
ਜਾਣੋ ਮੈਚ ਦੇਖਣ ਜਾਣ ਵਾਲੇ ਫ਼ੈਨਸ ਕਿਹੜੀਆਂ ਚੀਜ਼ਾਂ ਅੰਦਰ ਨਹੀਂ ਲੈ ਕੇ ਜਾ ਸਕਦੇ
ਮੋਹਾਲੀ: ਭਾਰਤ-ਆਸਟ੍ਰੇਲੀਆ ਦਾ ਟੀ-20 ਮੈਚ ਹੋਣ ਜਾ ਰਿਹਾ ਹੈ। ਇਸ ਵਾਰ ਦਿਲਚਸਪ ਗੱਲ ਇਹ ਹੈ ਕਿ ਕੋਵਿਡ ਤੋਂ ਬਾਅਦ ਪਹਿਲੀ ਵਾਰ ਸਟੇਡੀਅਮ 'ਚ ਪ੍ਰਸ਼ੰਸਕਾਂ 'ਤੇ ਕੋਈ ਪਾਬੰਦੀ ਨਹੀਂ ਹੋਵੇਗੀ। ਪ੍ਰਸ਼ੰਸਕਾਂ ਨੂੰ ਪ੍ਰਸ਼ਾਸਨ ਵਲੋਂ ਕੁੱਝ ਗੱਲਾਂ ਧਿਆਨ ’ਚ ਰੱਖਣ ਦੇ ਆਦੇਸ਼ ਦਿੱਤੇ ਗਏ ਹਨ।
ਜਾਣੋ ਮੈਚ ਦੇਖਣ ਜਾਣ ਵਾਲੇ ਫ਼ੈਨਸ ਕਿਹੜੀਆਂ ਚੀਜ਼ਾਂ ਅੰਦਰ ਨਹੀਂ ਲੈ ਕੇ ਜਾ ਸਕਦੇ
* ਕਾਲਾ ਕੱੜਾ, ਮਾਚਿਸ ਲਾਈਟਰ, ਵਾਟਰ ਬੋਤਲ, ਨੋਕੀਲੀ ਵਸਤੂ, ਪੈੱਨ ਜਾਂ ਫਿਰ ਸਿੱਕੇ, ਪ੍ਰੋਫੈਸ਼ਨਲ ਕੈਮਰਾ, ਬਾਹਰ ਤੋਂ ਲਿਆਂਦਾ ਕਾਣਾ, ਮੁਬਾਇਲ, ਤਲਰ ਕੈਪ, ਨੋਟ (ਪੈਸੇ), ਜਾਂ ਕੋਈ ਕਾਗਜ਼, ਕ੍ਰੈਡਿਟ ਜਾਂ ਡੈਬਿਟ ਕਾਰਡ, ਪਰਸ ਆਦਿ
* ਬੱਚਿਆਂ ਦਾ ਖਾਣਾ ਅੰਦਰ ਲੈ ਕੇ ਜਾ ਸਕਦੇ ਹਾਂ- ਢਾਈ ਤਿੰਨ ਸਾਲ ਦੇ ਬੱਚੇ ਦੀ ਟਿਕਟ ਨਹੀਂ ਲੱਗੇਗੀ। ਛੋਟੇ ਬੱਚੇ ਦੇ ਦੁੱਧ ਦੀ ਬੋਤਲ, ਉਸ ਦੇ ਖਾਣ ਦਾ ਸਾਮਾਨ ਮੈਦਾਨ ਵਿਚ ਲੈ ਕੇ ਜਾ ਸਕਦੇ ਹਨ।
* ਮੈਚ ਦੇਖਣ ਲਈ ਆਉਣ ਵਾਲੇ ਫ਼ੈਨਸ ਆਪਣੇ ਦੇਸ਼ ਦਾ ਝੰਡਾ ਤਾਂ ਲੈ ਕੇ ਆ ਸਕਦੇ ਹਨ ਪਰ ਉਨ੍ਹਾਂ ਨੂੰ ਡੰਡਾ ਨਾਲ ਲੈ ਕੇ ਜਾਣ ਦੀ ਸਖ਼ਤ ਮਨਾਹੀ ਹੋਵੇਗੀ। ਉਹ ਤਿਰੰਗੇ ਨੂੰ ਹੱਥ ਵਿਚ ਲੈ ਕੇ ਹੀ ਲਹਿਰਾ ਸਕਦੇ ਹਨ।
ਆਉ ਜਾਣਦੇ ਹਾਂ ਮੈਚ ਬਾਰੇ ਕੁੱਝ ਦਿਲਚਸਪ ਤੇ ਧਿਆਨ ਰੱਖਣ ਯੋਗ ਗੱਲਾਂ..
ਪਹਿਲੀ ਵਾਰ ਹਰਭਜਨ ਤੇ ਯੂਵਰਾਜ ਦੇ ਨਾਂ ਤੇ ਬਣੇ ਸਟੈਂਡ ’ਚ ਹੋਣਗੇ ਫੈਨਸ
ਮੈਦਾਨ ਵਿਚ ਪਹਿਲੀ ਵਾਰ ਦੋ ਕ੍ਰਿਕਟਰਾਂ ਦੇ ਨਾਂਅ ’ਤੇ ਬਣੇ ਸਟੈਂਡ ’ਤੇ ਫ਼ੈਨਸ ਮੈਚ ਦੇਖ ਸਕਣਗੇ। ਯੂਵਰਾਜ ਤੇ ਹਰਭਜਨ ਸਿੰਘ ਨੇ ਲੰਮੇਂ ਸਮੇਂ ਤੱਕ ਭਾਰਤ ਦੇ ਲਈ ਇੰਟਰਨੈਸ਼ਨਲ ਕ੍ਰਿਕਟ ਖੇਡਿਆ। 2011 ਵਰਲਡ ਕੱਪ ਦੇ ਦੌਰਾਨ ਵੀ ਇਹ ਭਾਰਤੀ ਕ੍ਰਿਕਟ ਟੀਮ ਦੇ ਨਾਲ ਰਹੇ। ਪੀਸੀਏ ਨੇ ਯੂਵਰਾਜ ਸਿੰਘ ਦੇ ਨਾਂ ’ਤੇ ਨਾਰਥ ਪਵੇਲੀਅਨ ਕੀਤਾ ਹੈ ਜਦੋਂ ਕਿ ਹਰਭਜਨ ਸਿੰਘ ਦੇ ਨਾਂਅ ’ਤੇ ਸਾਊਥ ਪਵੇਲੀਅਨ ਨੂੰ ਕੀਤਾ ਗਿਆ ਹੈ ਇਥੇ ਫ਼ੈਨਸ ਅੱਜ ਬੈਠ ਕੇ ਮੈਚ ਦੇਖਣਗੇ।
ਸ਼ਾਮ 7.30 ਵਜੇ ਤੋਂ ਸ਼ੁਰੂ ਮੈਚ-
ਮੈਚ ਅੱਜ ਸ਼ਾਮ 7.30 ਵਜੇ ਤੋਂ ਸ਼ੁਰੂ ਹੋਵੇਗਾ। ਫ਼ੈਨਸ ਪਹਿਲੀ ਬਾਲ ਤੋਂ ਮੈਚ ਦਾ ਆਨੰਦ ਲੈਣਾ ਚਾਹੁੰਦੇ ਹਨ ਇਸ ਲਈ ਮੈਦਾਨ ’ਚ ਪਹਿਲਾਂ ਹੀ ਪਹੁੰਚ ਚੁੱਕੇ ਹਨ। ਉਹ ਜਿੰਨੀ ਜਲਦੀ ਮੈਦਾਨ ਦੇ ਨੇੜੇ ਪਹੁੰਚਣਗੇ ਉਨੀ ਹੀ ਜਲਦੀ ਅੰਦਰ ਜਾ ਪਾਉਣਗੇ। ਉਨ੍ਹਾਂ ਨੂੰ ਪੁਲਿਸ ਦੀ ਗੇਟ ’ਤੇ ਕੀਤੀ ਜਾ ਰਹੀ ਚੈਕਿੰਗ ਕਾਰਨ ਸਮਾਂ ਵੀ ਲੱਗ ਸਕਦਾ ਹੈ।
ਮੈਚ ਖ਼ਤਮ ਹੋਣ ਦੇ 10-15 ਮਿੰਟ ਬਾਅਦ ਹੀ ਬਾਹਰ ਨਿਕਲੋ-
ਮੈਚ ਖ਼ਤਮ ਹੋਣ ਦੇ ਤੁਰੰਤ ਬਾਅਦ ਨਿਕਲਣ ਤੋਂ ਪ੍ਰਸ਼ੰਸਕ ਬਚਣ। 10-15 ਮਿੰਟ ਦੀ ਦੇਰੀ ਦੇ ਨਾਲ ਮੈਦਾਨ ਤੋਂ ਬਾਹਰ ਨਿਕਲਣ ਤਾਂ ਕਿ ਉਨ੍ਹਾਂ ਨੂੰ ਧੱਕਾ ਮੁੱਕੀ ਦਾ ਸਾਹਮਣਾ ਨਾ ਕਰਨਾ ਪਵੇ ਮੈਚ ਖ਼ਤਮ ਹੁੰਦੇ ਹੀ ਗੇਟ ’ਤੇ ਲੋਕਾਂ ਦੀ ਬਹੁਤ ਭੀੜ ਹੋਵੇਗੀ। ਬਾਹਰ ਟ੍ਰੈਫਿਕ ਜ਼ਿਆਦਾ ਹੋਵੇਗੀ ਇਸ ਕਰ ਕੇ ਥੋੜ੍ਹਾ ਇੰਤਜ਼ਾਰ ਕਰ ਕੇ ਹੀ ਬਾਹਰ ਨਿਕਲੇ।
ਟਿਕਟ ਦੇ ਹਿਸਾਬ ਨਾਲ ਕੀਤੀ ਜਾਵੇਗੀ ਗੱਡੀਆਂ ਦੀ ਪਾਰਕਿੰਗ
ਮੋਹਾਲੀ ਡੀਐੱਸਪੀ ਸਿਟੀ-2 ਹਰਸਿਮਰਨ ਸਿੰਘ ਬਲ ਨੇ ਕਿਹਾ ਕਿ ਟਿਕਟ ਦੇ ਹਿਸਾਬ ਨਾਲ ਪ੍ਰਸ਼ੰਸਕਾਂ ਨੂੰ ਪਾਰਕਿੰਗ ਅਲਾਟ ਕੀਤੀ ਗਈ ਹੈ। ਆਪਣੀ ਟਿਕਟ ਜਾਂ ਫਿਰ ਗੇਟ ਦੇ ਹਿਸਾਬ ਨਾਲ ਹੀ ਗੱਡੀ ਪਾਰਕਿੰਗ ਕਰੋ ਤਾਂ ਕਿ ਕਿਸੀ ਨੂੰ ਪਰੇਸ਼ਾਨੀ ਨਾ ਆਵੇ ਫ਼ੈਨਸ ਦੀ ਸੁਰੱਖਿਆ ਲਈ ਕਈ ਥਾਵਾਂ ’ਤੇ ਪੁਲਿਸ ਵਲੋਂ ਨਾਕੇ ਵੀ ਲਗਾਏ ਗਏ ਹਨ।