ਫਾਜ਼ਿਲਕਾ ਦੀ 66ਵੀਂ ਬਟਾਲੀਅਨ ਨੇ ਰਚਿਆ ਇਤਿਹਾਸ, 200 ਬਟਾਲੀਅਨਾਂ 'ਚੋਂ ਪਹਿਲਾ ਸਥਾਨ ਕੀਤਾ ਹਾਸਲ 
Published : Nov 20, 2022, 12:06 pm IST
Updated : Nov 20, 2022, 12:07 pm IST
SHARE ARTICLE
 Fazilka's 66th Battalion
Fazilka's 66th Battalion

15 ਸਾਲਾਂ ਬਾਅਦ ਪੰਜਾਬ ਦੀ ਕਿਸੇ ਬੀ. ਐੱਸ. ਐੱਫ. ਬਟਾਲੀਅਨ ਨੇ ਖ਼ਿਤਾਬ ਆਪਣੇ ਨਾਂ ਕੀਤਾ ਹੈ।

ਫਾਜ਼ਿਲਕਾ  : ਫਾਜ਼ਿਲਕਾ ਦੀ ਸੀਮਾ ਸੁਰੱਖਿਆ ਬਲ ਦੀ 66ਵੀਂ ਬਟਾਲੀਅਨ ਨੇ ਇਤਿਹਾਸ ਰਚਦਿਆ ਦੇਸ਼ ਦੀਆਂ 200 ਬਟਾਲੀਅਨਾਂ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਬਟਾਲੀਅਨ ਨੇ ਜਨਰਲ ਚੌਧਰੀ ਟਰਾਫ਼ੀ ਜਿੱਤੀ ਹੈ। 15 ਸਾਲਾਂ ਬਾਅਦ ਪੰਜਾਬ ਦੀ ਕਿਸੇ ਬੀ. ਐੱਸ. ਐੱਫ. ਬਟਾਲੀਅਨ ਨੇ ਇਹ ਖ਼ਿਤਾਬ ਆਪਣੇ ਨਾਂ ਕੀਤਾ ਹੈ।

ਜਾਣਕਾਰੀ ਮੁਤਾਬਕ ਪੰਜਾਬ ਸੂਬੇ ਦੇ ਫਾਜ਼ਿਲਕਾ ਵਿਚ ਕੌਮਾਂਤਰੀ ਸੀਮਾ 'ਤੇ ਜੂਨ 2021 ਤੋਂ ਤਾਇਨਾਤ ਸੀਮਾ ਸੁਰੱਖਿਆ ਬਲ ਦੀ 66ਵੀਂ ਬਟਾਲੀਅਨ ਨੇ ਸੀਮਾ ਸੁਰੱਖਿਆ ਬਲ ਦੀ ਸਰਵ-ਸ੍ਰੇਸ਼ਟ ਬਟਾਲੀਅਨ ਲਈ "ਜਨਰਲ ਚੌਧਰੀ ਟਰਾਫੀ" ਜਿੱਤੀ ਹੈ। ਇਸ ਟਰਾਫ਼ੀ ਨੂੰ ਹਾਸਲ ਕਰਨ ਦੇ ਲਈ ਬੀ. ਐੱਸ. ਐੱਫ. ਬਟਾਲੀਅਨ ਦੇ ਵਿਚ ਅਧਿਕਾਰੀਆਂ ਦੀ ਤਾਇਨਾਤੀ, ਕਰਮਚਾਰੀਆਂ ਦਾ ਜ਼ਮੀਨੀ ਗਿਆਨ, ਫਾਇਰਿੰਗ, ਸਰੀਰਕ ਫਿਟਨੈੱਸ, ਕਾਗਜ਼ ਕਾਰਜ ਪ੍ਰਣਾਲੀ ਤੇ ਹੋਰ ਕੰਮਾਂ ਨੂੰ ਮੁੱਖ ਰੱਖਿਆ ਜਾਂਦਾ ਹੈ। ਫਾਜ਼ਿਲਕਾ ਦੇ ਪਿੰਡ ਰਾਮਪੁਰਾ ਵਿਚ ਬਣੇ 66 ਬਟਾਲੀਅਨ ਦੇ ਹੈਡਕੁਆਟਰ ਵਿਖੇ ਅਧਿਕਾਰੀਆਂ ਤੇ ਜਵਾਨਾਂ ਵੱਲੋਂ ਇਸ ਪ੍ਰਾਪਤੀ 'ਤੇ ਜਸ਼ਨ ਮਨਾਇਆ ਗਿਆ। 

ਇਸ ਮੌਕੇ ਗੱਲਬਾਤ ਕਰਦਿਆਂ ਬੀ. ਐੱਸ. ਐੱਫ. 66ਵੀਂ ਬਟਾਲੀਅਨ ਫ਼ਾਜ਼ਿਲਕਾ ਦੇ ਕਮਾਂਡੈਂਟ ਦਿਨੇਸ਼ ਕੁਮਾਰ ਨੇ ਦੱਸਿਆ ਕਿ ਇਸ ਸਾਲ ਅੰਮ੍ਰਿਤਸਰ ਵਿਚ ਹੋਣ ਵਾਲੇ ਸੀਮਾ ਸੁਰੱਖਿਆ ਬਲ ਦੇ ਸਥਾਪਨਾ ਦਿਹਾੜੇ ਮੌਕੇ ਕੀਤੀ ਜਾਣ ਵਾਲੀ ਪਰੇਡ ਦੌਰਾਨ ਇਹ ਟਰਾਫ਼ੀ ਬਟਾਲੀਅਨ ਦੇ ਅਧਿਕਾਰੀਆਂ ਨੂੰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਰਹੱਦ 'ਤੇ ਤਾਇਨਾਤੀ ਦੇ  ਬਾਵਜੂਦ ਇਹ ਪ੍ਰਾਪਤੀ ਬਟਾਲੀਅਨ ਦੇ ਲਈ ਬਹੁਤ ਮਾਣ ਵਾਲੀ ਗੱਲ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM
Advertisement