ਚੱਲਦੇ ਪ੍ਰੋਗਰਾਮ 'ਚ ਸਵਾਲ ਪੁੱਛਣ 'ਤੇ ਭੜਕੇ ਕਾਂਗਰਸੀ ਵਿਧਾਇਕ, ਲੜਕੇ ਨੂੰ ਮਾਰਿਆ ਥੱਪੜ
Published : Oct 20, 2021, 11:44 am IST
Updated : Oct 20, 2021, 11:48 am IST
SHARE ARTICLE
MLA Joginder Pal druring program
MLA Joginder Pal druring program

ਉਥੇ ਮੌਜੂਦ ਪੁਲਿਸ ਮੁਲਾਜ਼ਮਾਂ ਨਾਲ ਰਲ ਕੇ ਉਸ ਲੜਕੇ ਦੀ ਕੁੱਟਮਾਰ ਵੀ ਕੀਤੀ ਗਈ ਜਿਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ।

ਪਠਾਨਕੋਟ (ਗੁਰਪ੍ਰੀਤ ਸਿੰਘ) :  ਹਲਕਾ ਭੋਆ ਦੇ ਕਾਂਗਰਸੀ ਵਿਧਾਇਕ ਜੋਗਿੰਦਰ ਪਾਲ ਕਿਸੇ ਨਾ ਕਿਸੇ ਗੱਲ ਤੋਂ ਹਮੇਸ਼ਾਂ ਸੁਰਖ਼ੀਆਂ ਵਿਚ ਰਹਿੰਦੇ ਹਨ। ਇਸੇ ਤਰ੍ਹਾਂ ਹੀ ਤਾਜ਼ਾ ਜਾਣਕਾਰੀ ਅਨੁਸਾਰ ਹੁਣ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪਠਾਨਕੋਟ ਫੇਰੀ ਕੈਂਸਲ ਹੋਣ ਦੇ ਚਲਦੇ ਹਲਕਾ ਭੋਆ ਦੇ ਐਮ ਐਲ ਏ ਜੋਗਿੰਦਰ ਪਾਲ ਦਾ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ।

mla joginder palmla joginder pal

ਦੱਸ ਦਈਏ ਕਿ ਇਕ ਵਾਰ ਫਿਰ ਤੋਂ ਆਪਣੇ ਕਰਵਾਏ ਕੰਮਾਂ ਦੇ ਚਲਦੇ ਵਿਧਾਇਕ ਜੋਗਿੰਦਰ ਪਾਲ ਲੋਕਾਂ ਨੂੰ ਇਕ ਪ੍ਰੋਗਰਾਮ ਦੇ ਵਿਚ ਸੰਬੋਧਨ ਕਰ ਰਹੇ ਸਨ ਤਾਂ ਇਕ ਲੜਕੇ ਵਲੋਂ ਕੀਤੇ ਇੱਕ ਸਵਾਲ 'ਤੇ ਵਿਧਾਇਕ ਗੁੱਸੇ ਵਿੱਚ ਅੱਗ ਬਬੂਲਾ ਹੋ ਗਿਆ ਅਤੇ ਉਸ ਨੇ ਲੜਕੇ ਦੇ ਥੱਪੜ ਮਾਰ ਦਿੱਤਾ।ਇਨ੍ਹਾਂ ਹੀ ਨਹੀਂ ਉਥੇ ਮੌਜੂਦ ਪੁਲਿਸ ਮੁਲਾਜ਼ਮਾਂ ਨਾਲ ਰਲ ਕੇ ਉਸ ਲੜਕੇ ਦੀ ਕੁੱਟਮਾਰ ਵੀ ਕੀਤੀ ਗਈ ਜਿਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ।

mla joginder palmla joginder pal

ਤੁਹਾਨੂੰ ਦੱਸ ਦਈਏ ਕਿ ਚਲਦੇ ਪ੍ਰੋਗਰਾਮ ਵਿਚ ਜਦੋਂ ਵਿਧਾਇਕ ਆਪਣੇ ਕੀਤੇ ਹੋਏ ਕੰਮ ਗਿਣਵਾ ਰਹੇ ਸਨ ਤਾਂ ਇਸ ਲੜਕੇ ਨੇ ਪੁੱਛਿਆ ਕਿ ਤੁਸੀਂ ਕੀਤਾ ਕੀ ਹੈ ? ਸ਼ਾਇਦ ਜਿਸ ਲਹਿਜ਼ੇ ਵਿਚ ਕਾਂਗਰਸੀ ਵਿਧਾਇਕ ਤੋਂ ਇਹ ਸਵਾਲ ਕੀਤਾ ਗਿਆ ਇਸ 'ਤੇ ਨਰਾਜ਼ ਹੋਏ ਵਿਧਾਇਕ ਵਲੋਂ ਉਸ ਨੂੰ ਚਲਦੇ ਪ੍ਰੋਗਰਾਮ ਵਿਚ ਥੱਪੜ ਮਾਰਿਆ ਗਿਆ ਜਿਸ ਨੂੰ ਲੈ ਕੇ ਵਿਧਾਇਕ ਜੋਗਿੰਦਰ ਪਾਲ ਫਿਰ ਤੋਂ ਚਰਚਾ ਵਿਚ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM
Advertisement