ਟਰਾਲੇ ਨੂੰ ਬੈਕ ਲਗਵਾ ਰਿਹਾ ਸੀ ਵਿਅਕਤੀ
ਮੰਡੀ ਗੋਬਿੰਦਗੜ੍ਹ: ਮੰਡੀ ਗੋਬਿੰਦਗੜ੍ਹ ਦੇ ਭੰਡਾਲਾ ਰੋਡ 'ਤੇ ਹਾਈਵੋਲਟੇਜ ਤਾਰਾਂ ਦੇ ਸੰਪਰਕ ਵਿਚ ਆਉਣ ਨਾਲ ਲੁਧਿਆਣਾ ਦੇ ਇਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਟਰਾਲੇ ਦੇ ਕੰਡਕਟਰ ਵਜੋਂ ਕੰਮ ਕਰਦਾ ਸੀ। ਮੰਡੀ ਗੋਬਿੰਦਗੜ੍ਹ 'ਚ ਉਹ ਇਕ ਫੈਕਟਰੀ 'ਚ ਸਕਰੈਪ ਉਤਾਰ ਕੇ ਵਾਪਸ ਲੁਧਿਆਣਾ ਆ ਰਿਹਾ ਸੀ ਤਾਂ ਰਸਤੇ 'ਚ ਹਾਈ ਵੋਲਟੇਜ ਤਾਰਾਂ ਹੋਣ ਕਾਰਨ ਉਹ ਟਰਾਲੇ ਦੇ ਉੱਪਰ ਖੜ੍ਹਾ ਹੋ ਕੇ ਬੈਕ ਲਗਵਾ ਰਿਹਾ ਸੀ।
ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ ਕਾਰ ਤੇ ਮੋਟਰਸਾਈਕਲ ਦੀ ਹੋਈ ਟੱਕਰ 'ਚ ਨੌਜਵਾਨ ਦੀ ਹੋਈ ਮੌਤ
ਇਸੇ ਦੌਰਾਨ ਅਚਾਨਕ ਇੱਕ ਹਾਈਵੋਲਟੇਜ ਤਾਰ ਉਸ ਦੇ ਸਿਰ ਨੂੰ ਛੂਹ ਗਈ। ਮੌਕੇ 'ਤੇ ਧਮਾਕਾ ਹੋਣ ਤੋਂ ਬਾਅਦ ਉਹ ਕਈ ਫੁੱਟ ਦੂਰ ਜਾ ਡਿੱਗਿਆ। ਮ੍ਰਿਤਕ ਦਾ ਨਾਂ ਗੁਰਸਾਧ ਸਿੰਘ ਹੈ। ਟਰਾਲੇ ਨੂੰ ਕੁਲਦੀਪ ਸਿੰਘ ਨਾਂ ਦਾ ਡਰਾਈਵਰ ਚਲਾ ਰਿਹਾ ਸੀ। ਫਿਲਹਾਲ ਗੁਰਸਾਧ ਦੀ ਲਾਸ਼ ਨੂੰ ਮੰਡੀ ਗੋਬਿੰਦਗੜ੍ਹ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ: ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੇ ਦਰਸ਼ਨਾਂ ਲਈ ਜਾ ਰਹੀ ਕਾਰ ਹੋਈ ਹਾਦਸਾਗ੍ਰਸਤ, 1 ਵਿਅਕਤੀ ਦੀ ਹੋਈ ਮੌਤ