ਅੰਮ੍ਰਿਤਸਰ 'ਚ ਲਗੇਗੀ ਗੋਲਾ ਬਾਰੂਦ ਦੀ ਫੈਕਟਰੀ, ਕੇਂਦਰ ਸਰਕਾਰ ਨੇ ਦਿੱਤੀ ਮਨਜ਼ੂਰੀ
Published : Oct 20, 2024, 9:19 pm IST
Updated : Oct 20, 2024, 9:19 pm IST
SHARE ARTICLE
An ammunition factory will be set up in Amritsar, the central government has given its approval
An ammunition factory will be set up in Amritsar, the central government has given its approval

ਅੰਮ੍ਰਿਤਸਰ ਫੈਕਟਰੀ ਤੋਂ ਬਣੇ ਹਥਿਆਰਾਂ ਵਿਦੇਸ਼ਾਂ ਵਿੱਚ ਸਪਲਾਈ ਕੀਤੇ ਜਾਣਗੇ।

ਅੰਮ੍ਰਿਤਸਰ:  ਝਾਂਸੀ ਤੋਂ ਬਾਅਦ ਅੰਮ੍ਰਿਤਸਰ 'ਚ ਅਸਲਾ ਫੈਕਟਰੀ ਲਗਾਉਣ ਦੀ ਕੇਂਦਰ ਸਰਕਾਰ ਨੇ ਮਨਜੂਰੀ ਦੇ ਦਿੱਤੀ ਹੈ। ਕੇਂਦਰ ਸਰਕਾਰ ਦਾ ਕਹਿਣਾ ਹੈਕਿ ਅੰਮ੍ਰਿਤਸਰ ਫੈਕਟਰੀ ਤੋਂ ਬਣੇ ਹਥਿਆਰਾਂ ਵਿਦੇਸ਼ਾਂ ਵਿੱਚ ਸਪਲਾਈ ਕੀਤੇ ਜਾਣਗੇ।  ਇਸ ਨਾਲ ਅੰਮ੍ਰਿਤਸਰ 'ਚ ਕਰੀਬ ਇਕ ਹਜ਼ਾਰ ਲੋਕਾਂ ਨੂੰ ਸਿੱਧੇ ਤੌਰ 'ਤੇ ਰੁਜ਼ਗਾਰ ਦੇ ਮੌਕੇ ਵੀ ਮਿਲਣਗੇ। ਇਹ ਪ੍ਰਗਟਾਵਾ ਰੱਖਿਆ ਖੇਤਰ 'ਚ ਗੋਲਾ ਬਾਰੂਦ ਸਪਲਾਈ ਕਰਨ ਵਾਲੇ ਨੌਜਵਾਨ ਉਦਮੀ ਤੇ ਵਿਜਯਨ ਤ੍ਰਿਸ਼ੂਲ ਡਿਫੈਂਸ ਸਲਿਊਸ਼ਨਜ਼ ਪ੍ਰਾਈਵੇਟ ਲਿਮ: ਦੇ ਸੰਸਥਾਪਕ  ਸਾਹਿਲ ਲੂਥਰਾ ਨੇ ਕੀਤਾ।

ਉਨ੍ਹਾਂ ਕਿਹਾ ਕਿ ਇਸ ਕਦਮ `ਚ ਯੂ.ਪੀ. ਦੇ ਡਿਫੈਂਸ ਕੋਰੀਡੋਰ ਝਾਂਸੀ 'ਚ ਨਿਰਮਾਣ ਯੂਨਿਟ ਸਥਾਪਿਤ ਕੀਤਾ ਅਤੇ ਅਗਲੀ ਕੜੀ ਵਜੋਂ ਅੰਮ੍ਰਿਤਸਰ ਨੂੰ ਚੁਣਿਆ ਹੈ ਜਿਸ ਲਈ ਸੂਬਾ ਸਰਕਾਰ ਦੇ ਮੁਖ ਮੰਤਰੀ ਤੇ ਹੋਰਾਂ ਨਾਲ ਜਲਦ ਹੀ ਉੱਚ ਪੱਧਰੀ ਮੀਟਿੰਗ ਹੋ ਰਹੀ ਹੈ। ਇਸ ਮੌਕੇ ਡਾਇਰੈਕਟਰ ਦਿਨੇਸ਼ ਪਾਰਿਖ, ਸਚਿਨ ਤੇ ਸੂਬਾ ਇੰਚਾਰਜ਼ ਜਸਵੰਤ ਸਿੰਘ ਨੇ ਦੱਸਿਆ ਕਿ ਫੈਕਟਰੀ ਲੱਗਣ ਨਾਲ ਕੇਂਦਰ ਦਾ ਇਕ ਡਰੀਮ ਪ੍ਰੋਜੈਕਟ ਸ਼ੁਰੂ ਹੋ ਰਿਹਾ ਹੈ ਅਤੇ ਨਿੱਜੀ ਖੇਤਰ ਦੀਆਂ ਹੋਰ ਫੈਕਟਰੀ ਵੀ ਜਲਦ ਹੀ ਇਥੇ ਲੱਗ ਰਹੀਆਂ ਹਨ ਅਤੇ ਅਸਲਾ ਫੈਕਟਰੀ ਇਕ ਸ਼ੁਰੂਆਤ ਹੈ ਜਿਸ ਲਈ ਕੇਂਦਰ ਵਲੋਂ ਮਨਜ਼ੂਰੀ ਮਿਲਣਾ ਇਕ ਸ਼ੁਭ ਮਹੂਰਤ ਹੈ। ਇਸ ਨਾਲ ਆਸ-ਪਾਸ ਦੇ ਲੋਕਾਂ 'ਚ ਰੋਜ਼ਗਾਰ ਦੇ ਵਸੀਲੈ ਪੈਦਾ ਹੋਣਗੇ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement