
ਪਿਓ ਨੇ ਆਪਣੀ 2 ਕਿੱਲੇ ਜ਼ਮੀਨ ਪਤਨੀ ਦੇ ਨਾਂ ਕਰ ਦਿੱਤੀ, ਜਿਸ ਤੋਂ ਨਾਰਾਜ਼ ਹੋ ਕੇ ਮੁੰਡੇ ਨੇ ਕੀਤਾ ਇਹ ਕਾਰਾ
ਨਾਭਾ: ਕਲਯੁੱਗੀ ਪੁੱਤ ਨੇ ਆਪਣੀ ਮਾਂ ਨੂੰ ਮਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁੱਤ ਨੇ ਜ਼ਮੀਨ ਦੇ ਛੋਟੇ ਜਿਹੇ ਟੁੱਕੜੇ ਲਈ ਆਪਣੀ ਹੀ ਮਾਂ ਨੂੰ ਮਾਰ ਕੇ ਘਰ ’ਚ ਦੱਬ ਦਿੱਤਾ। ਇਹ ਮਾਮਲਾ ਪਿੰਡ ਫੈਜ਼ਗੜ੍ਹ ਦਾ ਹੈ, ਜਿਥੇ ਸਦਰ ਪੁਲਿਸ ਦੀ ਮੁੱਖ ਮਹਿਲਾ ਇੰਚਾਰਜ ਪ੍ਰਿਯਾਂਸ਼ੂ ਸਿੰਘ ਦੀ ਪੁਲਿਸ ਟੀਮ ਨੇ ਮਾਮਲੇ ਦੇ ਕਥਿਤ ਦੋਸ਼ੀ ਨੂੰ ਨਾਲ ਲੈ ਕੇ ਜਾਂਚ ਕੀਤੀ। ਇਸ ਦੌਰਾਨ ਕਥਿਤ ਦੋਸ਼ੀ ਨੇ ਉਸ ਥਾਂ ਤੋਂ ਆਪਣੀ ਮਾਂ ਦੀ ਲਾਸ਼ ਜ਼ਮੀਨ ਹੇਠੋਂ ਬਰਾਮਦ ਕਰਵਾਈ, ਜਿਥੇ ਉਸ ਨੇ ਉਸ ਨੂੰ ਮਾਰ ਕੇ ਦੱਬਿਆ ਹੋਇਆ ਸੀ।
ਜਾਣਕਾਰੀ ਅਨੁਸਾਰ ਪਿੰਡ ਫੈਜ਼ਗੜ੍ਹ ਦੇ ਇਕ ਵਿਅਕਤੀ ਨੇ ਦੂਜਾ ਵਿਆਹ ਕੀਤਾ ਸੀ। ਉਸ ਦੇ ਪਹਿਲੇ ਵਿਆਹ ਤੋਂ ਇਕ ਬੱਚਾ ਸੀ। ਮਰਨ ਤੋਂ ਪਹਿਲਾਂ ਪਿਓ ਨੇ ਆਪਣੀ 2 ਕਿੱਲੇ ਜ਼ਮੀਨ ਪਤਨੀ ਦੇ ਨਾਂ ਕਰ ਦਿੱਤੀ, ਜਿਸ ਤੋਂ ਨਾਰਾਜ਼ ਹੋ ਕੇ ਮੁੰਡੇ ਨੇ ਆਪਣੀ ਹੀ ਮਾਂ ਨੂੰ ਮਾਰ ਕੇ ਘਰ ’ਚ ਦੱਬ ਦਿੱਤਾ। ਕੁਝ ਦਿਨਾਂ ਬਾਅਦ ਇਹ ਕਥਿਤ ਦੋਸ਼ੀ ਆਪ ਹੀ ਆਪਣੀ ਮਾਂ ਦੇ ਕਤਲ ਬਾਰੇ ਦੱਸਣ ਲੱਗਾ।
ਨਾਭਾ ਸਦਰ ਥਾਣਾ ਦੀ ਮਹਿਲਾ ਇੰਚਾਰਜ ਪ੍ਰਿਯਾਂਸ਼ੂ ਸਿੰਘ ਦੀ ਅਗਵਾਈ ’ਚ ਪੁਲਿਸ ਪਾਰਟੀ ਨੇ ਮਾਮਲੇ ਦੀ ਪੜਤਾਲ ਕੀਤੀ। ਜਿਸ ਤੋਂ ਬਾਅਦ ਪੁਲਿਸ ਨੇ ਔਰਤ ਦੀ ਲਾਸ਼ ਜ਼ਮੀਨ ਥੱਲਿਓਂ ਬਰਾਮਦ ਕਰ ਮੁਲਜ਼ਮ ਨੂੰ ਕਾਬੂ ਕਰ ਲਿਆ।