ਬਾਰਡਰ ਖੁਲ੍ਹਣ ਤੇ ਹੀ ਮਿਲਣਗੀਆਂ ਸਸਤੇ ਭਾਅ ਸਬਜ਼ੀਆਂ ਅਤੇ ਹੋਰ ਸਮਾਨ : ਸਿੱਧੂ
Published : Nov 20, 2020, 7:16 am IST
Updated : Nov 20, 2020, 7:16 am IST
SHARE ARTICLE
image
image

ਬਾਰਡਰ ਖੁਲ੍ਹਣ ਤੇ ਹੀ ਮਿਲਣਗੀਆਂ ਸਸਤੇ ਭਾਅ ਸਬਜ਼ੀਆਂ ਅਤੇ ਹੋਰ ਸਮਾਨ : ਸਿੱਧੂ

ਅੰਮ੍ਰਿਤਸਰ, 19 ਨਵੰਬਰ ( ਸੁਖਵਿੰਦਰਜੀਤ ਸਿੰਘ ਬਹੋੜੂ) : ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਸਾਬਕਾ ਕੈਬਨਿਟ ਮੰਤਰੀ ਨੇ ਮੰਗ ਕੀਤੀ ਹੈ ਕਿ ਹਿੰਦ-ਪਾਕਿ ਬਾਰਡਰ ਖੋਲ੍ਹਿਆ ਜਾਵੇ ਤਾਂ ਜੋ ਦੋਹਾਂ ਮੁਲਕਾਂ ਨੂੰ ਸਾਜੋ ਸਮਾਨ ਸਹੀ ਤੇ ਰਿਆਇਤੀ ਦਰਾਂ ਤੇ ਮਿਲ ਸਕੇ। ਉਹ ਅੱਜ ਸਬਜ਼ੀ ਮੰਡੀ ਵੱਲਾ ਅੰਮ੍ਰਿਤਸਰ ਵਿਖੇ ਪੀੜਤ ਦੁਕਾਨਦਾਰਾਂ,ਆੜਤੀਆਂ ਮਜ਼ਦੂਰਾਂ ਨੂੰ ਮਿਲੇ ਜੋ ਗੁਰਬਤ ਦੇ ਝੰਬੇ ਬੇਸ਼ਮਾਰ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ।
ਇਸ ਮੌਕੇ ਸਿੱਧੂ ਨੂੰ ਸੈਕੜੇ ਦੀ ਗਿਣਤੀ 'ਚ ਦਸਿਆ ਕਿ ਹਿੰਦ-ਪਾਕਿ ਬਾਰਡਰ ਬੰਦ ਹੋਣ ਨਾਲ ਮਹਿੰਗਾਈ ਚਰਮ ਸੀਮਾ 'ਤੇ ਪਹੁੰਚ ਰਹੀ ਹੈ। 10 ਰੁਪਏ ਵਿਕਣ ਵਾਲਾ ਪਿਆਜ਼ 50 ਰੁਪੇ ਵਿਕ ਰਿਹਾ ਹੈ ਜੋ 75 ਰੁਪਏ ਤੋ ਹੇਠਾ ਆਇਆ ਹੈ। 55 – 60 ਰੁਪਏ ਵਾਲੀ ਦਾਲ ਅੱਜ 130 ਤੇ ਵਿਕ ਰਹੀ ਹੈ । ਸਿੱਧੂ ਨੇ ਸਪੱਸ਼ਟ ਕੀਤਾ ਕਿ ਸਬਜ਼ੀ ਮਾਰਕੀਟ ਤੇ ਕਬਜ਼ਾ ਅੰਡਾਨੀ ਤੇ ਹੋਰ ਪੂੰਜੀਪਤੀਆਂ ਦਾ ਹੈ ਸੇਬ ਵੀ ਅਡਾਨੀ, ਅੰਬਾਨੀ ਦੇ ਕਬਜ਼ੇ 'ਚ ਹੈ। ਸਿੱਧੂ ਕਿਹਾ ਕਿ ਪੁਜੀਪਤੀਆਂ ਕੋਲ ਸਟੋਰ ਹਨ। ਪਰ ਗਰੀਬ ਕਿਸਾਨਾਂ, ਆੜਤੀਆਂ ਕੋਲ ਅਜਿਹੀ ਸਹੂਲਤ ਨਹੀ ਹੈ। ਪਰ ਵੱਡੇ ਵਪਾਰੀਆਂ ਕੋਲ 6–6 ਕਿਲੋਮੀਟਰ ਦੇ ਸਟੋਰਜ ਵੀ ਹਨ।
ਉਹ ਬੇਹੱਦ ਸਸਤਾ ਫਰੂਟ ਤੇ ਸਬਜ਼ੀ ਕੌਡੀਆਂ ਦੇ ਭਾਅ ਖਰੀਦ ਤੇ ਇਨਾਂ ਦਾ ਭੰਡਾਰ ਕਰ ਲੈਦੇ ਹਨ  ਫਿਰ ਮਾਰਕੀਟ ਚ ਚੀਜ਼ਾਂ ਦੀ ਥੁੜ ਲਿਆਂ ਦੇਦੇ ਹਨ । ਜਦ ਸਬਜ਼ੀਆਂ ਤੇ ਫਰੂਟ ਬਹੁਤ ਮਹਿੰਗੀਆਂ ਹੋ ਜਾਂਦੇ ਹਨ ਤਾਂ ਇਹ ਕੌਡੀਆਂ ਦੇ ਭਾਅ ਖਰੀਦਿਆਂ ਬਹੁਤ ਜਿਆਦਾ ਉੱਚੇ ਭਾਅ ਤੇ ਵੇਚਕੇ ਮਾਲੋ-ਮਾਲ ਹੋ ਜਾਂਦੇ ਹਨ। ਸਿੱਧੂ ਮੁਤਾਬਕ ਇਕ ਫ਼ੀ ਸਦੀ ਬਹੁ-ਗਿਣਤੀ ਅਮੀਰ ਹੈ ਤੇ 99 ਫ਼ੀ ਸਦੀ ਗਰੀਬ ਹੈ। ਸਿੱਧੂ ਨੇ ਕਿਹਾ ਕਿ ਜੇਕਰ ਵੱਡੇ ਲੋਕਾਂ ਕੋਲ ਜ਼ਮੀਨਾਂ ਚਲੇ ਗਈਆਂ ਤਾਂ ਕਿਸਾਨ ਮੰਡੀ ਚ ਮਜ਼ਦੂਰ ਹੋਵੇਗਾ। ਛੋਟੀ ਕਿਸਾimageimageਨੀ ਇਕ ਸਾਲ ਚ ਖਤਮ ਕਰ ਦੇਣਗੇ ਤੇ ਵੱਡੀ ਕਿਸਾਨੀ ਨੂੰ ਕੌਡੀਆਂ ਦੇ ਭਾਅ ਖਰਦੀਣਗੇ। ਸਿੱਧੂ ਨੂੰ ਮਜ਼ਦੂਰਾਂ ਨੇ ਦਸਿਆ ਕਿ ਉਹ 250 ਤੋ 300 ਰੁਪਏ ਦਿਹਾੜੀ ਕਮਾਂਉਦਾ ਹੈ ਤੇ ਘਰ ਵਾਸਤੇ ਸਬਜ਼ੀ ਵੀ ਇਥੋ ਖੜਦਾ ਹੈ ਤੇ ਵੱਡੇ ਲੋਕ ਆ ਗਏ ਤਾਂ ਉਨਾ ਨੂੰ ਵੀ ਬਹੁਤ ਮਹਿੰਗੀ ਸਬਜ਼ੀ ਵਿਕੇਗੀ। ਸਿੱਧੂ ਨੇ ਕਿਹਾ ਕਿ ਇਹ ਮਸਲਾ ਉਹ ਕੌਮੀ ਤੇ ਸੂਬਾ ਪੱਧਰ ਤੇ ਉਠਾਂਉਣਗੇ। ਜੋ ਵਡਿਆਂ ਦੀ ਥਾਂ ਛੋਟਿਆਂ ਨੂੰ ਰਾਹਤ ਦਿਤੀ ਜਾਵੇ।

SHARE ARTICLE

ਏਜੰਸੀ

Advertisement

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM
Advertisement