
ਯੂਥ ਵਰਕਰਾਂ ਦਾ ਰੋਸ ਮੁਜ਼ਾਹਰਾ ਆਈਟੀਆਈ ਚੌਕ ਤੋਂ ਜਿਵੇਂ ਹੀ ਚੱਲਣ ਲੱਗਾ ਤਾਂ ਪੁਲਿਸ ਵੱਲੋਂ ਰੋਕਣ 'ਤੇ ਯੂਥ ਵਰਕਰਾਂ ਵੱਲੋਂ ਬੈਰੀਗੇਟ ਤੋੜਣ ਦੀ ਕੋਸ਼ਿਸ਼ ਕੀਤੀ ਗਈ।
ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਰਕਰਾਂ ਵੱਲੋਂ ਗੁਰਦੀਪ ਸਿੰਘ ਗੋਸ਼ਾ ਦੀ ਅਗਵਾਈ ਹੇਠ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਵਿਰੁਧ ਅਰੋੜਾ ਚੌਕ 'ਚ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਪੰਜਾਬ ਪੁਲਿਸ ਵੱਲੋਂ ਬੈਂਸ ਭਰਾਵਾਂ ਦੇ ਘਰ ਦਾ ਘਿਰਾਓ ਰੋਕਣ ਲਈ ਰਸਤਿਆਂ ਦੀ ਪੂਰੀ ਤਰ੍ਹਾਂ ਬੈਰੀਕੇਡਿੰਗ ਕੀਤੀ ਗਈ ਸੀ, ਜਿਸ 'ਤੇ ਭਾਰੀ ਗਿਣਤੀ 'ਚ ਪੁਲਿਸ ਫੋਰਸ ਤੈਨਾਤ ਕੀਤੀ ਹੋਈ ਸੀ।
The Akalis who were going to besiege Bains' house were taken into police custody
ਯੂਥ ਵਰਕਰਾਂ ਦਾ ਰੋਸ ਮੁਜ਼ਾਹਰਾ ਆਈਟੀਆਈ ਚੌਕ ਤੋਂ ਜਿਵੇਂ ਹੀ ਚੱਲਣ ਲੱਗਾ ਤਾਂ ਪੁਲਿਸ ਵੱਲੋਂ ਰੋਕਣ 'ਤੇ ਯੂਥ ਵਰਕਰਾਂ ਵੱਲੋਂ ਬੈਰੀਗੇਟ ਤੋੜਣ ਦੀ ਕੋਸ਼ਿਸ਼ ਕੀਤੀ ਗਈ। ਯੂਥ ਆਗੂ ਗੁਰਦੀਪ ਸਿੰਘ ਗੋਸ਼ਾ ਨੇ ਪੁਲਿਸ ਨੂੰ ਸ਼ਾਂਤਮਈ ਮੁਜ਼ਾਹਰੇ ਨੂੰ ਨਾ ਰੋਕਣ ਦੀ ਅਪੀਲ ਕੀਤੀ ਤੇ ਜਬਰ ਜਨਾਹ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਬੈਂਸ ਵਿਰੁੱਧ ਮੁਕਦਮਾ ਦਰਜ਼ ਕਰਨ ਦੀ ਅਪੀਲ ਕੀਤੀ
ਪਰ ਪੁਲਿਸ ਵੱਲੋਂ ਯੂਥ ਵਰਕਰਾਂ ਨੂੰ ਅੱਗੇ ਨਾ ਵਧਣ ਦਿੱਤਾ ਗਿਆ। ਪੁਲਿਸ ਤੇ ਅਕਾਲੀ ਯੂਥ ਵਰਕਰਾਂ ਦੀ ਹੋਈ ਹੱਥੋਪਾਈ ਦੌਰਾਨ ਪੁਲਿਸ ਨੇ ਯੂਥ ਆਗੂ ਗੁਰਦੀਪ ਸਿੰਘ ਗੋਸ਼ਾ ਤੇ ਉਨ੍ਹਾਂ ਦੇ ਸੈਂਕੜੇ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ।