ਕਿਸਾਨ ਦੀ ਧੀ ਮਨਜੋਤ ਕੌਰ ਬਣੇਗੀ ਜੱਜ, ਹਰਿਆਣਾ ਜੁਡੀਸ਼ੀਅਲ ਸਰਵਿਸਿਜ਼ 'ਚ ਹਾਸਲ ਕੀਤਾ 38ਵਾਂ ਰੈਂਕ
Published : Oct 20, 2022, 6:55 am IST
Updated : Oct 20, 2022, 6:55 am IST
SHARE ARTICLE
image
image

ਕਿਸਾਨ ਦੀ ਧੀ ਮਨਜੋਤ ਕੌਰ ਬਣੇਗੀ ਜੱਜ, ਹਰਿਆਣਾ ਜੁਡੀਸ਼ੀਅਲ ਸਰਵਿਸਿਜ਼ 'ਚ ਹਾਸਲ ਕੀਤਾ 38ਵਾਂ ਰੈਂਕ


ਦਸੂਹਾ ਦੇ ਪਿੰਡ ਖੋਖਰ ਦੀ ਰਹਿਣ ਵਾਲੀ ਹੈ ਮਨਜੋਤ ਕੌਰ

 

ਹੁਸ਼ਿਆਰਪੁਰ, 19 ਅਕਤੂਬਰ (ਪੱਤਰ ਪ੍ਰੇਰਕ): ਦਸੂਹਾ ਤੋਂ 4 ਕਿਲੋਮੀਟਰ ਦੂਰ ਪਿੰਡ ਖੋਖਰ ਦੇ ਕਿਸਾਨ ਰਸਪਾਲ ਸਿੰਘ ਦੀ ਧੀ ਨੇ ਸਿਰਫ਼ ਅਪਣੇ ਮਾਤਾ ਪਿਤਾ ਦਾ ਹੀ ਨਹੀਂ ਸਗੋਂ ਪੂਰੇ ਇਲਾਕੇ ਦਾ ਹੀ ਨਾਮ ਰੌਸ਼ਨ ਕੀਤਾ ਹੈ | ਰਸ਼ਪਾਲ ਸਿੰਘ ਅਤੇ ਜਸਵੀਰ ਕੌਰ ਦੀ ਵੱਡੀ ਧੀ ਮਨਜੋਤ ਕੌਰ ਜਨਰਲ ਕੈਟਾਗਰੀ ਵਿਚੋਂ 38ਵਾਂ ਰੈਂਕ ਹਾਸਲ ਕਰ ਕੇ ਹਰਿਆਣਾ ਜੁਡੀਸ਼ੀਅਲ ਸਰਵਿਸਿਜ਼ ਦੀ ਜੱਜ ਬਣ ਗਈ ਹੈ | ਇਸ ਬਾਰੇ ਪਤਾ ਲਗਦਿਆਂ ਹੀ ਪ੍ਰਵਾਰ ਦੇ ਘਰ ਵਧਾਈਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ | ਹਰਿਆਣਾ ਨਿਆਇਕ ਸੇਵਾਵਾਂ ਪੂਰੀ ਕਰਨ ਤੋਂ ਬਾਅਦ ਜੱਜ ਬਣਨ ਜਾ ਰਹੀ ਮਨਜੋਤ ਕੌਰ ਨੇ ਕਿਹਾ ਕਿ ਉਸ ਨੂੰ  ਅਪਣੇ ਸੁਪਨੇ ਪੂਰੇ ਕਰਨ ਲਈ ਅਪਣੀ ਯੋਗਤਾ ਅਤੇ ਮਿਹਨਤ ਅਤੇ ਸਮਰਪਣ 'ਤੇ ਪੂਰਾ ਭਰੋਸਾ ਹੈ | ਪ੍ਰਵਾਰ ਦਾ ਵੀ ਪੂਰਾ ਸਹਿਯੋਗ ਮਿਲਿਆ |
ਉਨ੍ਹਾਂ ਕਿਹਾ ਕਿ ਲੋਕ ਧੀਆਂ ਨੂੰ  ਸਰਾਪ ਨਾ ਸਮਝਣ ਸਗੋਂ ਅਸੀਂ ਅਪਣੇ ਮਾਪਿਆਂ ਦਾ ਮਾਣ ਹਾਂ | ਮਨਜੋਤ ਨੇ ਦਸਿਆ ਕਿ ਘਰ ਦੀ ਹਾਲਤ ਦੇਖ ਕੇ ਮੈਂ ਬਚਪਨ ਵਿਚ ਹੀ ਫ਼ੈਸਲਾ ਕਰ ਲਿਆ ਸੀ ਕਿ ਵੱਡੀ ਹੋ ਕੇ ਜੱਜ ਬਣਾਂਗੀ | ਇਸ ਸੁਪਨੇ ਨੂੰ  ਸਾਕਾਰ ਕਰਨ ਲਈ ਮੇਰੇ ਮਾਤਾ-ਪਿਤਾ ਨੇ ਬਹੁਤ ਮੁਸ਼ਕਲਾਂ ਦਾ ਸਾਹਮਣਾ ਕੀਤਾ ਪਰ ਉਨ੍ਹਾਂ ਨੇ ਹਾਰ ਨਹੀਂ ਮੰਨੀ | ਸ਼ਾਇਦ ਮੇਰੇ ਮਾਤਾ-ਪਿਤਾ ਦੇ ਇਸ ਜਨੂੰਨ ਨੇ ਮੈਨੂੰ ਬਚਪਨ ਤੋਂ ਹੀ ਅਪਣੇ ਸੁਪਨੇ ਨੂੰ  ਸਾਕਾਰ ਕਰਨ ਦੀ ਦਿਸ਼ਾ ਵਿਚ ਪ੍ਰੇਰਿਤ ਕੀਤਾ | ਹੁਣ ਉਹ ਅਪਣੇ ਸੁਪਨੇ ਨੂੰ  ਸਾਕਾਰ ਕਰਨ ਤੋਂ ਬਾਅਦ ਬਹੁਤ ਖ਼ੁਸ਼ੀ ਮਹਿਸੂਸ ਕਰ ਰਹੀ ਹੈ ਜਿਸ ਨੂੰ  ਉਹ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦੀ |

 

SHARE ARTICLE

ਏਜੰਸੀ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement