
ਸਮਾਗਮ ਮੌਕੇ ਜੀਵਨ 'ਤੇ ਪਾਇਆ ਚਾਨਣਾ
ਅੰਮ੍ਰਿਤਸਰ- ਅੱਜ ਚੌਥੇ ਮੁਖੀ 'ਸੁਲਤਾਨ-ਉਲ-ਕੌਮ' ਸਿੰਘ ਸਾਹਿਬ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਦੀ 237ਵੀਂ ਬਰਸੀ ਹੈ। ਇਹ ਬਰਸੀ ਸਮਾਗਮ ਅਠਾਰ੍ਹਵੀਂ ਸਦੀ ਦੇ ਮਹਾਨ ਜਰਨੈਲ ਸ੍ਰੀ ਅਕਾਲ ਤਖਤ ਸਾਹਿਬ ਦੇ 5ਵੇਂ ਜਥੇਦਾਰ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਗੁਰਦੁਆਰਾ ਬਾਬਾ ਅਟੱਲ ਰਾਇ ਜੀ ਵਿਖੇ ਕਰਵਾਇਆ ਗਿਆ।
ਇਸ ਮੌਕੇ ਤੇ ਰਾਗੀ ਸਾਹਿਬਾਨ ਵੱਲੋਂ ਸ਼ਬਦ ਕੀਰਤਨ ਗਾਇਨ ਕੀਤਾ ਗਿਆ। ਇਸ ਸਮਾਗਮ 'ਤੇ ਗਿਆਨੀ ਹਰਮਿੱਤਰ ਸਿੰਘ ਵੱਲੋਂ ਬਾਬਾ ਜੀ ਦੇ ਜੀਵਨ 'ਤੇ ਚਾਨਣਾ ਪਾਇਆ ਗਿਆ। ਇਸ ਤੋਂ ਬਾਅਦ ਸਿੱਖ ਕੌਮ ਦੀਆਂ ਹੋਈਆਂ ਜੰਗਾਂ ਵਿਚ ਬਾਬਾ ਜੱਸਾ ਸਿੰਘ ਆਹਲੂਵਾਲੀਆਂ ਵੱਲੋਂ ਬਹਾਦਰੀ ਨਾਲ ਜਿੱਤਾਂ ਪ੍ਰਾਪਤ ਕਰਨ ਦੀਆਂ ਗਾਥਾਵਾਂ ਦਾ ਵਰਣਨ ਕੀਤਾ ਗਿਆ।