ਮਾਨਸਿਕ ਤੌਰ ਉਤੇ ਅਸਮਰਥ ਲੜਕੀ ਨਾਲ ਜਬਰ ਜਿਨਾਹ ਦੇ ਮਾਮਲੇ ‘ਚ ਦੋਸ਼ੀ ਨੂੰ 20 ਸਾਲ ਦੀ ਸਜ਼ਾ
Published : Sep 20, 2024, 3:50 pm IST
Updated : Sep 20, 2024, 3:50 pm IST
SHARE ARTICLE
20 years sentence to the accused in the case of rape of a mentally disabled girl
20 years sentence to the accused in the case of rape of a mentally disabled girl

90 ਫ਼ੀਸਦ ਜੁਰਮਾਨਾ, ਪੀੜਤ ਨੂੰ ਮੁਆਵਜ਼ਾ

ਰੂਪਨਗਰ: ਜ਼ਿਲ੍ਹਾ ਤੇ ਸੈਸ਼ਨ ਜੱਜ, ਰੂਪਨਗਰ, ਰਮੇਸ਼ ਕੁਮਾਰੀ ਨੇ 19 ਸਤੰਬਰ 2024 ਨੂੰ ਰਾਹੁਲ ਕੁਮਾਰ ਵਾਸੀ ਚੋਈ ਬਾਜ਼ਾਰ ਨੇੜੇ ਲਟਾਵਾ ਸਵੀਟ ਸ਼ਾਪ, ਸ੍ਰੀ ਅਨੰਦਪੁਰ ਸਾਹਿਬ, ਜ਼ਿਲ੍ਹਾ ਰੂਪਨਗਰ ਨੂੰ ਮਾਨਸਿਕ ਤੌਰ ਉਤੇ ਕਮਜ਼ੋਰ 19 ਸਾਲ ਦੀ ਲੜਕੀ ਨਾਲ ਜਬਰ ਜਿਨਾਹ ਦੇ ਦੋਸ਼ ਤਹਿਤ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ।

ਇਸ ਮਾਮਲੇ ਵਿੱਚ 15.9.2022 ਨੂੰ ਥਾਣਾ ਸ੍ਰੀ ਅਨੰਦਪੁਰ ਸਾਹਿਬ, ਰੂਪਨਗਰ ਵਿਖੇ ਆਈ ਪੀ ਸੀ ਦੀ ਧਾਰਾ 366, 376-ਡੀ, 376(2)(j) (i), 506 ਦੇ ਪੀੜਤਾ ਦੇ ਭਰਾ ਦੇ ਬਿਆਨਾਂ ਉੱਤੇ ਤਹਿਤ ਐਫਆਈਆਰ ਦਰਜ ਕੀਤੀ ਗਈ।

ਪੀੜਤਾ ਦੇ ਭਰਾ ਦੇ ਬਿਆਨ ਉੱਤੇ ਮਾਮਲਾ ਦਰਜ ਕੀਤਾ ਗਿਆ।
ਮੁਕੱਦਮੇ ਦੇ ਅਨੁਸਾਰ, ਸ਼ਿਕਾਇਤਕਰਤਾ ਦੀ ਭੈਣ ਜੋ ਕਿ ਮਾਨਸਿਕ ਤੌਰ ਉੱਤੇ ਅਪੰਗ ਲੜਕੀ ਹੈ ਅਤੇ 50 ਫ਼ੀਸਦ ਤੋਂ ਘੱਟ ਆਈਕਿਊ ਵਾਲੀ ਇਨਸਾਨ ਹੈ, ਕਿਸੇ ਦੁਕਾਨ ਉੱਤੇ ਸਹਾਇਕ ਵਜੋਂ ਕੰਮ ਕਰਦੀ ਸੀ। 6.9.2022 ਨੂੰ ਉਸਦੀ ਭੈਣ ਦੇ ਪੇਟ ਵਿੱਚ ਤੇਜ਼ ਦਰਦ ਹੋਇਆ ਅਤੇ ਡਾਕਟਰੀ ਜਾਂਚ ਕਰਨ ਉੱਤੇ ਪਤਾ ਲੱਗਾ ਕਿ ਲੜਕੀ 6 ਮਹੀਨੇ ਦੀ ਗਰਭਵਤੀ ਸੀ।

ਇਸ ਤੋਂ ਬਾਅਦ, ਲੜਕੀ ਨੇ ਖੁਲਾਸਾ ਕੀਤਾ ਕਿ ਦੋਸ਼ੀ ਰਾਹੁਲ ਕੁਮਾਰ ਅਤੇ ਜਿੱਥੇ ਉਹ ਕੰਮ ਕਰਦੀ ਸੀ, ਉਸ ਦੁਕਾਨ ਦੇ ਨੇੜੇ ਕਨਫੈਕਸ਼ਨਰੀ ਵਿੱਚ ਕੰਮ ਲੜਕੇ ਨੇ ਉਸ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਦੁਕਾਨ ਦੇ ਨੇੜੇ ਸਥਿਤ ਗੋਦਾਮ ਵਿਚ ਜ਼ਬਰਦਸਤੀ ਲੈ ਗਏ, ਜਿੱਥੇ ਉਨ੍ਹਾਂ ਨੇ ਉਸ ਨਾਲ ਕਈ ਵਾਰ ਜਬਰ-ਜਿਨਾਹ ਕੀਤਾ ਅਤੇ ਕਿਸੇ ਨੂੰ ਕੁਝ ਦੱਸਣ ਦੀ ਸੂਰਤ ਵਿਚ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਸ ਮਾਮਲੇ ਵਿਚ ਸ਼ਾਮਲ ਨਾਬਾਲਗ ਦਾ ਜੁਵੇਨਾਈਲ ਜਸਟਿਸ ਬੋਰਡ ਵਿਖੇ ਵੱਖਰਾ ਮੁਕੱਦਮਾ ਚਲਾਇਆ ਜਾ ਰਿਹਾ ਹੈ।

ਅੱਜ ਸੈਸ਼ਨ ਜੱਜ ਰੂਪਨਗਰ ਦੀ ਅਦਾਲਤ ਨੇ ਦੋਸ਼ੀ ਰਾਹੁਲ ਕੁਮਾਰ ਨੂੰ ਧਾਰਾ 366 ਆਈ.ਪੀ.ਸੀ. ਤਹਿਤ ਦੋਸ਼ੀ ਕਰਾਰ ਦਿੰਦਿਆਂ 7 ਸਾਲ ਦੀ ਕੈਦ ਅਤੇ 5000/- ਰੁਪਏ ਜੁਰਮਾਨਾ, ਧਾਰਾ 376-ਡੀ ਅਧੀਨ 20 ਸਾਲ ਦੀ ਕੈਦ ਅਤੇ 50000/- ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਅਤੇ ਆਈਪੀਸੀ ਧਾਰਾ 376 (2)(j)(i)(ਐਨ) ਤਹਿਤ 50000/-ਰੁਪਏ ਜੁਰਮਾਨਾ ਲਗਾਇਆ ਗਿਆ। ਆਈ ਪੀ ਸੀ ਦੀ ਧਾਰਾ 506 ਦੇ ਤਹਿਤ 2 ਸਾਲ ਦੀ ਸਖ਼ਤ ਕੈਦ ਅਤੇ 3000/-ਰੁਪਏ ਦਾ ਜੁਰਮਾਨਾ, ਸਾਰੀਆਂ ਸਜ਼ਾਵਾਂ ਨੂੰ ਨਾਲੋ-ਨਾਲ ਚਲਾਉਣ ਲਈ ਕਿਹਾ। ਦੋਸ਼ੀ ਉੱਤੇ ਲਗਾਏ ਗਏ 90 ਫ਼ੀਸਦ ਜੁਰਮਾਨਾ, ਪੀੜਤ ਨੂੰ ਮੁਆਵਜ਼ੇ ਵਜੋਂ ਅਦਾ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement