ਬੀਐੱਸਐੱਫ ਦੇ ਨੌਜਵਾਨ ਦਾ ਕਿਰਚਾਂ ਮਾਰ ਕੇ ਕੀਤਾ ਕਤਲ 
Published : Nov 20, 2020, 5:07 pm IST
Updated : Nov 20, 2020, 5:07 pm IST
SHARE ARTICLE
File Photo
File Photo

ਮ੍ਰਿਤਕ ਜਵਾਨ ਦਾ ਆਪਣੇ ਰਿਸ਼ਤੇਦਾਰਾਂ, ਜੋ ਕਿ ਰਾਂਝੇ ਦੇ ਕੋਠੇ ਥਾਣਾ ਸਦਰ ਪਠਾਨਕੋਟ ਦੇ ਰਹਿਣ ਵਾਲੇ ਹਨ, ਨਾਲ ਕਿਸੇ ਜਾਤੀ ਮਸਲੇ ਨੂੰ ਲੈ ਕੇ ਤਕਰਾਰ ਹੋਇਆ ਸੀ।

ਤਿੱਬੜ -  ਪਿੰਡ ਮਾਨ ਨਿਵਾਸੀ ਬੀ. ਐਸ. ਐਫ. ਦੇ ਜਵਾਨ ਦਾ ਉਸ ਦੇ ਨਜ਼ਦੀਕੀ ਰਿਸ਼ਤੇਦਾਰਾਂ ਵਲੋਂ ਹੀ ਦੇਰ ਰਾਤ ਕਿਰਚਾਂ ਮਾਰ ਕੇ ਕਤਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਸ਼ਰਨਜੀਤ ਸਿੰਘ (27) ਪੁੱਤਰ ਸਵ. ਜੋਗਿੰਦਰਪਾਲ ਵਾਸੀ ਮਾਨ ਥਾਣਾ ਤਿੱਬੜ, ਜੋ ਚੂੜਾ ਚਾਂਦਪੁਰ ਮਨੀਪੁਰ ਵਿਖੇ ਐਸ. ਟੀ. ਸੀ ਵਿਖੇ ਤਾਇਨਾਤ ਸੀ ਅਤੇ ਕੁਝ ਦਿਨ ਪਹਿਲਾਂ ਹੀ ਆਪਣੇ ਪਿੰਡ ਛੁੱਟੀ ਆਇਆ ਸੀ।

Sharanjeet Singh Sharanjeet Singh

ਮ੍ਰਿਤਕ ਜਵਾਨ ਦਾ ਆਪਣੇ ਰਿਸ਼ਤੇਦਾਰਾਂ, ਜੋ ਕਿ ਰਾਂਝੇ ਦੇ ਕੋਠੇ ਥਾਣਾ ਸਦਰ ਪਠਾਨਕੋਟ ਦੇ ਰਹਿਣ ਵਾਲੇ ਹਨ, ਨਾਲ ਕਿਸੇ ਜਾਤੀ ਮਸਲੇ ਨੂੰ ਲੈ ਕੇ ਤਕਰਾਰ ਹੋਇਆ ਸੀ। ਉਸੇ ਰੰਜਿਸ਼ ਤਹਿਤ ਦੋਸ਼ੀਆਂ ਨੇ ਮ੍ਰਿਤਕ ਦੇ ਪਿੰਡ ਮਾਨ ਵਿਖੇ ਉਸ ਦੇ ਘਰ ਪਹੁੰਚ ਕੇ ਦੇਰ ਰਾਤ ਝਗੜਾ ਕੀਤਾ ਅਤੇ ਕਿਰਚਾਂ ਨਾਲ ਵਾਰ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਅਤੇ ਜ਼ਖ਼ਮਾਂ ਨੂੰ ਨਾ ਸਹਾਰਦੇ ਹੋਏ ਉਸ ਨੇ ਦਮ ਤੋੜ ਦਿੱਤਾ।

ਪੁਲਿਸ ਥਾਣਾ ਮੁਖੀ ਇੰਸਪੈਕਟਰ ਕੁਲਵੰਤ ਸਿੰਘ ਮਾਨ ਨੇ ਦੱਸਿਆ ਕਿ ਦੋਸ਼ੀ ਦੀ ਪਹਿਚਾਣ ਕੁਲਦੀਪ ਸਿੰਘ ਉਰਫ਼ ਮਿੰਟੂ ਪੁੱਤਰ ਸੋਹਣ ਲਾਲ ਅਤੇ ਮਿੰਟੂ ਦਾ ਚਾਚਾ ਪ੍ਰੇਮ ਪੁੱਤਰ ਗਿਆਨ ਚੰਦ ਵਾਸੀ ਰਾਂਝੇ ਦੇ ਕੋਠੇ ਥਾਣਾ ਪਠਾਨਕੋਟ ਸਦਰ ਵਜੋਂ ਹੋਈ ਹੈ। ਦੋਸ਼ੀ ਰਾਤ ਦੇ ਹਨੇਰੇ ਦਾ ਫ਼ਾਇਦਾ ਲੈਂਦੇ ਹੋਏ ਭੱਜਣ 'ਚ ਕਾਮਯਾਬ ਹੋ ਗਏ। ਪੁਲਿਸ ਨੇ ਦੋਸ਼ੀਆਂ ਖ਼ਿਲਾਫ਼ ਮੁਕੱਦਮ ਦਰਜ ਕਰਕੇ ਅਤੇ ਮ੍ਰਿਤਕ ਦੀ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ ਹੈ।
 

SHARE ARTICLE

ਏਜੰਸੀ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement