ਸਿੰਘੂ ਬਾਰਡਰ ਦੀਆਂ ਘਟਨਾਵਾਂ ਪਿੱਛੇ ਖ਼ੁਫ਼ੀਆ ਏਜੰਸੀਆਂ ਦਾ ਹੱਥ ਹੋਣ ਦਾ ਸ਼ੱਕ : ਜਾਖੜ
Published : Oct 20, 2021, 7:22 am IST
Updated : Oct 20, 2021, 7:22 am IST
SHARE ARTICLE
image
image

ਸਿੰਘੂ ਬਾਰਡਰ ਦੀਆਂ ਘਟਨਾਵਾਂ ਪਿੱਛੇ ਖ਼ੁਫ਼ੀਆ ਏਜੰਸੀਆਂ ਦਾ ਹੱਥ ਹੋਣ ਦਾ ਸ਼ੱਕ : ਜਾਖੜ

ਚੰਡੀਗੜ੍ਹ, 19 ਅਕਤੂਬਰ (ਦਿਲਮੋਹਨ ਸਿੰਘ) : ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਸਿੰਘੂ ਬਾਰਡਰ ਤੇ ਇਕ ਵਿਅਕਤੀ ਦੀ ਹੋਈ ਹਤਿਆ ਦੇ ਮਾਮਲੇ ਵਿਚ ਕੇਂਦਰ ਦੀਆਂ ਖ਼ੁਫ਼ੀਆਂ ਏਜੰਸੀਆਂ ਦਾ ਹੱਥ ਹੋਣ ਦਾ ਸ਼ੱਕ ਪ੍ਰਗਟ ਕਰਦਿਆਂ ਕਿਹਾ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਦੇ ਅੰਦੋਲਨ ਨੂੰ  ਇਕ ਧਰਮ ਵਿਸ਼ੇਸ਼ ਦਾ ਅੰਦੋਲਨ ਸਿੱਧ ਕਰਨ ਅਤੇ ਸਿੱਖਾਂ ਅਤੇ ਨਿਹੰਗ ਜਥੇਬੰਦੀਆਂ ਵਿਚ ਪਾੜਾ ਪਾਉਣ ਦੀ ਸਾਜ਼ਸ਼ ਕਰ ਰਹੀ ਹੈ | ਅੱਜ ਇਥੋਂ ਜਾਰੀ ਬਿਆਨ ਵਿਚ ਜਾਖੜ ਨੇ ਕਿਹਾ ਕਿ ਪਿਛਲੇ ਦਿਨੀਂ ਕੇਂਦਰੀ ਖੇਤੀ ਮੰਤਰੀ ਨਾਲ ਹੋਈਆਂ ਬੈਠਕਾਂ ਦੀਆਂ ਜਨਤਕ ਹੋਈਆਂ ਤਸਵੀਰਾਂ ਵਿਚ ਇਕ ਸਾਬਕਾ ਪੁਲਿਸ ਕੈਟ ਪਿੰਕੀ ਦੀ ਹਾਜ਼ਰੀ ਅਤੇ ਪਿਛਲੇ ਦਿਨਾਂ ਦੌਰਾਨ ਇਕ ਤੋਂ ਬਾਅਦ ਇਕ ਸਿਲਸਿਲੇਵਾਰ ਵਾਪਰੀਆਂ ਘਟਨਾਵਾਂ ਸਿੱਧ ਕਰਦੀਆਂ ਹਨ ਕਿ ਕੇਂਦਰ ਸਰਕਾਰ ਪੰਜਾਬ ਦੇ ਅਮਨ ਭਾਈਚਾਰੇ ਨੂੰ  ਭੰਗ ਕਰਨ ਲਈ ਸਾਜ਼ਸ਼ਾਂ ਵਿਚ ਸ਼ਾਮਲ ਹੈ | ਉਨ੍ਹਾਂ ਨੇ ਮੋਦੀ ਸਰਕਾਰ ਨੂੰ  ਵਰਜਿਆ ਕਿ ਉਹ ਬਾਰੂਦ ਦੇ ਢੇਰ ਨਾਲ ਖੇਡਣਾ ਬੰਦ ਕਰੇ  | ਜਾਖੜ ਨੇ ਕਿਹਾ ਕਿ ਕੇਂਦਰ ਦੀਆਂ ਏਜੰਸੀਆਂ ਦੀ ਸ਼ੁਰੂ ਤੋਂ ਹੀ ਕੋਸ਼ਿਸ਼ ਰਹੀ ਹੈ ਕਿ ਕਿਸਾਨਾਂ ਦੇ ਧਰਮ ਨਿਰਪੱਖ ਸੰਘਰਸ਼ ਨੂੰ  ਸਿੱਖਾਂ ਦਾ ਸੰਘਰਸ਼ ਐਲਾਨਿਆ ਜਾਵੇ ਅਤੇ ਇਸੇ ਲਈ ਅੰਦੋਲਨ ਕਰ ਰਹੇ ਕਿਸਾਨਾਂ ਨੂੰ  ਖ਼ਾਲਿਸਤਾਨੀ ਕਿਹਾ ਗਿਆ | ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਦੀ ਬੈਠਕ ਵਿਚ ਪੁਲਿਸ ਕੈਟ ਦਾ ਹੋਣਾ ਕੇਂਦਰ ਸਰਕਾਰ ਦੀ ਮਨਸਾ 'ਤੇ ਸਵਾਲ ਖੜੇ ਕਰਦਾ ਹੈ | ਉਨ੍ਹਾਂ ਕਿਹਾ ਕਿ ਨਿਹੰਗ ਜਥੇਬੰਦੀਆਂ ਗੁਰੂ ਕੀ ਲਾਡਲੀ ਫ਼ੌਜ ਹਨ ਪਰ ਸਿੰਘੂ ਬਾਰਡਰ ਦੀ ਘਟਨਾ ਕਿੰਨ੍ਹਾਂ ਨੇ ਕਿਸ ਨੂੰ  ਪ੍ਰੇਰਕੇ ਕਰਵਾਈ ਜਾਂ ਕਿੰਨਾਂ ਹਾਲਾਤ ਵਿਚ ਵਾਪਰੀ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਇਸ ਹਤਿਆ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਹ ਘੱਟ ਹੋਵੇਗੀ ਪਰ ਇਸ ਸਾਰੇ ਵਰਤਾਰੇ ਵਿਚ ਏਜੰਸੀਆਂ ਸਿੱਖਾਂ, ਨਿੰਹਗਾਂ, ਕਿਸਾਨਾਂ ਅਤੇ ਐਸਸੀ ਭਾਈਚਾਰਿਆਂ ਦੇ ਅੰਦਰ ਵੀ ਪਾੜੇ ਪਾਉਣ ਦੀ ਫਿਰਾਕ ਵਿਚ ਹਨ ਜਿਸ ਤੋਂ ਸੱਭ ਨੂੰ  ਸੁਚੇਤ ਰਹਿਣ ਦੀ ਜ਼ਰੂਰਤ ਹੈ |
 

SHARE ARTICLE

ਏਜੰਸੀ

Advertisement

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM
Advertisement