
ਚੰਨੀ ਨੇ ਬੇਟ ਖੇਤਰ ਦੇ ਪਿੰਡਾਂ ਨੂੰ ਵੰਡੇ ਕਰੋੜਾਂ ਰੁਪਏ ਦੇ ਚੈੱਕ
ਲੱਖਾਂ ਰੁਪਏ ਗ੍ਰਾਂਟ ਮਿਲਣ 'ਤੇ ਸਰਪੰਚ ਹੋਏ ਬਾਗ਼ੋਬਾਗ਼
ਬੇਲਾ ਬਹਿਰਮਪੁਰ ਬੇਟ, 19 ਅਕਤੂਬਰ (ਗੁਰਮੁੱਖ ਸਿੰਘ ਸਲਾਹਪੁਰੀ): ਬੇਟ ਖੇਤਰ ਦੇ ਪਿੰਡਾਂ ਵਿਚ ਪਹੁੰਚੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਕਰੋੜਾਂ ਰੁਪਏ ਚੈੱਕ ਤਕਸੀਮ ਕੀਤੇ ਜਿਸ ਨਾਲ ਸਰਪੰਚ ਬਾਗ਼ੋਬਾਗ਼ ਨਜ਼ਰ ਆਏ ਕਿਉਂਕਿ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਕਿਸੇ ਮੁੱਖ ਮੰਤਰੀ ਦੀ ਸਵੱਲੀ ਨਜ਼ਰ ਬੇਟ ਦੇ ਪਛੜੇ ਹੋਏ ਪਿੰਡਾਂ ਤੇ ਪਈ ਹੈ |
ਖੇਤਰ ਦੇ ਕਸਬਾ ਬੇਲਾ ਦੇ ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਸਲਾਹਪੁਰ ਅਤੇ ਮਹਿਤੋਤ ਵਿਖੇ ਹੋਏ ਸਮਾਗਮਾਂ ਦੌਰਾਨ ਮੁੱਖ ਮੰਤਰੀ ਚੰਨੀ ਨੇ ਬਲਾਕ ਸੰਮਤੀ ਜ਼ੋਨਾਂ ਅਧੀਨ ਆਉਂਦੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਲੱਖਾਂ ਰੁਪਏ ਦੇ ਚੈੱਕ ਤਕਸੀਮ ਕੀਤੇ ਅਤੇ ਵਾਅਦਾ ਕੀਤਾ ਕਿ ਪੈਸੇ ਦੀ ਘਾਟ ਨਹੀਂ ਆਉਣ ਦਿਤੀ ਜਾਵੇਗੀ | ਸ. ਚੰਨੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਅਪਣੇ ਹਲਕੇ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਇਕ ਵਾਰ ਹੱਥ ਪੈਣ ਦਿਉ ਪੈਸੇ ਦੀ ਘਾਟ ਨਹੀਂ ਆਉਣ ਦਿਤੀ ਜਾਵੇਗੀ | ਹੁਣ ਮੌਕਾ ਮਿਲਿਆ ਉਨ੍ਹਾਂ ਅਪਣਾ ਵਾਅਦਾ ਪੂਰਾ ਕੀਤਾ ਹੈ ਅਤੇ ਹਲਕੇ ਦੇ ਅਪਣਾ ਵਾਅਦਾ ਆਉਣ ਵਾਲੀਆਂ ਚੋਣਾਂ ਵਿਚ ਪਿੰਡਾਂ ਵਿਚ ਕਿਸੇ ਹੋਰ ਪਾਰਟੀ ਦੇ ਉਮੀਦਵਾਰ ਦਾ ਬੂਥ ਵੀ ਨਹੀਂ ਲੱਗਣ ਦੇਣਗੇ ਬਿਨਾਂ ਕਿਸੇ ਪਾਰਟੀ ਬਾਜ਼ੀ ਭੇਦ ਭਾਵ ਤੋਂ ਸਾਰੇ ਪੰਜਾਬ ਤੋਂ ਵੱਡੀ ਗਿਣਤੀ ਨਾਲ ਜਿਤਾ ਕੇ ਪੂਰਾ ਕਰਨਗੇ ਜਿਸ 'ਤੇ ਹਾਜ਼ਰੀਨ ਨੇ ਹੱਥ ਖੜੇ ਕਰ ਕੇ ਵਾਅਦਾ ਪੂਰਾ ਕਰਨ ਦਾ ਵਿਸ਼ਵਾਸ ਦਿਵਾਇਆ | ਇਸ ਮੌਕੇ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ, ਆਈ ਜੀ ਅਰੁਣ ਕੁਮਾਰਪੁਲਿਸ ਮੁਖੀ ਵੀ ਕੇ ਸੋਨੀ, ਪ੍ਰਮੁੱਖ ਸਕੱਤਰ ਮਨਕੰਵਲ ਸਿੰਘ ਚਾਹਲ,ਐਸ ਡੀ ਐਮ ਪਰਮਜੀਤ ਸਿੰਘ, ਮਾਰਕਫੈਡ ਪੰਜਾਬ ਦੇ ਡਾਇਰੈਕਟਰ ਗਿਆਨ ਸਿੰਘ ਬੇਲਾ, ਚੇਅਰਮੈਨ ਕਰਨੈਲ ਸਿੰਘ ਬਜੀਦਪੁਰ, ਪ੍ਰਧਾਨ ਸ਼ਮਸ਼ੇਰ ਸਿੰਘ ਭੰਗੂ ਹਾਜ਼ਰ ਸਨ |
ਬਲਾਕ ਕਾਂਗਰਸ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮਹਿਤੋਤ, ਚੇਅਰਪਰਸਨ ਬਿਮਲ ਕੌਰ, ਜਿਲ੍ਹਾ ਪ੍ਰੀਸ਼ਦ ਮੈਂਬਰ ਬਾਵਾ ਦੁਲਚੀ ਮਾਜਰਾ ਆਦਿ ਹਾਜ਼ਰ ਸਨ |
ਫੋਟੋ ਰੋਪੜ-19-09 ਤੋਂ ਪ੍ਰਾਪਤ ਕਰੋ ਜੀ |
ਕੈਪਸ਼ਨ :- ਸਰਪੰਚ ਅਮਰਜੀਤ ਕੌਰ ਬਜੀਦਪੁਰ ਤੇ ਚੈਅਰਮੈਨ ਕਰਨੈਲ ਸਿੰਘ ਨੂੰ 54 ਲੱਖ ਦਾ ਚੈੱਕ ਸੌਂਪਿਆ |