ਈਡੀ ਸਾਹਮਣੇ ਪੇਸ਼ ਹੋਏ ਮੁੱਖ ਮੰਤਰੀ ਦੇ ਪੁੱਤਰ ਰਣਇੰਦਰ ਸਿੰਘ
ਜਲੰਧਰ, 19 ਨਵੰਬਰ ( ਲੱਖਵਿੰਦਰ ਸਿੰਘ ਲੱਕੀ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਬੇਟਾ ਰਣਇੰਦਰ ਸਿੰਘ ਕਥਿਤ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ ਦੀ ਉਲੰਘਣਾ ਮਾਮਲੇ ਵਿਚ ਅੱਜ ਜਲੰਧਰ ਵਿਚ ਇਨਫ਼ੋਰਸਮੈਂਟ (54) ਡਾਇਰੈਕਟੋਰੇਟ ਦੇ ਦਫ਼ਤਰ ਵਿਚ ਪੇਸ਼ ਹੋ ਗਏ ਹਨ। ਦੱਸ ਦਈਏ ਕਿ ਰਣਇੰਦਰ ਈਡੀ ਦੇ ਤੀਜੇ ਨੋਟਿਸ ਮਗਰੋਂ ਪੇਸ਼ ਹੋਏ ਹਨ। ਇਸ ਤੋਂ ਪਹਿਲਾਂ ਉਸ ਨੂੰ ਅਕਤੂਬਰ ਤੇ 6 ਨਵੰਬਰ ਨੂੰ ਈਡੀ ਸਾਹਮਣੇ ਪੇਸ਼ ਹੋਣ ਦਾ ਨੋਟਿਸ ਜਾਰੀ ਹੋਇਆ ਸੀ। ਉਹ ਪਹਿਲਾਂ ਖੇਡਾਂ ਦੀ ਮੀਟਿੰਗ ਕਰ ਕੇ ਤੇ ਫੇਰ ਕੋਰੋਨਾ ਪਾਜ਼ੇਟਿਵ ਮੰਤਰੀ ਨਾਲ ਮੁਲਾਕਾਤ ਮਗਰੋਂ ਖੁਦ ਨੂੰ ਕੁਆਰੰਟੀਨ ਕਰ ਕੇ ਪੇਸ਼ ਨਹੀਂ ਹੋਏ ਸਨ। ਰਣਇੰਦਰ ਖਿਲਾਫ਼ ਈਡੀ ਵਲੋਂ ਜਾਰੀ ਸੰਮਨ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ ਤਹਿਤ ਦਰਜ ਇਕ ਕੇਸ ਨਾਲ ਸਬੰਧਤ ਹੈ। ਰਣਇੰਦਰ ਸਿੰਘ ਤੋਂ ਈਡੀ ਨੇ ਸਾਲ 2016 ਵਿਚ ਇਸ ਕੇਸ ਵਿਚ ਪੁਛਗਿਛ ਕੀਤੀ ਸੀ ਤੇ ਉਸ ਨੂੰ ਸਵਿਟਜ਼ਰਲੈਂਡ ਨੂੰ ਫ਼ੰਡਾਂ ਦੀ ਕਥਿਤ ਤੌਰ 'ਤੇ ਕੀਤੀ ਜਾ ਰਹੀ ਹਰਕਤ ਤੇ ਬ੍ਰਿਟਿਸ਼ ਵਰਜਿਨ ਆਈਲੈਂਡਜ਼ ਵਿਚ ਇਕ ਟਰੱਸਟ ਤੇ ਕੁਝ ਟਰੱਸਟੀ ਬਣਾਉਣ ਬਾਰੇ ਪੁਛਗਿਛ ਲਈ ਬੁਲਾਇਆ ਗਿਆ ਸੀ।
ਇਸ ਮਾਮਲੇ 'ਚ ਪਹਿਲਾਂ ਵੀ ਆਮਦਨੀ ਟੈਕਸ ਵਿਭਾਗ ਵਲੋਂ ਪਹਿਲਾਂ ਜਾਂਚ ਕੀਤੀ ਗਈ ਸੀ। ਰਣਇੰਦਰ ਸਿੰਘ ਨੇ ਪਹਿਲਾਂ ਕਿਸੇ ਵੀ ਗਲਤ ਕੰਮ ਤੋਂ ਇਨਕਾਰ ਕੀਤਾ ਸੀ। ਇਸ ਦੇ ਨਾਲ ਹੀ ਦੱਸ ਦਈਏ ਕਿ ਹਾਲ ਹੀ ਵਿਚ ਆਲ ਇੰਡੀਆ ਕਾਂਗਰਸ ਕਮੇਟੀ (1933) ਦੇ ਜਨਰਲ ਸੱਕਤਰ ਹਰੀਸ਼ ਰਾਵਤ ਨੇ ਵੀ ਈਡੀ ਵਲੋਂ ਪੰਜਾਬ ਦੇ ਮੁੱਖ ਮੰਤਰੀ ਦੇ ਬੇਟੇ ਨੂੰ ਸੰਮਨ ਜਾਰੀ ਕੀਤੇ ਜਾਣ 'ਤੇ ਸਵਾਲ ਚੁੱਕੇ ਸੀ। ਰਾਵਤ ਨੇ ਕਿਹਾ ਸੀ ਕਿ ਈਡੀ ਸੰਮਨ ਜਾਰੀ ਕਰ ਕੇ ਅਮਰਿੰਦਰ ਸਿੰਘ ਦੀ ਆਵਾਜ਼ ਨੂੰ ਦਬਾ ਨਹੀਂ ਸਕਦੇ। ਕਿਉਂਕਿ ਕੈਪਟਨ ਨੇ ਸਮੰਨ ਜਾਰੀ ਹੋਣ ਤੋਂ ਕੁਝ ਦਿਨ ਪਹਿਲਾਂ ਹੀ ਪੰਜਾਬ 'ਚ ਕੇਂਦਰੀ ਖੇਤੀ ਕਾਨੂੰਨਾਂ ਵਿਰੁਧ ਮੱਤਾ ਪਾਸ ਕੀਤਾ ਸੀ।
ਰਣਇੰਦਰ ਸਿੰਘ ਨਾਲ ਉਨ੍ਹਾਂ ਦੇ ਵਕੀਲ ਅਤੇ ਤੇਜਿੰਦਰ ਬਿੱਟੂ ਵੀ ਈਡੀ ਦਫ਼ਤਰ ਪਹੁੰਚੇ ਹਨ। ਸੂਬੇ ਦੇ ਮੁੱਖ ਮੰਤਰੀ ਦੇ ਬੇਟੇ ਹੋਣ ਦੇ ਨਾਤੇ ਜਲੰਧਰ ਕਮਿਸ਼ਨਰੇਟ ਪੁਲਿਸ ਵਲੋਂ ਈਡੀ ਦਫ਼ਤਰ ਦੇ ਆਲੇ ਦੁਆਲੇ ਸੁਰੱਖਿਆ ਵਧਾ ਦਿਤੀ ਗਈ ਹੈ। ਖਾਸ ਇਹ ਹੈ ਕਿ ਜਦੋਂ ਰਣਇੰਦਰ ਸਿੰਘ ਈਡੀ ਦਫ਼ਤਰ ਪਹੁੰਚੇ ਤਾਂ ਮੌਕੇ 'ਤੇ ਡੀਸੀਪੀ ਗੁਰਮੀਤ ਸਿੰਘ, ਏਸੀਪੀ ਮਾਡਲ ਟਾਊਨ ਐਚਐਸ ਗਿੱਲ ਅਤੇ ਏਸੀਪੀ ਹਰਸਿਮਰਤ ਸਿੰਘ ਵੀ ਉਥੇ ਪਹੁੰਚ ਗਏ, ਇਸ ਤੋਂ ਪਹਿਲਾਂ ਈਡੀ ਨੇ ਰਣਇੰਦਰ ਸਿੰਘ ਨੂੰ ਹੁਣ 19 ਨਵੰਬਰ ਨੂੰ ਹਾਜ਼ਰ
image ਹੋਣ ਲਈ ਸੰਮਨ ਜਾਰੀ ਕੀਤੇ ਸਨ। ਇਸ ਤੋਂ ਪਹਿਲਾਂ ਰਣਇੰਦਰ 6 ਨਵੰਬਰ ਨੂੰ ਕੋਰੋਨਾ ਵਾਇਰਸ ਦਾ ਹਵਾਲਾ ਕੇ ਈਡੀ ਸਾਹਮਣੇ ਪੇਸ਼ ਦੀ ਅਸਮੱਰਥਤਾ ਪ੍ਰਗਟਾ ਚੁੱਕੇ ਹਨ।
