ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਦੇ ਮੁਆਵਜੇ ਬਾਰੇ ਆਈ ਮਾੜੀ ਖ਼ਬਰ !
Published : Nov 20, 2019, 10:50 am IST
Updated : Nov 20, 2019, 10:50 am IST
SHARE ARTICLE
Do not burn straw
Do not burn straw

ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਮੁਅਵਜ਼ਾ ਦੇਣ ਬਾਰੇ ਨਿਯਮ ਪੰਜਾਬ ਸਰਕਾਰ ਨੇ ਫਿਰ ਬਦਲ ਦਿੱਤੇ ਹਨ।

ਨਵੀਂ ਦਿੱਲੀ : ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਮੁਅਵਜ਼ਾ ਦੇਣ ਬਾਰੇ ਨਿਯਮ ਪੰਜਾਬ ਸਰਕਾਰ ਨੇ ਫਿਰ ਬਦਲ ਦਿੱਤੇ ਹਨ। ਹੁਣ ਦੋ ਥਾਂ ਨਹੀਂ ਸਗੋਂ ਤਿੰਨ ਥਾਂ ਵੈਰੀਫੀਕੇਸ਼ਨ ਤੋਂ ਬਾਅਦ ਕਿਸਾਨਾਂ ਨੂੰ ਭੁਗਤਾਨ ਕੀਤਾ ਜਾਵੇਗਾ। ਦੱਸ ਦਈਏ ਕਿ ਦੋ ਦਿਨ ਪਹਿਲਾਂ ਕਈ ਥਾਂ 'ਤੇ ਸਰਪੰਚ ਦੀ ਮਿਲੀਭੁਗਤ ਨਾਲ ਉਨ੍ਹਾਂ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਗਿਆ ਜਿਨ੍ਹਾਂ ਕੋਲ ਜ਼ਮੀਨ ਹੀ ਨਹੀਂ ਸੀ। ਸਹਿਕਾਰੀ ਸਭਾਵਾਂ ਨੂੰ ਕਿਸਾਨਾਂ ਦੇ ਫਾਰਮ ਪੋਰਟਲ 'ਤੇ ਅਪਲੋਡ ਕਰਨੇ ਸੀ ਪਰ ਕੁਝ ਅਜਿਹੀਆਂ ਸ਼ਿਕਾਇਤਾਂ ਵੀ ਸਾਹਮਣੇ ਆਈਆ ਸੀ ਕਿ ਸੁਸਾਇਟੀਆਂ ਦੇ ਕੈਫੇ ਮਾਲਕਾਂ ਨੂੰ ਆਪਣੇ ਪਾਸਵਰਡ ਦੇ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਸ ਕਰਕੇ ਦੋ ਦਿਨ 'ਚ ਹੀ ਸਰਕਾਰ ਨੂੰ ਪੋਰਟਲ ਬੰਦ ਕਰਕੇ ਮੁਆਵਜ਼ਾ ਦੇਣ ਦਾ ਕੰਮ ਰੋਕਣਾ ਪਿਆ।

Do not burn strawDo not burn straw

ਹੁਣ ਦੋ ਦਿਨ ਦੀ ਮੁਸ਼ੱਕਤ ਤੋਂ ਬਾਅਦ ਇੱਕ ਵਾਰ ਫੇਰ ਸਰਕਾਰ ਨੇ ਨਿਯਮਾਂ 'ਚ ਬਦਲਾਅ ਕਰਕੇ ਪੋਰਟਲ ਨੂੰ ਖੋਲ੍ਹਣ ਦਾ ਫੈਸਲਾ ਕੀਤਾ ਹੈ। ਖੇਤੀ ਵਿਭਾਗ ਦੇ ਸੂਤਰਾਂ ਮੁਤਾਬਕ ਮੰਗਲਵਾਰ ਤੋਂ ਪੋਰਟਲ ਫੇਰ ਤੋਂ ਖੁੱਲ੍ਹ ਜਾਵੇਗਾ ਤੇ ਕਿਸਾਨ ਆਪਣੇ ਬਿਨੈ ਇਸ 'ਤੇ ਅਪਲੋਡ ਕਰ ਸਕਦੇ ਹਨ। ਕਿਸਾਨਾਂ ਦੇ ਫਾਰਮਾਂ 'ਤੇ ਹੁਣ ਸਬੰਧਤ ਪਿੰਡ ਦੇ ਸਰਪੰਚ ਤੋਂ ਇਲਾਵਾ ਪੰਚਾਇਤ ਸਕੱਤਰ ਦੇ ਵੀ ਦਸਤਖ਼ਤ ਹੋਣਗੇ ਜੋ ਸਾਰੇ ਫਾਰਮਾਂ ਨੂੰ ਸਕੱਤਰ ਕੋਆਰਪਰੇਟਿਵ ਮਹਿਕਮੇ ਕੋਲ ਆਨਲਾਈਨ ਡੇਟਾ ਅਪਲੋਡ ਲਈ ਭੇਜੇਗਾ।

Do not burn strawDo not burn straw

ਪੰਚਾਇਤ ਸਕੱਤਰਾਂ ਨੂੰ ਪਿੰਡ 'ਚ ਪਰਾਲੀ ਸਾੜਨ ਦੀ ਘਟਨਾਵਾਂ ਦਾ ਵੀ ਪੂਰਾ ਰਿਕਾਰਡ ਰੱਖਣਾ ਪਵੇਗਾ ਤਾਂ ਜੋ ਇਸ ਨੂੰ ਐਸਡੀਐਮ ਤੇ ਡੀਸੀ ਵੇਖਣਾ ਚਾਹੁਣ ਤਾਂ ਵੇਖ ਲੈਣ। ਖੇਤੀਬਾੜੀ ਸੱਕਤਰਾਂ ਦੇ ਪੱਖ ਤੋਂ ਭੇਜੇ ਗਏ ਰਿਕਾਰਡ, ਸਕੈਨ ਕੀਤੇ ਫਾਰਮ ਜਿਸ ਨੂੰ ਸਰਕਾਰੀ ਸੁਸਾਇਟੀਆਂ ਅਪਲੋਡ ਕਰਨਗੀਆਂ, ਉਨ੍ਹਾਂ ਨੂੰ ਹੁਣ ਸਬੰਧਤ ਖੇਤਰਾਂ ਦੇ ਸਹਿਕਾਰੀ ਰਜਿਸਟਰਾਰ ਵੀ ਅਪਰੂਵ ਕਰਨਗੇ। ਦੂਜੇ ਪਾਸੇ ਇਸ ਰਿਕਾਰਡ ਬਾਰੇ ਵਿਚਾਰ ਵਟਾਂਦਰੇ ਹੁਣ ਪਟਵਾਰੀਆਂ ਦੇ ਨਾਲ-ਨਾਲ ਕਾਨੂੰਨਗੋ, ਤਹਿਸੀਲਦਾਰ ਤੋਂ ਵੀ ਕਰਵਾਈ ਜਾਵੇਗੀ।

Do not burn strawDo not burn straw

ਤਹਿਸੀਲਦਾਰ ਤੋਂ ਰਿਪੋਰਟ ਆਉਣ ਮਗਰੋਂ ਬਿਨੈ ਐਸਡੀਐਮ ਦੇ ਲਾਗਇਨ 'ਚ ਸਬਮਿਟ ਕੀਤੇ ਜਾਣਗੇ।ਐਸਡੀਐਮ ਰੀਮੋਟ ਸੈਂਸਰਿੰਗ ਰਿਪੋਰਟ ਤੇ ਪੰਜਾਬ ਪ੍ਰਸਾਰਨ ਕੰਟਰੋਲ ਬੋਰਡ ਦੀ ਜਾਂਚੀ ਰਿਪੋਰਟ ਅਪਰੂਵ ਲਈ ਡੀਸੀ ਨੂੰ ਭੇਜੀ ਜੀਵੇਗੀ। ਡੀਸੀ ਮੁਆਵਜ਼ਾ ਦਵਾਉਣ ਲਈ ਉਨ੍ਹਾਂ ਕਾਰਜਾਂ ਨੂੰ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਕੋਲ ਭੇਜੇਗਾ। ਡਾਇਰੈਕਟਰ ਪਾਸ ਹੋਏ ਕੇਸਾਂ ਨੂੰ ਸਬੰਧਤ ਬੈਂਕਾਂ ਨੂੰ ਭੇਜੇਗਾ ਤਾਂ ਜੋ ਪੈਸੇ ਕਿਸਾਨਾਂ ਦੇ ਖਾਤਿਆਂ 'ਚ ਜਾ ਸਕਣ। ਜੇਕਰ ਕੋਈ ਪੇਮੈਂਟ ਨਹੀਂ ਹੁੰਦੀ ਤਾਂ ਇਹ ਵਾਪਸ ਐਸਡੀਐਮ ਕੋਲ ਚਲੀ ਜਾਵੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement