
ਵੱਡੇ ਹਮਲੇ ਨੂੰ ਅੰਜਾਮ ਦੇਣਾ ਚਾਹੁੰਦੇ ਸਨ ਮਾਰੇ ਗਏ ਅਤਿਵਾਦੀ: ਆਈ. ਜੀ. ਮੁਕੇਸ਼ ਸਿੰਘ
ਸ੍ਰੀਨਗਰ, 19 ਨਵੰਬਰ: ਜੰਮੂ-ਕਸ਼ਮੀਰ ਦੇ ਨਗਰੋਟਾ 'ਚ ਸੁਰੱਖਿਆ ਬਲਾਂ ਨੇ ਮੁਕਾਬਲੇ ਦੌਰਾਨ ਚਾਰ ਅਤਿਵਾਦੀਆਂ ਨੂੰ ਮਾਰ ਮੁਕਾਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜੰਮੂ ਜ਼ੋਨ ਆਈ. ਜੀ. ਮੁਕੇਸ਼ ਸਿੰਘ ਨੇ ਦਸਿਆ ਕਿ ਵੀਰਵਾਰ ਸਵੇਰੇ ਪੰਜ ਵਜੇ ਚੈਕਿੰਗ ਦੌਰਾਨ ਇਕ ਟਰੱਕ ਨੂੰ ਰੋਕਿਆ ਪਰ ਟਰੱਕ ਚਾਲਕ ਉੱਥੋਂ ਫ਼ਰਾਰ ਹੋ ਗਿਆ। ਉਨ੍ਹਾਂ ਦਸਿਆ ਕਿ ਜਦੋਂ ਟਰੱਕ ਦੀ ਤਲਾਸ਼ੀ ਲਈ ਤਾਂ ਇਸੇ ਦੌਰਾਨ ਪੁਲਿਸ 'ਤੇ ਗੋਲੀਬਾਰੀ ਹੋਈ। ਸੁਰੱਖਿਆ ਬਲਾਂ ਵਲੋਂ ਜਵਾਬੀ ਕਾਰਵਾਈ ਕੀਤੀ ਗਈ। ਮੁਕਾਬਲਾ ਤਿੰਨ ਘੰਟੇ ਚੱਲਿਆ ਅਤੇ ਚਾਰ ਅਤਿਵਾਦੀ ਢੇਰ ਕੀਤੇ ਗਏ। ਉਨ੍ਹਾਂ ਦਸਿਆ ਕਿ ਮੁਕਾਬਲੇ ਦੌਰਾਨ ਦੋ ਪੁਲਿਸ ਕਰਮਚਾਰੀ ਵੀ ਜ਼ਖ਼ਮੀ ਹੋਏ ਜੋ ਹੁਣ ਖ਼ਤਰੇ ਤੋਂ ਬਾਹਰ ਹਨ। ਆਈ. ਜੀ. ਮੁਕੇਸ਼ ਸਿੰਘ ਨੇ ਦਸਿਆ ਕਿ ਮਾਰੇ ਗਏ ਅਤਿਵਾਦੀਆਂ ਦੀ ਪਛਾਣ ਨਹੀਂ ਹੋ ਸਕੀ ਹੈ ਅਤੇ ਉਨ੍ਹਾਂ ਕੋਲੋਂ 11 ਏ. ਕੇ. 47 ਰਾਈਫਲਾਂ, ਤਿੰਨ ਪਿਸਤੌਲ, 29 ਗਰਨੇਡ, ਮੋਬਾਈਲ ਫ਼ੋਨ, ਕੰਪਾਸ, ਗੋਲਾ ਬਾਰੂਦ ਅਤੇ ਹੋਰ ਕਈ ਯੰਤਰ ਬਰਾਮਦ ਹੋਏ ਹਨ। (ਏਜੰਸੀ)
g 11 ਏ. ਕੇ. 47 ਰਾਈਫਲਾਂ, ਤਿੰਨ ਪਿਸਤੌਲ, 29 ਗਰਨੇਡ, ਮੋਬਾਈਲ ਫ਼ੋਨ, ਕੰਪਾਸ, ਗੋਲਾ ਬਾਰੂਦ ਅਤੇ ਹੋਰ ਕਈ ਯੰਤਰ ਹੋਏ ਬਰਾਮਦ
image