
Hoshiarpur Accident News: ਹਾਦਸੇ ਵਿਚ ਵਾਹਨਾਂ ਦੇ ਵੀ ਉੱਡੇ ਪਰਖੱਚੇ
Hoshiarpur Accident News: ਹੁਸ਼ਿਆਰਪੁਰ ਦੇ ਮਾਹਿਲਪੁਰ ਵਿਚ ਦਰਦਨਾਕ ਹਾਦਸਾ ਵਾਪਰਿਆ ਹੈ। ਇਥੇ ਪਿੰਡ ਬਾਹੋਵਾਲ ਦੇ ਪੁੱਲ ਉੱਪਰ ਦੋ ਕੈਂਟਰਾਂ ਦੀ ਆਪਸ ਵਿਚ ਸਿੱਧੀ ਟੱਕਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਦੋਨਾਂ ਕੈਂਟਰਾਂ ਦੇ ਡਰਾਈਵਰਾਂ ਦੀ ਮੌਕੇ 'ਤੇ ਮੌਤ ਹੋ ਗਈ।
ਹਾਦਸੇ ਵਿਚ ਦੋਵੇਂ ਟੈਂਕਰਾਂ ਦੇ ਪਰਖੱਚੇ ਉੱਡ ਗਏ। ਦੋਨਾਂ ਕੈਂਟਰਾਂ ਦੇ ਡਰਾਈਵਰਾਂ ਦੀਆਂ ਲਾਸ਼ਾ ਨੂੰ ਜੇ.ਸੀ.ਬੀ. ਰਾਹੀ ਕੈਟਰਾਂ ਦੇ ਕੈਬਿਨ ’ਚੋ ਬਾਹਰ ਕੱਢਿਆ ਗਿਆ। ਥਾਣਾ ਚੱਬੇਵਾਲ ਦੇ ਪੁਲਿਸ ਨੇ ਮੌਕੇ ’ਤੇ ਪਹੁੰਚ ਲਾਸ਼ਾ ਨੂੰ ਕਬਜੇ ’ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।