂਗਰਸ ਹਾਈ ਕਮਾਨ ਵਲੋਂ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ 32 ਫ਼ੀ ਸਦੀ ਆਬਾਦੀ ਨੂੰ ਵੇਖਦਿਆਂ ਦਲਿਤ ਪੱਤਾ ਖੇਡਦਿਆਂ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਥਾਂ 'ਤੇ ਵਿਧਾਇਕ ਦਲ ਦੇ ਨੇਤਾ ਵਜੋਂ ਚੋਣ ਕਰ ਕੇ ਮੁੱਖ ਮੰਤਰੀ ਬਣਾ ਦਿਤਾ ਹੈ | ਜ਼ਿਕਰਯੋਗ ਹੈ ਕਿ ਚੰਨੀ ਪੰਜਾਬ ਦੇ ਪਹਿਲੇ ਦਲਿਤ ਮੁੱਖ ਮੰਤਰੀ ਬਣੇ ਹਨ | ਉਨ੍ਹਾਂ ਦੇ ਮੁੱਖ ਮੰਤਰੀ ਵਜੋਂ ਨਾਂ ਦਾ ਐਲਾਨ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਦੀ ਪ੍ਰਵਾਨਗੀ ਮਿਲਣ ਬਾਅਦ ਪੰਜਾਬ ਦੇ ਇੰਚਾਰਜ ਹਰੀਸ਼ ਰਾਵਤ ਨੇ ਟਵੀਟ ਕਰ ਕੇ ਕੀਤਾ | 
ਬੀਤੇ ਦਿਨੀਂ ਵਿਧਾਇਕ ਦਲ ਦੀ ਕੇਂਦਰੀ ਆਬਜ਼ਰਵਰਾਂ ਅਜੇ ਮਾਕਨ ਤੇ ਹਰੀਸ਼ ਚੌਧਰੀ ਦੀ ਮੌਜੂਦਗੀ ਵਿਚ ਮੁੱਖ ਮੰਤਰੀ ਦੀ ਚੋਣ ਲਈ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਅਧਿਕਾਰ ਦਿਤੇ ਗਏ ਸਨ ਪਰ ਕਿਸੇ ਇਕ ਨਾ ਦੀ ਸਹਿਮਤੀ ਨਾ ਭੇਜੇ ਜਾਣ ਕਾਰਨ ਅੱਜ ਸ਼ਾਮ ਤੱਕ ਚੰਡੀਗੜ੍ਹ ਵਿਚ ਕੇਂਦਰੀ ਆਬਜ਼ਰਵਰਾਂ ਵਲੋਂ ਵਿਧਾਇਕਾਂ ਨਾਲ ਮੀਟਿੰਗਾਂ ਕਰ ਕੇ ਮੰਥਨ ਜਾਰੀ ਰਖਿਆ ਗਿਆ | ਪੰਜਾਬ ਕਾਂਗਰਸ ਭਵਨ 'ਚ ਸਵੇਰੇ ਰੱਖੀ ਗਈ ਵਿਧਾਇਕ ਦਲ ਦੀ ਮੀਟਿੰਗ ਮੁਲਤਵੀ ਕਰ ਦਿਤੀ ਗਈ ਸੀ ਪਰ ਇਕ ਵੱਡੇ ਨਿਜੀ ਹੋਟਲ 'ਚ ਕਿਸੇ ਨਾਂ ਉਪਰ ਸਹਿਮਤੀ ਬਣਾਉਣ ਲਈ ਵਿਧਾਇਕਾਂ ਨਾਲ ਨਿਜੀ ਸੰਪਰਕ ਤੇ ਫ਼ੋਨ ਰਾਹੀਂ ਸਲਾਹ ਮਸ਼ਵਰੇ ਦਾ ਸਿਲਸਿਲਾ ਜਾਰ ਰਖਿਆ ਗਿਆ | ਇਸ ਮੌਕੇ ਕੇਂਦਰੀ ਕਾਂਗਰਸ ਆਬਜ਼ਰਵਰਾਂ ਦੇ ਨਾਲ ਪੰਜਾਬ ਦੇ ਇੰਚਾਰਜ ਹਰੀਸ਼ ਰਾਵਤ ਵੀ ਮੌਜੂਦ ਰਹੇ | ਦਿਲਚਸਪ ਗੱਲ ਇਹ ਹੈ ਕਿ ਕਾਫ਼ੀ ਗਿਣਤੀ ਵਿਚ ਵਿਧਾਇਕਾਂ ਦੀ ਸਹਿਮਤੀ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਨਾਂ 'ਤੇ ਸੀ | ਪਹਿਲਾਂ ਭਾਵੇਂ ਸੁਨੀਲ ਜਾਖੜ ਹਿੰਦੂ ਚਿਹਰਾ ਹੋਣ ਕਰ ਕੇ ਚਰਚਾ ਵਿਚ ਸੀ ਪਰ ਪਾਰਟੀ ਦੀ ਸੀਨਾੀਅਰ ਨੇਤਾ ਅੰਬਿਕਾ ਸੋਨੀ ਨੇ ਵੀ ਖ਼ੁਦ ਮੁੱਖ ਮੰਤਰੀ ਬਣਨ ਤੋਂ ਅਸਮਰਥਤਾ ਵਿਅਕਤ ਕਰਦੇ ਹੋਏ ਅੱਜ ਹੀ ਰਾਹੁਲ ਗਾਂਧੀ ਨੂੰ ਮਿਲ ਕੇ ਪਗੜੀਧਾਰੀ ਸਿੱਖ ਚਿਹਰੇ ਨੂੰ ਹੀ ਮੁੱਖ ਮੰਤਰੀ ਬਣਾਉਣ ਦੀ ਸਲਾਹ ਦਿਤੀ ਸੀ | ਕੇਂਦਰੀ ਆਬਜ਼ਰਵਰਾਂ ਨੇ ਵੀ ਅੱਜ ਚੰਡੀਗੜ੍ਹ ਵਿਚ ਪੂਰੇ ਦਿਨ ਦੇ ਵਿਚਾਰ ਵਟਾਂਦਰੇ ਤੋਂ ਬਾਅਦ ਭੇਜੀ ਅਪਣੀ ਰਿਪੋਰਟ 'ਚ ਪਾਰਟੀ ਹਾਈ ਕਮਾਨ ਨੂੰ ਸੁਖਜਿੰਦਰ ਸਿੰਘ ਰੰਧਾਵਾ ਦਾ ਨਾਂ ਹੀ ਭੇਜਿਆ ਸੀ | ਚੰਨੀ ਦੇ ਨਾ ਦੇ ਐਲਾਨ ਤੋਂ 2 ਘੰਟੇ ਪਹਿਲਾਂ ਤੱਕ ਰੰਧਾਵਾ ਦੇ ਨਾਂ ਦੀ ਸੂਤਰਾਂ ਦੇ ਹਵਾਲੇ ਨਾਲ ਗ਼ੈਰ ਰਸਮੀ ਚਰਚਾ ਸ਼ੁਰੂ ਹੋ ਗਈ ਸੀ | ਸੂਤਰਾਂ ਦੀ ਮੰਨੀਏ ਤਾਂ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਹੀ ਰੰਧਾਵਾ ਦੇ ਰਾਹ 'ਚ ਰੁਕਾਵਟ ਬਣ ਗਏ | ਸਿੱਧੂ ਖੁਦ ਵੀ ਮੁੱਖ ਮੰਤਰੀ ਬਣਨ ਦੇ ਦਾਅਵੇਦਾਰ ਸਨ ਪਰ ਰੰਧਾਵਾ ਦਾ ਨਾਂ ਆਬਜ਼ਰਵਰਾਂ ਵਲੋਂ ਫ਼ਾਈਨਲ ਕੀਤੇ ਜਾਣ ਬਾਅਦ ਉਨ੍ਹਾਂ ਅਪਣਾ ਇਤਰਾਜ਼ ਜਤਾ ਦਿਤਾ | ਉਨ੍ਹਾਂ ਪਾਰਟੀ ਹਾਈਕਮਾਨ ਨੂੰ ਕਹਿ ਦਿਤਾ ਕਿ ਜੇ ਮੈਨੂੰ ਮੁੱਖ ਮੰਤਰੀ ਨਹੀਂ ਬਣਾਉਣਾ ਤਾਂ ਦਲਿਤ ਮੁੱਖ ਮੰਤਰੀ ਬਣਾ ਦਿਉ | ਇਸ ਤੋਂ ਬਾਅਦ ਹਾਈਕਮਾਨ ਨੇ ਮੁੜ ਵਿਚਾਰ ਕਰਦਿਆਂ ਆਖਰ ਚੰਨੀ ਦੇ ਨਾਂ 'ਤੇ ਮੋਹਰ ਲਾ ਦਿਤੀ |

SHARE ARTICLE

ਏਜੰਸੀ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement