
ਰੀਪਰ 'ਚ ਆਉਣ ਨਾਲ ਸਰੀਰ ਦੇ ਹੋਏ ਕਈ ਹਿੱਸੇ
ਕਪੂਰਥਲਾ: ਕਪੂਰਥਲਾ ਦੇ ਨਾਲ ਭੁਲੱਥ ਦੇ ਨਾਲ ਲੱਗਦੇ ਪਿੰਡ ਖੱਸਣ ਤੋਂ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇਥੇ ਖ਼ੇਤ ’ਚ ਟ੍ਰੈਕਟਰ ਚਲਾਉਂਦੇ ਸਮੇਂ ਨੌਜਵਾਨ ਦੀ ਰੀਪਰ 'ਚ ਆਉਣ ਕਾਰਨ ਦਰਦਨਾਕ ਮੌਤ ਹੋ ਗਈ।ਮ੍ਰਿਤਕ ਦੀ ਪਹਿਚਾਣ ਮਨਪ੍ਰੀਤ ਸਿੰਘ ਵਜੋਂ ਹੋਈ ਹੈ।
ਇਹ ਵੀ ਪੜ੍ਹੋ: ਝੱਜਰ 'ਚ 7 ਭੈਣਾਂ ਦੇ ਇਕਲੌਤੇ ਭਰਾ ਦੀ ਸੜਕ ਹਾਦਸੇ 'ਚ ਹੋਈ ਮੌਤ, ਚਾਚਾ ਗੰਭੀਰ ਜ਼ਖ਼ਮੀ
ਮ੍ਰਿਤਕ ਦੇ ਭਰਾ ਜਸਵੀਰ ਸਿੰਘ ਨੇ ਦਸਿਆ ਕਿ ਜਿਸ ਸਮੇਂ ਇਹ ਘਟਨਾ ਵਾਪਰੀ ਉਦੋਂ ਮਨਪ੍ਰੀਤ ਸਿੰਘ ਆਪਣੇ ਖ਼ੇਤ 'ਚ ਕੰਮ ਕਰ ਰਿਹਾ ਸੀ। ਜਦੋਂ ਉਨ੍ਹਾਂ ਨੂੰ ਘਟਨਾ ਬਾਰੇ ਪਤਾ ਲੱਗਾ ਤਾਂ ਪਰਿਵਾਰਕ ਮੈਂਬਰਾਂ ਵਲੋਂ ਜਾ ਕੇ ਦੇਖਿਆ ਗਿਆ ਤਾਂ ਰੀਪਰ ’ਚ ਆਉਣ ਕਰਕੇ ਮਨਪ੍ਰੀਤ ਦੇ ਸਰੀਰ ਦੇ ਰੀਪਰ 'ਚ ਆਉਣ ਕਾਰਨ ਕਾਫ਼ੀ ਹਿੱਸੇ ਹੋ ਚੁੱਕੇ ਸਨ।
ਇਹ ਵੀ ਪੜ੍ਹੋ: ਲੁਧਿਆਣਾ 'ਚ ਤੇਜ਼ ਰਫ਼ਤਾਰ ਟਰੱਕ ਨੇ ਸਕੂਟੀ ਸਵਾਰ ਨੂੰ ਕੁਚਲਿਆ, ਮੌਤ
ਇਸ ਘਟਨਾ ਦਾ ਪਤਾ ਲੱਗਣ ’ਤੇ ਪਿੰਡ ਵਿਚ ਸਨਸਨੀ ਫ਼ੈਲ ਗਈ ਤਾਂ ਲੋਕਾਂ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਭੁਲੱਥ ਪੁਲਿਸ ਪ੍ਰਸ਼ਾਸਨ ਨੂੰ ਇਸ ਦੁਰਘਟਨਾ ਦਾ ਪਤਾ ਲੱਗਣ ’ਤੇ ਡੀ. ਐਸ. ਪੀ. ਭੁਲੱਥ ਭਾਰਤ ਭੂਸ਼ਨ ਸੈਣੀ ਤੇ ਐਸ. ਐਚ. ਓ. ਭੁਲੱਥ ਹਰਜਿੰਦਰ ਸਿੰਘ ਮੌਕੇ ’ਤੇ ਪਹੁੰਚੇ ਤੇ ਸਥਿਤੀ ਦਾ ਜਾਇਜ਼ਾ ਲਿਆ। ਮ੍ਰਿਤਕ ਦੀ ਲਾਸ਼ ਪੋਸਟ ਮਾਰਟਮ ਲਈ ਕਪੂਰਥਲਾ ਵਿਖੇ ਭੇਜ ਦਿੱਤੀ ਗਈ ਹੈ।