
ਲੋਕ ਪਟੜੀਆਂ ਤੇ ਖੜ੍ਹੇ ਹੋ ਕੇ ਦੁਸ਼ਹਿਰਾ ਵੇਖ ਰਹੇ ਸਨ, ਉਸ ਵੇਲੇ ਤੇਜ਼ ਰਫਤਾਰ ਰੇਲਗੱਡੀ ਉਥੋਂ ਦੀ ਲੰਘੀ ਅਤੇ ਮ੍ਰਿਤਕਾਂ ਨੂੰ ਭੱਜਣ ਦਾ ਮੌਕਾ ਵੀ ਨਹੀਂ ਮਿਲਿਆ।
ਨਵੀਂ ਦਿੱਲੀ , ( ਭਾਸ਼ਾ ) : ਅੰਮ੍ਰਿਤਸਰ ਵਿਖੇ ਦੁਸ਼ਹਿਰੇ ਤੇ ਰਾਵਣ ਜਲਾਉਣ ਮੌਕੇ ਹੋਏ ਰੇਲ ਹਾਦਸੇ ਵਿਚ ਮ੍ਰਿਤਕਾਂ ਦੀ ਗਿਣਤੀ 61 ਹੋ ਗਈ ਹੈ। ਇਸ ਮਾਮਲੇ ਵਿਚ ਰੇਲਗੱਡੀ ਦੇ ਡਰਾਈਵਰ ਨੂੰ ਹਿਰਾਸਤ ਵਿਚ ਲੈ ਕੇ ਪੁਛਗਿਛ ਕੀਤੀ ਗਈ ਹੈ। ਲੋਕ ਪਟੜੀਆਂ ਤੇ ਖੜ੍ਹੇ ਹੋ ਕੇ ਦੁਸ਼ਹਿਰਾ ਵੇਖ ਰਹੇ ਸਨ, ਉਸ ਵੇਲੇ ਤੇਜ਼ ਰਫਤਾਰ ਰੇਲਗੱਡੀ ਉਥੋਂ ਦੀ ਲੰਘੀ ਅਤੇ ਮ੍ਰਿਤਕਾਂ ਨੂੰ ਭੱਜਣ ਦਾ ਮੌਕਾ ਵੀ ਨਹੀਂ ਮਿਲਿਆ। ਇਸ ਮਾਮਲੇ ਵਿਚ ਰੇਲ ਰਾਜ ਮੰਤਰੀ ਮਨੋਜ ਸਿਨਹਾ ਨੇ ਰੇਲਵੇ ਵੱਲੋਂ ਸਪਸੱਟੀਕਰਣ ਦਿਤਾ ਹੈ।
Rail incident
ਰੇਲਗੱਡੀ ਦੇ ਡਰਾਈਵਰ ਨੇ ਪੁਛਗਿਛ ਦੌਰਾਨ ਦਸਿਆ ਕਿ ਸਿਗਨਲ ਹਰਾ ਸੀ ਅਤੇ ਇਸ ਕਾਰਨ ਉਸਨੂੰ ਅੰਦਾਜ਼ਾ ਨਹੀਂ ਸੀ ਕਿ ਪਟੜੀ ਤੇ ਇੰਨੇ ਲੋਕ ਖੜ੍ਹੇ ਹਨ। ਰੇਲ ਰਾਜ ਮੰਤਰੀ ਨੇ ਕਿਹਾ ਕਿ ਜਿੱਥੇ ਇਹ ਘਟਨਾ ਹੋਈ, ਉਥੇ ਰਲਵੇ ਟਰੈਕ ਮੋੜ ਤੇ ਹੈ। ਅਜਿਹੇ ਵਿਚ ਡਰਾਈਵਰ ਨੂੰ ਪਹਿਲਾਂ ਹੀ ਭੀੜ ਨੂੰ ਦੇਖ ਲੈਣਾ ਸੰਭਵ ਨਹੀਂ ਸੀ। ਮਨੋਜ ਸਿਨਹਾ ਨੇ ਕਿਹਾ ਕਿ ਇਸ ਮਾਮਲੇ ਵਿਚ ਰੇਲਵੇ ਦੀ ਗਲਤੀ ਨਹੀਂ ਹੈ। ਉਨਾਂ ਕਿਹਾ ਕਿ ਰੇਲਵੇ ਨੂੰ ਅਜਿਹੇ ਕਿਸੇ ਆਯੋਜਨ ਦੀ ਜਾਣਕਾਰੀ ਨਹੀਂ ਦਿਤੀ ਗਈ ਸੀ।
After Accident
ਲੋਕਾਂ ਨੂੰ ਭਵਿੱਖ ਵਿਚ ਟਰੈਕ ਦੇ ਨੇੜੇ ਅਜਿਹੇ ਆਯੋਜਨ ਨਹੀਂ ਕਰਨੇ ਚਾਹੀਦੇ। ਡਰਾਈਵਰਾਂ ਨੂੰ ਇਸ ਗੱਲ ਦੇ ਸਪਸ਼ੱਟ ਨਿਰਦੇਸ਼ ਦਿਤੇ ਗਏ ਹਨ ਕਿ ਟ੍ਰੇਨ ਕਿਥੇ ਹੌਲੀ ਕਰਨੀ ਹੈ। ਸਾਨੂੰ ਕਿਸ ਚੀਜ਼ ਦੀ ਜਾਂਚ ਦੇ ਨਿਰਦੇਸ਼ ਦੇਣੇ ਚਾਹੀਦੇ ਹਨ? ਲੋਕਾਂ ਨੂੰ ਇਸ ਮੁੱਦੇ ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ। ਰੇਲ ਰਾਜ ਮੰਤਰੀ ਨੇ ਕਿਹਾ ਕਿ ਅੰਮ੍ਰਿਤਸਰ ਹਾਦਸੇ ਬਾਰੇ ਪੀਐਮਓ ਨੂੰ ਵੀ ਜਾਣਕਾਰੀ ਦਿਤੀ ਗਈ ਹੈ।
CM At Hospital
ਪੰਜਾਬ ਦੇ ਮੁਖ ਮੰਤਰੀ ਅਮਰਿੰਦਰ ਸਿੰਘ ਨੇ ਵੀ ਅੰਮ੍ਰਿਤਸਰ ਪਹੁੰਚ ਕੇ ਹਾਦਸੇ ਦੀ ਜਾਣਕਾਰੀ ਲਈ ਹੈ। ਰਾਜ ਸਰਕਾਰ ਵੱਲੋਂ ਵੀ ਇਸ ਮਾਮਲੇ ਦੀ ਜਾਂਚ ਦੇ ਨਿਰਦੇਸ਼ ਦੇ ਦਿਤੇ ਗਏ ਹਨ। ਟ੍ਰੇਨ ਹਾਦਸੇ ਕਾਰਨ ਅੰਮ੍ਰਿਤਸਰ-ਮਾਨਾਵਾਲਾ ਸੈਕਸ਼ਨ ਤੇ ਅਜੇ ਰੇਲ ਸੇਵਾਵਾਂ ਠੱਪ ਹਨ। ਉਤਰ ਰੇਲਵੇ ਦੇ ਸੀਪੀਆਰਓ ਦੀਪਕ ਕੁਮਾਰ ਨੇ ਕਿਹਾ ਹੈ ਕਿ ਦੁਪਹਿਰ ਵਿਚ ਬੈਠਕ ਤੋਂ ਬਾਅਦ ਰੇਲ ਸੇਵਾਵਾਂ ਬਹਾਲ ਕਰਨ ਤੇ ਫੈਸਲਾ ਲਿਆ ਜਾਵੇਗਾ।